ਮੋਟਰਸਾਈਕਲ ਸਵਾਰ ਨੇ ਔਰਤ ਤੋਂ ਪਰਸ ਖੋਹਿਆ
Tuesday, Aug 15, 2017 - 03:41 AM (IST)

ਹੁਸ਼ਿਆਰਪੁਰ, (ਅਸ਼ਵਨੀ)- ਅੱਜ ਦੁਪਹਿਰੇ ਮੁਹੱਲਾ ਹਰੀ ਨਗਰ ਦੇ ਸ਼ਿਵ ਸ਼ਕਤੀ ਚੌਕ 'ਚ ਇਕ ਮੋਟਰਸਾਈਕਲ ਸਵਾਰ ਲੁਟੇਰੇ ਨੇ ਇਕ ਔਰਤ ਰਾਜ ਕੁਮਾਰੀ ਪਤਨੀ ਹਰਮੇਸ਼ ਸਿੰਘ ਡਡਵਾਲ ਤੋਂ ਉਸ ਦਾ ਪਰਸ ਖੋਹ ਲਿਆ। ਰਾਜ ਕੁਮਾਰੀ ਬਾਜ਼ਾਰੋਂ ਜਦੋਂ ਘਰ ਆ ਰਹੀ ਸੀ ਤਾਂ ਉਸ ਨੇ ਇਕ ਪਾਲੀਥੀਨ ਬੈਗ 'ਚ ਪਰਸ ਰੱਖਿਆ ਹੋਇਆ ਸੀ। ਲੁਟੇਰੇ ਨੇ ਪਿੱਛਿਓਂ ਆ ਕੇ ਬੈਗ ਝਪਟ ਲਿਆ ਅਤੇ ਮੋਟਰਸਾਈਕਲ ਭਜਾ ਕੇ ਮੌਕੇ ਤੋਂ ਫ਼ਰਾਰ ਹੋ ਗਿਆ।
ਰਾਜ ਕੁਮਾਰੀ ਨੇ ਦੱਸਿਆ ਕਿ ਪਰਸ 'ਚ 10 ਹਜ਼ਾਰ ਰੁਪਏ ਤੇ ਮੋਬਾਇਲ ਸੀ। ਉਸ ਨੇ ਦੱਸਿਆ ਕਿ ਕਾਲੇ ਰੰਗ ਦੇ ਮੋਟਰਸਾਈਕਲ ਦੇ ਨੰਬਰ ਦੇ ਅੰਤਿਮ 2 ਅੱਖਰ 36 ਹੀ ਪੜ੍ਹ ਸਕੀ। ਇਸ ਸਬੰਧੀ ਥਾਣਾ ਸਿਟੀ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।