DC ਤੇ SSP ਵਲੋਂ ਪਰਾਲੀ ਨੂੰ ਨਾ ਸਾੜਨ ਲਈ ਚਲਾਈ ਮੁਹਿੰਮ ਰੰਗ ਲਿਆਉਣ ਲੱਗੀ

Wednesday, Nov 06, 2024 - 01:28 PM (IST)

DC ਤੇ SSP ਵਲੋਂ ਪਰਾਲੀ ਨੂੰ ਨਾ ਸਾੜਨ ਲਈ ਚਲਾਈ ਮੁਹਿੰਮ ਰੰਗ ਲਿਆਉਣ ਲੱਗੀ

ਮਾਨਸਾ (ਸੰਦੀਪ ਮਿੱਤਲ) : ਝੋਨੇ ਦੀ ਪਰਾਲੀ ਸਾੜਨ ਨੂੰ ਲੈ ਕੇ ਮਾਨਸਾ ਪ੍ਰਸ਼ਾਸ਼ਨ ਵੱਲੋਂ ਪੂਰੀ ਤਰ੍ਹਾਂ ਸਖ਼ਤੀ ਅਪਣਾ ਲਈ ਗਈ ਹੈ। ਸਿਵਲ ਪ੍ਰਸ਼ਾਸ਼ਨ ਅਤੇ ਪੁਲਸ ਪ੍ਰਸ਼ਾਸ਼ਨ ਦੇ ਅਧਿਕਾਰੀ, ਕਰਮਚਾਰੀ ਖੇਤਾਂ ਵਿੱਚ ਜਾ ਕੇ ਖ਼ੁਦ ਪਰਾਲੀ ਨੂੰ ਲੱਗੀ ਅੱਗ ਬੁਝਾਉਣ ਦੇ ਨਾਲ-ਨਾਲ ਕਾਰਵਾਈ ਕਰ ਰਹੇ ਹਨ। ਮਾਨਸਾ ਦੇ ਐੱਸ. ਐੱਸ. ਪੀ ਅਤੇ ਡਿਪਟੀ ਕਮਿਸ਼ਨਰ ਖ਼ੁਦ ਖੇਤਾਂ ਵਿੱਚ ਜਾ ਕੇ ਕਿਸਾਨਾਂ ਨੂੰ ਇਸ ਪ੍ਰਤੀ ਜਾਗਰੂਕ ਕਰਨ ਵਿੱਚ ਲੱਗੇ ਹੋਏ ਹਨ। ਬੀਤੇ ਕੱਲ੍ਹ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੇ ਅਨੇਕਾਂ ਖੇਤਾਂ ਵਿੱਚ ਜਾ ਕੇ ਅੱਗ ਬੁਝਾਈ।

ਡਿਪਟੀ ਕਮਿਸ਼ਨਰ ਮਾਨਸਾ ਕੁਲਵੰਤ ਸਿੰਘ, ਐੱਸ. ਐੱਸ. ਪੀ ਭਾਗੀਰਥ ਸਿੰਘ ਮੀਨਾ, ਐੱਸ. ਡੀ. ਐੱਮ ਬੁਢਲਾਡਾ ਕਾਲਾ ਰਾਮ ਕਾਂਸਲ ਮਾਨਸਾ, ਡੀ. ਐੱਸ. ਪੀ ਸਬ-ਡਵੀਜ਼ਨ ਮਾਨਸਾ ਬੂਟਾ ਸਿੰਘ ਗਿੱਲ, ਥਾਣਾ ਸਦਰ ਮਾਨਸਾ ਦੇ ਮੁਖੀ ਜਸਕਰਨ ਸਿੰਘ, ਚੌਂਕੀ ਇੰਚਾਰਜ ਨਰਿੰਦਰਪੁਰਾ ਕੁਲਵੰਤ ਸਿੰਘ, ਚੌਂਕੀ ਇੰਚਾਰਜ ਠੂਠਿਆਂਵਾਲੀ ਗੁਰਤੇਜ ਸਿੰਘ ਨੇ ਆਪੋ-ਆਪਣੇ ਏਰੀਏ ਵਿੱਚ ਅੱਗ ਬੁਝਾਉਣ ਲਈ ਕਿਸਾਨਾਂ ਨੂੰ ਜਾਗਰੂਕ ਕਰਨ ਵਿੱਚ ਲਗਤਾਰ ਮੁੰਹਿਮ ਛੇੜੀ ਹੋਈ ਹੈ। ਉਨ੍ਹਾਂ ਨੇ ਅੱਜ ਪਿੰਡ ਰਾਏਪੁਰ, ਮਾਖਾ, ਮੂਸਾ ਅਤੇ ਹੋਰ ਦਰਜਨਾਂ ਪਿੰਡਾਂ ਦੇ ਖੇਤਾਂ ਵਿੱਚ ਜਾ ਕੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਸਬੰਧੀ ਜਾਗਰੂਕ ਕੀਤਾ। ਪੁਲਸ ਅਨੁਸਾਰ ਸੈਂਕੜੇ ਕਿਸਾਨ ਹੁਣ ਤੱਕ ਪ੍ਰੇਰਿਤ ਹੋ ਕੇ ਪਰਾਲੀ ਸਾੜਨ ਤੋਂ ਰੁਕ ਗਏ ਹਨ ਅਤੇ ਉਨ੍ਹਾਂ ਨੇ ਭਵਿੱਖ ਵਿੱਚ ਵੀ ਪਰਾਲੀ ਨਾ ਸਾੜਨ ਦੇ ਫ਼ੈਸਲੇ ਕਰਕੇ ਪੌਦੇ ਲਗਾਉਣ ਦੀ ਵੀ ਗੱਲਬਾਤ ਕਹੀ ਹੈ।

ਡਿਪਟੀ ਕਮਿਸ਼ਨਰ ਮਾਨਸਾ ਕੁਲਵੰਤ ਸਿੰਘ ਅਤੇ ਐੱਸ. ਐੱਸ. ਪੀ. ਭਾਗੀਰਥ ਸਿੰਘ ਮੀਨਾ ਨੇ ਦੱਸਿਆ ਕਿ ਪਰਾਲੀ ਸਾੜਨ ਨਾਲ ਵੱਡੇ ਨੁਕਸਾਨ ਹੁੰਦੇ ਹਨ। ਜ਼ਮੀਨੀ ਨੁਕਸਾਨ ਤੋਂ ਇਲਾਵਾ ਜਾਨੀ ਨੁਕਸਾਨ ਅਤੇ ਸਿਹਤ ਦਾ ਨੁਕਸਾਨ ਵੀ ਸਾਨੂੰ ਝੱਲਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਲਗਾਤਾਰ ਜ਼ਿਲ੍ਹੇ ਦੇ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਉਨ੍ਹਾਂ ਨੂੰ ਅਗਾਂਹ ਸੂਚਿਤ ਕੀਤਾ ਜਾ ਰਿਹਾ ਹੈ ਕਿ ਉਹ ਪਰਾਲੀ ਨੂੰ ਅੱਗ ਨਾ ਲਗਾਉਣ ਅਤੇ ਅੱਗ ਲਗਾਉਣ ਦੀ ਸੂਰਤ ਵਿੱਚ ਉਨ੍ਹਾਂ ਖ਼ਿਲਾਫ਼ ਜੋ ਕਾਰਵਾਈ ਹੋਵੇਗੀ, ਉਸ ਸੰਬੰਧੀ ਵੀ ਉਨ੍ਹਾਂ ਨੂੰ ਸੁਚੇਤ ਕੀਤਾ ਜਾ ਰਿਹਾ ਹੈ ਅਤੇ ਕਿਸਾਨਾਂ ਵੱਲੋਂ ਪ੍ਰਸ਼ਾਸ਼ਨ ਨੂੰ ਸਹਿਯੋਗ ਕੀਤਾ ਜਾ ਰਿਹਾ ਹੈ। ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਖੇਤਾਂ ਵਿੱਚ ਵੱਧ ਤੋਂ ਵੱਧ ਪੌਦੇ ਲਗਾਉਣ ਅਤੇ ਵਾਤਾਵਰਣ ਨੂੰ ਹਰਾ-ਭਰਾ ਬਣਾਉਣ ਵਿੱਚ ਸਹਿਯੋਗ ਕਰਨ।  
 


author

Babita

Content Editor

Related News