ਹੈਲਥ ਕਾਰਡ ਬਣਵਾਉਣ ਤੋਂ ਪਹਿਲਾਂ ਸਾਵਧਾਨ! ਪੜ੍ਹ ਲਓ ਇਹ ਖ਼ਬਰ
Tuesday, Jan 14, 2025 - 03:18 PM (IST)
ਲੁਧਿਆਣਾ (ਰਾਜ): ਸ਼ਹਿਰ ਦੇ ਥਾਣਾ ਸਾਈਬਰ ਕ੍ਰਾਈਮ ਵਿਚ 3 ਵੱਖ-ਵੱਖ ਕੇਸ ਦਰਜ ਕੀਤੇ ਗਏ ਹਨ, ਜਿਸ ਵਿਚ ਸਾਈਬਰ ਠੱਗਾਂ ਨੇ ਵੱਖੋ-ਵੱਖਰੇ ਢੰਗਾਂ ਨਾਲ ਠੱਗੀ ਮਾਰੀ ਹੈ। ਪਹਿਲੇ ਮਾਮਲੇ ਵਿਚ ਪੁਲਸ ਨੇ ਰਜਿੰਦਰ ਸਿੰਘ ਦੀ ਸ਼ਿਕਾਇਤ 'ਤੇ ਅਣਪਛਾਤੇ ਮੁਲਜ਼ਮ 'ਤੇ ਕੇਸ ਦਰਜ ਕੀਤਾ ਹੈ। ਉਸ ਨੇ ਪੁਲਸ ਨੂੰ ਦੱਸਿਆ ਕਿ ਉਸ ਨੂੰ ਹੈਲਥ ਕਾਰਡ ਬਣਾਉਣ ਦਾ ਝਾਂਸਾ ਦੇ ਕੇ ਅਣਪਛਾਤੇ ਲੋਕਾਂ ਨੇ 14 ਲੱਖ 93 ਹਜ਼ਾਰ ਰੁਪਏ ਠੱਗ ਲਏ ਹਨ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ, ਬੇਹੱਦ ਅਹਿਮ ਹੋਵੇਗਾ ਅੱਜ ਦਾ ਦਿਨ
ਇਸੇ ਤਰ੍ਹਾਂ ਦੂਜੇ ਕੇਸ ਵਿਚ ਸਾਹਿਲ ਗੋਇਲ ਨੇ ਦੱਸਿਆ ਕਿ ਉਹ ਸਕਾਈਪ ਕੰਪਨੀ ਵਿਚ ਆਨਲਾਈਨ ਕੰਮ ਕਰਦਾ ਹੈ। ਉਸ ਨੂੰ ਇਕ ਵਿਅਕਤੀ ਨੇ ਸਕਾਈਪ ਕੰਪਨੀ ਦਾ CEO ਬਣ ਕੇ ਫ਼ੋਨ ਕਰ ਕੇ ਐਮਾਜ਼ੋਨ ਤੇ ਐੱਪਲ ਦੇ ਤਕਰੀਬਨ 1 ਲੱਖ ਰੁਪਏ ਗਿਫਟ ਵਾਊਚਰ ਲੈ ਕੇ ਧੋਖਾਧੜੀ ਕੀਤੀ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਲਗਾਤਾਰ 2 ਦਿਨ ਪਵੇਗਾ ਮੀਂਹ! ਹੋ ਗਈ ਭਵਿੱਖਬਾਣੀ
ਤੀਜੇ ਕੇਸ ਵਿਚ ਤਰਨਜੀਤ ਸਿੰਘ ਨੇ ਪੁਲਸ ਨੂੰ ਦੱਸਿਆ ਕਿ ਕੁਝ ਲੋਕਾਂ ਨੇ ਪੁਰਾਣੇ ਸਿੱਕੇ ਖਰੀਦਣ ਦੀ ਏਵਜ਼ ਵਿਚ ਉਸ ਕੋਲੋਂ ਪੈਸੇ ਠੱਗ ਲਏ। ਇਸ ਮਗਰੋਂ ਠੱਗਾਂ ਨੇ ਉਸ ਨੂੰ ਪੁਲਸ ਮੁਲਾਜ਼ਮ ਬਣ ਕੇ ਡਰਾਇਆ ਧਮਕਾਇਆ ਤੇ ਕੁੱਲ 15 ਲੱਖ ਰੁਪਏ ਠੱਗ ਲਏ। ਐੱਸ. ਐੱਚ. ਓ. ਜਤਿੰਦਰ ਸਿੰਘ ਦਾ ਕਹਿਣਾ ਹੈ ਕਿ ਤਿੰਨਾਂ ਮਾਮਲਿਆਂ ਵਿਚ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8