ਲੁਧਿਆਣਾ ''ਚ ਗਰਮੀ ਦਿਖਾ ਰਹੀ ਪੂਰੇ ਰੰਗ, ''ਲੂ'' ਨਾਲ ਝੁਲਸਣ ਲੱਗੇ ਲੋਕ
Saturday, May 29, 2021 - 08:31 AM (IST)
ਲੁਧਿਆਣਾ (ਸਲੂਜਾ) : ਲੁਧਿਆਣਾ ’ਚ ਪਿਛਲੇ 2 ਦਿਨਾਂ ਤੋਂ ਗਰਮੀ ਆਪਣੇ ਰੰਗ ਵਿਚ ਹੈ। ਗਰਮੀ ਦਾ ਕਹਿਰ ਇਸ ਹੱਦ ਤੱਕ ਹੈ ਕਿ ਤੁਸੀਂ ਕੁੱਝ ਸੈਕਿੰਡ ਲਈ ਵੀ ਧੁੱਪ ’ਚ ਬਾਹਰ ਨਹੀਂ ਨਿਕਲ ਸਕਦੇ। ਸਰੀਰ ਤੇਜ ਲੂ ਨਾਲ ਝੁਲਸਣ ਲੱਗਦਾ ਹੈ।
ਇਹ ਵੀ ਪੜ੍ਹੋ : ਕੇਂਦਰ ਦੇ ਕੋਵਿਨ ਪੋਰਟਲ 'ਤੇ ਸ਼ੇਅਰ ਨਹੀਂ ਹੋ ਰਿਹਾ ਪੰਜਾਬ ਦੀ ਕੋਵਾ ਐਪ ਦਾ ਡਾਟਾ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਬੀਤੇ ਦਿਨ ਤਾਪਮਾਨ ਵੱਧ ਤੋਂ ਵੱਧ 39 ਡਿਗਰੀ ਅਤੇ ਘੱਟੋ-ਘੱਟ 27.2 ਡਿਗਰੀ ਸੈਲਸੀਅਸ ਰਿਹਾ, ਜਦੋਂ ਕਿ ਵੱਧ ਤੋਂ ਵੱਧ ਤਾਪਮਾਨ ਦੀ ਫੀਲਿੰਗ 42 ਡਿਗਰੀ ਸੈਲਸੀਅਸ ਤੋਂ ਜ਼ਿਆਦਾ ਦੀ ਮਹਿਸੂਸ ਹੁੰਦੀ ਰਹੀ।
ਇਹ ਵੀ ਪੜ੍ਹੋ : ਹਲਕਾ ਸਮਰਾਲਾ ਤੋਂ ਸਾਬਕਾ ਅਕਾਲੀ ਵਿਧਾਇਕ ਖੀਰਨੀਆਂ ਨੇ ਕਈ ਆਗੂਆਂ ਸਣੇ ਛੱਡੀ ਪਾਰਟੀ
ਸਵੇਰ ਸਮੇਂ ਹਵਾ ਵਿਚ ਨਮੀ ਦੀ ਮਾਤਰਾ 64 ਫ਼ੀਸਦੀ ਅਤੇ ਸ਼ਾਮ ਨੂੰ 31 ਫ਼ੀਸਦੀ ਰਿਕਾਰਡ ਕੀਤੀ ਗਈ। ਆਉਣ ਵਾਲੇ 24 ਘੰਟਿਆਂ ਦੌਰਾਨ ਮੌਸਮ ਦਾ ਮਿਜਾਜ਼ ਲੁਧਿਆਣਾ ਅਤੇ ਨੇੜੇ ਦੇ ਇਲਾਕਿਆਂ ’ਚ ਗਰਮ ਅਤੇ ਖੁਸ਼ਕ ਰਹਿਣ ਦੀ ਸੰਭਾਵਨਾ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ