ਸਿਹਤ ਵਿਭਾਗ ਵਲੋਂ ਕੋਰੋਨਾ ਸਬੰਧੀ ਐਡਵਾਈਜ਼ਰੀ ਜਾਰੀ

Saturday, Apr 08, 2023 - 01:16 PM (IST)

ਸਿਹਤ ਵਿਭਾਗ ਵਲੋਂ ਕੋਰੋਨਾ ਸਬੰਧੀ ਐਡਵਾਈਜ਼ਰੀ ਜਾਰੀ

ਲੁਧਿਆਣਾ (ਸਹਿਗਲ) : ਜ਼ਿਲ੍ਹੇ ’ਚ ਕੋਵਿਡ ਮਾਮਲਿਆਂ ਦੀ ਵਧਣੀ ਗਿਣਤੀ ਦੇ ਮੱਦੇਨਜ਼ਰ ਸਿਹਤ ਵਿਭਾਗ ਵਲੋਂ ਐਡਵਾਈਜ਼ਰੀ ਜਾਰੀ ਕਰਦਿਆਂ ਹੇਠ ਲਿਖੀਆਂ ਗੱਲਾਂ ਦਾ ਧਿਆਨ ਰੱਖਣ ਲਈ ਕਿਹਾ ਗਿਆ ਹੈ :

► ਦੂਜਿਆਂ ਤੋਂ ਘੱਟੋ-ਘੱਟ 1 ਮੀਟਰ ਦੀ ਸਰੀਰਕ ਦੂਰੀ ਬਣਾ ਕੇ ਰੱਖੋ।
► ਭੀੜ ਅਤੇ ਨੇੜਲੇ ਸੰਪਰਕ ਤੋਂ ਬਚੋ।
► ਜਦੋਂ ਸਰੀਰਕ ਦੂਰੀ ਸੰਭਵ ਨਾ ਹੋਵੇ ਤਾਂ ਠੀਕ ਤਰ੍ਹਾਂ ਮਾਸਕ ਪਹਿਨੋ।
► ਆਪਣੇ ਹੱਥਾਂ ਨੂੰ ਅਲਕੋਹਲ ਆਧਾਰਿਤ ਹੈਂਡ ਸੈਨੀਟਾਈਜ਼ਰ ਜਾਂ ਸਾਬਣ ਅਤੇ ਪਾਣੀ ਨਾਲ ਸਾਫ ਕਰੋ।
► ਖੰਘਦੇ ਜਾ ਛਿੱਕਦੇ ਸਮੇਂ ਆਪਣੇ ਮੂੰਹ ਅਤੇ ਨੱਕ ਨੂੰ ਕੋਹਣੀ ਜਾਂ ਟਿਸ਼ੂ ਨਾਲ ਢਕ ਲਵੋ। ਵਰਤੇ ਗਏ ਟਿਸ਼ੂ ਪੇਪਰ ਨੂੰ ਤੁਰੰਤ ਡਿਸਪੋਜ਼ ਆਫ ਕਰੋ ਅਤੇ ਹੱਥਾਂ ਨੂੰ ਨਿਯਮ ਨਾਲ ਧੋਵੋ।
► ਦਰਵਾਜ਼ੇ ਦੇ ਹੈਂਡਲ, ਟੂਟੀ ਅਤੇ ਫੋਨ ਨੂੰ ਨਿਯਮ ਨਾਲ ਸਾਫ ਅਤੇ ਕੀਟਾਣੂ ਰਹਿਤ ਕਰੋ।

ਇਹ ਵੀ ਪੜ੍ਹੋ : 5ਵੀਂ ’ਚ ਹੀ ਅਟਕੇ ਜ਼ਿਲ੍ਹੇ ਦੇ 219 ਵਿਦਿਆਰਥੀ, ਥੱਲਿਓਂ ਦੂਜੇ ਸਥਾਨ ’ਤੇ ਰਿਹਾ ਲੁਧਿਆਣਾ

ਕੋਵਿਡ ਦੇ ਲੱਛਣ ਹਨ ਤਾਂ ਖੁਦ ਨੂੰ ਦੂਜਿਆਂ ਤੋਂ ਵੱਖ ਕਰ ਲਵੋ ਅਤੇ ਹੇਠ ਲਿਖੀਆਂ ਸਾਵਧਾਨੀਆਂ ਵਰਤੋਂ
► ਆਪਣਾ ਮਾਸਕ ਠੀਕ ਤਰ੍ਹਾਂ ਲਗਾਓ।
► ਯਕੀਨੀ ਬਣਾਓ ਕਿ ਤੁਹਾਡਾ ਮਾਸਕ ਤੁਹਾਡੇ ਨੱਕ, ਮੂੰਹ ਅਤੇ ਠੋਡੀ ਨੂੰ ਢਕਦਾ ਹੋਵੇ।
► ਆਪਣਾ ਮਾਸਕ ਲਗਾਉਣ ਤੋਂ ਪਹਿਲਾਂ, ਇਸ ਨੂੰ ਉਤਾਰਨ ਤੋਂ ਬਾਅਦ ਅਤੇ ਜਦੋਂ ਵੀ ਤੁਸੀਂ ਇਸ ਨੂੰ ਛੂੰਹਦੇ ਹੋ ਤਾਂ ਆਪਣੇ ਹੱਥਾਂ ਨੂੰ ਸਾਫ ਕਰੋ।
► ਕੋਵਿਡ ਦੇ ਮਾਮਲੇ ਆਮ ਤੌਰ ’ਤੇ ਉਨ੍ਹਾਂ ਥਾਵਾਂ ’ਤੇ ਜ਼ਿਆਦਾ ਫੈਲਦੇ ਹਨ ਜਿੱਥੇ ਲੋਕ ਆਸ-ਪਾਸ ਬੈਠਦੇ ਹਨ ਜਿਵੇਂ ਰੈਸਟੋਰੈਂਟ, ਜਿੰਮ, ਫਿਟਨੈੱਸ ਸੈਂਟਰ, ਨਾਈਟ ਕਲੱਬ ਜਾਂ ਆਫਿਸ।
► ਆਪਣੇ ਆਪ ਨੂੰ ਬਚਾਉਣ ਲਈ ਭੀੜ ਵਾਲੀਆਂ ਥਾਵਾਂ ’ਤੇ ਜਾਣ ਤੋਂ ਬਚੋ ਅਤੇ ਨੇੜਲੇ ਸੰਪਰਕ ਤੋਂ ਬਚਣ ਦੀ ਕੋਸ਼ਿਸ਼ ਕਰੋ।
► ਸਕੂਲਾਂ ਅਤੇ ਕਾਲਜਾਂ ਜਾਂ ਹੋਰ ਵਿੱਦਿਅਕ ਅਦਾਰਿਆਂ ਦੇ ਪ੍ਰਬੰਧਕਾਂ ਵਲੋਂ ਵਿਦਿਆਰਥੀਆਂ ਨੂੰ ਮਾਸਕ ਦੀ ਵਰਤੋਂ ਕਰਨ ਲਈ ਜਾਗਰੂਕ ਕੀਤਾ ਜਾਣਾ ਚਾਹੀਦਾ ਹੈ।

ਕੋਵਿਡ ਦੇ ਆਮ ਲੱਛਣ
-ਜੇਕਰ ਤੁਹਾਨੂੰ ਬੁਖਾਰ, ਖਾਂਸੀ ਅਤੇ ਸਾਹ ਲੈਣ ’ਚ ਮੁਸ਼ਕਿਲ ਹੋ ਰਹੀ ਹੈ ਤਾਂ ਤੁਰੰਤ ਡਾਕਟਰੀ ਮਦਦ ਲਓ।

ਕੋਰੋਨਾ ਦੇ ਲੱਛਣਾਂ ਨੂੰ ਜਾਣੋ
► ਕੋਵਿਡ –19 ਦੇ ਸਭ ਤੋਂ ਆਮ ਲੱਛਣ ਹਨ ਬੁਖਾਰ, ਸੁੱਕੀ ਖਾਂਸੀ, ਥਕਾਵਟ, ਸਵਾਦ ਜਾਂ ਗੰਦ ਦਾ ਨਾ ਆਉਣਾ, ਸਿਰਦਰਦ, ਗਲੇ ’ਚ ਖਾਰਿਸ਼, ਲਾਲ ਜਾਂ ਅੱਖਾਂ ਵਿਚ ਜਲਨ, ਦਸਤ, ਚਮੜੀ ’ਤੇ ਦਾਣੇ।
► ਲੱਛਣ ਸ਼ੁਰੂ ਹੋਣ ਤੋਂ ਬਾਅਦ 10 ਦਿਨ ਅਤੇ ਲੱਛਣ ਹੋਣ ਤੋਂ ਬਾਅਦ 3 ਦਿਨ ਤੱਕ ਘਰ ਵਿਚ ਰਹੋ ਅਤੇ ਖੁਦ ਨੂੰ ਦੂਜਿਆਂ ਤੋਂ ਵੱਖ ਕਰ ਲਵੋ। ਸਲਾਹ ਲਈ ਆਪਣੇ ਨੇੜੇ ਦੇ ਸਿਹਤ ਸੇਵਾਵਾਂ ਦੇਣ ਵਾਲੇ ਡਾਕਟਰ ਨਾਲ ਸੰਪਰਕ ਕਰੋ।

ਇਹ ਵੀ ਪੜ੍ਹੋ :  ਰਾਘਵ ਚੱਢਾ ਨੇ ਨਿਆਂਇਕ ਸੁਤੰਤਰਤਾ ਨੂੰ ਮਜ਼ਬੂਤੀ ਦੇਣ ਲਈ ਰਾਜ ਸਭਾ ’ਚ ਨਿੱਜੀ ਮੈਂਬਰੀ ਮਤਾ ਕੀਤਾ ਪੇਸ਼

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

Anuradha

Content Editor

Related News