ਸਿਹਤ ਵਿਭਾਗ ਨੇ ਸਿੰਗਲ ਯੂਜ਼ ਪਲਾਸਟਿਕ ਤੇ ਥਰਮਾਕੋਲ ਦੀ ਕ੍ਰੋਕਰੀ ਦਾ ਫੜਿਆ ਜ਼ਖ਼ੀਰਾ

Saturday, Aug 12, 2023 - 05:52 AM (IST)

ਸਿਹਤ ਵਿਭਾਗ ਨੇ ਸਿੰਗਲ ਯੂਜ਼ ਪਲਾਸਟਿਕ ਤੇ ਥਰਮਾਕੋਲ ਦੀ ਕ੍ਰੋਕਰੀ ਦਾ ਫੜਿਆ ਜ਼ਖ਼ੀਰਾ

ਅੰਮ੍ਰਿਤਸਰ (ਰਮਨ)- ਨਗਰ ਨਿਗਮ ਕਮਿਸ਼ਨਰ ਦੇ ਹੁਕਮਾਂ ਅਨੁਸਾਰ ਸਿਹਤ ਵਿਭਾਗ ਨੇ ਛਾਪੇਮਾਰੀ ਦੌਰਾਨ ਸਿੰਗਲ ਯੂਜ਼ ਪਲਾਸਟਿਕ ਬਰਾਮਦ ਕੀਤਾ। ਸਿਹਤ ਅਫ਼ਸਰ ਡਾ. ਕਿਰਨ ਕੁਮਾਰ ਦੀ ਅਗਵਾਈ ’ਚ ਚੀਫ਼ ਸੈਨੇਟਰੀ ਇੰਸਪੈਕਟਰ ਵਿਜੇ ਗਿੱਲ, ਸੈਨੇਟਰੀ ਇੰਸਪੈਕਟਰ ਸੰਜੀਵ ਅਰੋੜਾ ਅਤੇ ਟੀਮ ਨੇ ਚਮਰੰਗ ਰੋਡ ਪੂਰਬੀ ਮੋਹਨ ਨਗਰ ਸਥਿਤ ਪੁਰਾਣੀ ਫ਼ੈਕਟਰੀ ’ਚ ਛਾਪੇਮਾਰੀ ਦੌਰਾਨ ਸਿੰਗਲ ਯੂਜ਼ ਪਲਾਸਟਿਕ ਦੇ ਗਲਾਸ ਅਤੇ ਥਰਮਾਕੋਲ ਕਰੌਕਰੀ ਦੇ 70 ਵੱਡੇ ਬਕਸੇ ਬਰਾਮਦ ਕੀਤੇ |

ਇਹ ਖ਼ਬਰ ਵੀ ਪੜ੍ਹੋ : ਬੱਬੂ ਮਾਨ ਦੀਆਂ ਫ਼ਿਲਮਾਂ ਦੇ ਸਕ੍ਰਿਪਟ ਰਾਈਟਰ ਤਰਲੋਚਨ ਸਿੰਘ ਨਾਲ ਵਾਪਰਿਆ ਭਿਆਨਕ ਹਾਦਸਾ, ਦਰਦਨਾਕ ਮੌਤ

PunjabKesari

ਡਾਕਟਰ ਕਿਰਨ ਨੇ ਦੱਸਿਆ ਕਿ ਸਾਰਾ ਸਾਮਾਨ ਜ਼ਬਤ ਕਰਨ ਦੇ ਨਾਲ-ਨਾਲ ਚਲਾਨ ਵੀ ਜਾਰੀ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਕਈ ਵਾਰ ਛਾਪੇਮਾਰੀ ਦੌਰਾਨ ਸਿੰਗਲ ਯੂਜ਼ ਪਲਾਸਟਿਕ ਜ਼ਬਤ ਕੀਤਾ ਜਾ ਚੁੱਕਾ ਹੈ, ਜਦਕਿ ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਇਸ 'ਤੇ ਪਾਬੰਦੀ ਲਗਾਈ ਹੋਈ ਹੈ।


author

Manoj

Content Editor

Related News