ਸਾਵਧਾਨ! ਬੱਚਿਆਂ ਤੇ ਬਜ਼ੁਰਗਾਂ ''ਚ ਵੱਧਣ ਲੱਗੀ ਇਹ ਭਿਆਨਕ ਬੀਮਾਰੀ, ਇੰਝ ਪਛਾਣੋ ਲੱਛਣ

Monday, Nov 18, 2024 - 12:16 PM (IST)

ਸੁਲਤਾਨਪੁਰ ਲੋਧੀ (ਧੀਰ)-ਭਾਰਤ ਵਿਚ ਰਾਸ਼ਟਰੀ ਪੱਧਰ ’ਤੇ ਮਿਰਗੀ ਦੇ ਵਿਸ਼ੇ ’ਚ ਜਾਗਰੂਕਤਾ ਵਧਾਉਣ ਲਈ ਹਰ ਸਾਲ 17 ਨਵੰਬਰ ਨੂੰ ਮਿਰਗੀ ਦਿਵਸ ਮਨਾਇਆ ਜਾਂਦਾ ਹੈ। ਮਿਰਗੀ ਦਿਮਾਗ ਦਾ ਇਕਕੋਨਿਕ ਰੋਗ ਹੈ, ਜਿਸ ਨਾਲ ਰੋਗੀ ਨੂੰ ਵਾਰ-ਵਾਰ ਦੌਰਾ ਪੈਂਦਾ ਹੈ। ਮਿਰਗੀ ਪੀੜਤ ਰੋਗੀ ਨੂੰ ਨਿਯੂਰਾਜਨ ਵਿਚ ਅਚਾਨਕ ਅਸਮਾਨਤਾ ਦਾ ਸੰਚਾਰ ਹੋਣ ਕਾਰਨ ਇਹ ਦੌਰਾ ਵਾਰ-ਵਾਰ ਪੈਂਦਾ ਹੈ, ਜਿਸ ਕਾਰਨ ਉਹ ਬੇਹੋਸ਼ ਹੋ ਜਾਂਦਾ ਹੈ। ਇਹ ਬੀਮਾਰੀ ਕਿਸੇ ਵੀ ਉਮਰ ਦੇ ਵਿਅਕਤੀ ਨੂੰ ਪ੍ਰਭਾਵਿਤ ਕਰ ਸਕਦੀ ਹੈ।

12 ਸਾਲ ਦੇ ਬੱਚਿਆਂ ਅਤੇ 60 ਸਾਲ ਤੋਂ ਜਿਆਦਾ ਉਮਰ ਦੇ ਬਜ਼ੁਰਗਾਂ ਵਿਚ ਮਿਰਗੀ ਦੀ ਸਮੱਸਿਆ ਸਭ ਤੋਂ ਜਿਆਦਾ ਵੇਖੀ ਜਾਂਦੀ ਹੈ। ਵਿਸ਼ਵ ਸਿਹਤ ਸੰਗਠਨ ਦੇ ਅਨੁਸਾਰ ਪੂਰੀ ਦੁਨੀਆ ਵਿਚ ਲਗਭਗ 50 ਲੱਖ ਲੋਕ ਮਿਰਗੀ ਦੇ ਰੋਗ ਨਾਲ ਪੀੜਤ ਹਨ, ਜਿਸ ਵਿਚ 80 ਫ਼ੀਸਦੀ ਵਿਕਾਸਸ਼ੀਲ ਦੇਸ਼ਾਂ ’ਚ ਰਹਿੰਦੇ ਹਨ। ਮਿਰਗੀ ਦਾ ਇਲਾਜ ਕੀਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ- ਪੰਜਾਬ ਸਰਕਾਰ ਦਾ ਅਹਿਮ ਕਦਮ, ਇਨ੍ਹਾਂ 3 ਜ਼ਿਲ੍ਹਿਆਂ 'ਚ ਲਿਆਂਦਾ ਜਾ ਰਿਹੈ ਇਹ ਖ਼ਾਸ ਪ੍ਰਾਜੈਕਟ

ਮਿਰਗੀ ਹੋਣ ਦੇ ਲੱਛਣ
ਅਚਾਨਕ ਲੜਖੜਾਉਣਾ, ਫੜਕਣਾ, ਹੱਥ ਪੈਰ ਵਿਚ ਅਨਿਯੰਤਰਿਤ ਝਟਕੇ ਦਾ ਆਉਣਾ, ਬੇਹੋਸ਼ੀ, ਚੱਕਰ ਆਉਣਾ, ਦੌਰੇ ਪੈਣਾ, ਹੱਥ ਪੈਰ ਵਿਚ ਸਨਸਨੀ ਜਿਵੇਂ ਪਿੰਨ ਜਾਂ ਸੂਈ ਚੁਭੋਈ ਗਈ ਹੋਵੇ, ਹੱਥ ਪੈਰ ਦੀਆਂ ਮਾਂਸਪੇਸ਼ੀਆਂ ਜਕੜੀਆਂ ਜਾਣੀਆਂ।

ਮਿਰਗੀ ਹੋਣ ਦੇ ਕਾਰਨ
ਦਿਮਾਗ ਵਿਚ ਸੱਟ ਜਿਵੇਂ ਕਿ ਜਨਮ ਤੋਂ ਪਹਿਲਾਂ ਮਾਂ ਦੇ ਪੇਟ ਵਿਚ ਹੀ ਸੱਟ ਲੱਗਣਾ, ਜਨਮਜਾਤ ਅਸਮਾਨਤਾ

ਦਿਮਾਗ ਵਿਚ ਕਿਸੇ ਪ੍ਰਕਾਰ ਦਾ ਸੰਕ੍ਰਮਣ ਦਾ ਹੋਣਾ,ਸਟੋਰਕ ਜਾਂ ਫਿਰ ਬ੍ਰੇਨ ਟਿਯੂਮਰ,ਸਿਰ ਵਿਚ ਸੱਟ ਜਾਂ ਕਿਸੇ ਦੁਰਘਟਨਾ ਦੇ ਕਾਰਨ ਸਿਰ ’ਤੇ ਸੱਟ ਲੱਗਣਾ,ਬਚਪਨ ਵਿਚ ਕਦੇ ਲੰਬੇ ਸਮੇਂ ਤਕ ਤੇਜ ਬੁਖਾਰ ਨਾਲ ਪੀੜਤ ਹੋਣਾ, ਮਿਰਗੀ ਹੋਣ ਦਾ ਕਾਰਨ ਹੋ ਸਕਦੇ ਹਨ।

ਇਹ ਵੀ ਪੜ੍ਹੋ- ਪਹਿਲਾਂ ਔਰਤ ਦੀ ਨਹਾਉਂਦੀ ਦੀ ਬਣਾ ਲਈ ਵੀਡੀਓ, ਫਿਰ ਕੀਤਾ ਉਹ ਜੋ ਸੋਚਿਆ ਨਾ ਸੀ

PunjabKesari

ਮਿਰਗੀ ਆਉਣ ’ਤੇ ਕੀ ਕਰਨਾ ਚਾਹੀਦਾ
ਜਦੋਂ ਕਿਸੇ ਵਿਅਕਤੀ ਨੂੰ ਮਿਰਗੀ ਆਵੇ ਤਾਂ ਉਸ ਨੂੰ ਘਬਰਾਉਣਾ ਨਹੀਂ ਚਾਹੀਦਾ। ਪੀੜਤ ਵਿਅਕਤੀ ਨੂੰ ਮਿਰਗੀ ਦੇ ਦੌਰੇ ਸਮੇਂ ਕੰਟਰੋਲ ਕਰਨ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ। ਪੀੜਤ ਵਿਅਕਤੀ ਦੇ ਆਸੇ-ਪਾਸੇ ਭਾਰੀ ਵਸਤੂ ਜਾਂ ਫਿਰ ਹਾਨੀਕਾਰਕ ਵਸਤੂ ਨਾ ਰੱਖੋ ਤਾਂ ਕਿ ਉਸ ਨੂੰ ਸੱਟ ਨਾ ਲੱਗੇ, ਜੇਕਰ ਪੀੜਤ ਵਿਅਕਤੀ ਨੇ ਗਰਦਨ ਕਸ ਕੇ ਰੱਖਣ ਵਾਲੇ ਕੱਪੜੇ ਪਾਏ ਹੋਏ ਹਨ ਤਾਂ ਢਿੱਲੇ ਕਰ ਦਿਉ, ਮਿਰਗੀ ਪੀੜਤ ਵਿਅਕਤੀ ਨੂੰ ਇਕ ਪਾਸੇ ਮੋੜ ਕੇ ਲਿਟਾਇਆ ਜਾਵੇ ਤਾਂ ਕਿ ਮੂੰਹ ਵਿਚੋਂ ਨਿਕਲਣ ਵਾਲੀ ਉਲਟੀ ਜਾਂ ਫਿਰ ਤਰਲ ਪਦਾਰਥ ਸੁਰੱਖਿਤ ਰੂਪ ਵਿਚ ਬਾਹਰ ਨਿਕਲੇ, ਮਿਰਗੀ ਪੀੜਤ ਹੋਣ ਦੇ ਬਾਰੇ ਜੇਕਰ ਕਿਸੇ ਵਿਅਕਤੀ ਨੂੰ ਪਤਾ ਲੱਗਦਾ ਹੈ ਤਾਂ ਉਸਨੂੰ ਤੁਰੰਤ ਹੀ ਇਲਾਜ ਸ਼ੁਰੂ ਕਰਵਾ ਦੇਣਾ ਚਾਹੀਦਾ ਹੈ।

ਮਿਰਗੀ ਪੀੜਤ ਰੋਗੀਆਂ ਲਈ ਕੁਝ ਸੁਝਾਅ
ਮਿਰਗੀ ਨਾਲ ਪੀੜਤ ਰੋਗੀਆਂ ਨੂੰ ਡਾਕਟਰ ਦੀ ਸਲਾਹ ਅਨੁਸਾਰ ਨਿਯਮਿਤ ਰੂਪ ਵਿਚ ਦਵਾਈ ਲੈਣੀ ਚਾਹੀਦੀ ਹੈ, ਉਨ੍ਹਾਂ ਨੂੰ ਜੇਕਰ ਦੋਰਾ ਨਹੀਂ ਪੈਂਦਾ ਤਾਂ ਫਿਰ ਵੀ ਉਨ੍ਹਾਂ ਨੂੰ ਦਵਾਈ ਦਾ ਪ੍ਰਯੋਗ ਕਰਨਾ ਚਾਹੀਦਾ ਹੈ। ਰੋਗੀਆਂ ਨੂੰ ਆਪਣੇ ਡਾਕਟਰ ਦੀ ਸਲਾਹ ਦੇ ਬਿਨਾ ਦਵਾਈ ਨਹੀਂ ਬੰਦ ਕਰਨੀ ਚਾਹੀਦੀ। ਮਿਰਗੀ ਪੀੜਤ ਵਿਅਕਤੀ ਨੂੰ ਸ਼ਰਾਬ ਦਾ ਸੇਵਨ ਨਹੀਂ ਕਰਨਾ ਚਾਹੀਦਾ, ਕਿਉਂਕਿ ਸ਼ਰਾਬ ਪੀਣ ਨਾਲ ਦੌਰੇ ਪੈਣ ਦੀ ਸੰਭਾਵਨਾ ਹੋਰ ਜਿਆਦਾ ਵਧ ਜਾਂਦੀ ਹੈ।

ਇਹ ਵੀ ਪੜ੍ਹੋ- ਪੰਜਾਬ ਸਰਕਾਰ ਵੱਲੋਂ ਸੂਬੇ ਦੇ ਇਨ੍ਹਾਂ ਜ਼ਿਲ੍ਹਿਆਂ 'ਚ ਛੁੱਟੀ ਦਾ ਐਲਾਨ

ਮਿਰਗੀ ਦੇ ਲਈ ਕੀ ਹਨ ਸਾਵਧਾਨੀਆਂ
ਬਲੱਡ ਸ਼ੂਗਰ ਤੇ ਸੋਡੀਅਮ ਅਸਮਾਨ ਪੱਧਰ ’ਤੇ ਹਨ,ਭਰਪੂਰ ਨੀਂਦ ਲਵੋ, ਸੈਣ ਦਾ ਸਮਾਂ ਨਿਰਧਾਰਿਤ ਕਰੋ ਤੇ ਉਸ ’ਤੇ ਟਿਕੇ ਰਹੋ, ਡਰਗਜ ਤੇ ਅਲਕੋਹਲ ਲੈਣ ਤੋਂ ਬਚੋ,ਲਗਾਤਾਰ ਵੀਡੀਓ ਗੇਮ ਖੇਡਣਾ, ਟੀ. ਵੀ. ਅਤੇ ਕੰਪਿਊਟਰ ਦੇਖਣ ਤੋਂ ਬਚੋ, ਆਪਣੇ ਡਾਕਟਰ ਵਲੋਂ ਦੱਸੀਆਂ ਗਈਆਂ ਦਵਾਈਆਂ ਨਾ ਛੱਡੋ, ਸਿਰ ਦੀਆਂ ਸੱਟਾਂ ਤੋਂ ਬਚਣ ਲਈ ਬਾਈਕ ਚਲਾਉਂਦੇ ਹੋਏ, ਲੰਬੀ ਪੈਦਲ ਯਾਤਰਾ, ਖੇਡਦੇ ਸਮੇਂ ਹੈਲਮੇਟ ਪਹਿਨੋ, ਆਪਣੇ ਬੱਚੇ ਜਾਂ ਰੋਗੀ ਨੂੰ ਹਰ ਸਮੇਂ ਮੈਡੀਕਲ ਅਲਰਟ ਫੈਸਲੇਟ ਪਹਿਨਾਓ।

ਸਮੇਂ ’ਤੇ ਹੋਵੇ ਇਲਾਜ, ਜਲਦੀ ਮਿਲੇਗਾ ਛੁਟਕਾਰਾ
ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਦੇ ਐੱਸ. ਐੱਮ. ਓ. ਡਾ. ਡੀ.ਪੀ. ਸਿੰਘ ਨੇ ਦੱਸਿਆ ਕਿ ਮਿਰਗੀ ਦੋ ਤਰ੍ਹਾਂ ਦੀ ਹੁੰਦੀ ਹੈ। ਕੁਝ ਮਰੀਜ਼ਾਂ ਦੇ ਦਿਮਾਗ ਦੇ ਇਕ ਹਿੱਸੇ ਵਿਚ ਦੋਰਾ ਪੈਂਦਾ ਹੈ ਤਾਂ ਕੁਝ ਮਰੀਜ਼ਾਂ ਨੂੰ ਦਿਮਾਗ ਦੇ ਪੂਰੇ ਹਿੱਸੇ ਵਿਚ ਜੇਕਰ ਸਮੇਂ ’ਤੇ ਮਰੀਜ਼ ਨੂੰ ਇਲਾਜ ਮਿਲ ਜਾਵੇ ਤਾਂ 2-3 ਸਾਲ ਦਵਾਈ ਖਵਾਉਣ ਨਾਲ ਬੀਮਾਰੀ ਠੀਕ ਹੋ ਜਾਂਦੀ ਹੈ। 20 ਤੋਂ 30 ਫੀਸਦੀ ਮਰੀਜ਼ਾਂ ਨੂੰ ਜਿੰਦਗੀ ਭਰ ਦਵਾਈ ਖਾਣੀ ਪੈਂਦੀ ਹੈ ਜਦੋਂ ਕਿ 10 ਤੋਂ 20 ਫੀਸਦੀ ਮਰੀਜ਼ਾਂ ਨੂੰ ਆਪਰੇਸ਼ਨ ਦੀ ਜਰੂਰਤ ਪੈਂਦੀ ਹੈ। ਉਨ੍ਹਾਂ ਦੱਸਿਆ ਕਿ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਬੀਮਾਰੀ ਨਾਲ ਜੁੜੀਆਂ ਗਲਤ ਜਾਣਕਾਰੀਆਂ ਜਾਂ ਸੂਚਨਾਵਾਂ ’ਤੇ ਧਿਆਨ ਨਾ ਦੇ ਕੇ ਮਾਹਿਰ ਡਾਕਟਰਾਂ ਨਾਲ ਸੰਪਰਕ ਕਰੋ।

ਇਹ ਵੀ ਪੜ੍ਹੋ-ਮੰਦਭਾਗੀ ਖ਼ਬਰ, ਕੁਝ ਮਹੀਨੇ ਪਹਿਲਾਂ ਛੁੱਟੀ ਕੱਟ ਕੇ ਦੁਬਈ ਗਏ ਟਾਂਡਾ ਦੇ ਨੌਜਵਾਨ ਦੀ ਮੌਤ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


shivani attri

Content Editor

Related News