ਪੰਜਾਬ ਪੁਲਸ ਦਾ ਮੁਲਾਜ਼ਮ CRPF ਵੱਲੋਂ ਗ੍ਰਿਫ਼ਤਾਰ, ਕਾਰਾ ਜਾਣ ਉੱਡ ਜਾਣਗੇ ਹੋਸ਼
Friday, May 01, 2026 - 11:35 AM (IST)
ਬਠਿੰਡਾ (ਵਿਜੈ ਵਰਮਾ)- ਬਠਿੰਡਾ ਕੇਂਦਰੀ ਜੇਲ੍ਹ ਦੀ ਸੁਰੱਖਿਆ ’ਤੇ ਉਸ ਵੇਲੇ ਵੱਡਾ ਸਵਾਲ ਖੜ੍ਹਾ ਹੋ ਗਿਆ ਜਦੋਂ ਜੇਲ੍ਹ ’ਚ ਤਾਇਨਾਤ ਇਕ ਸੀਨੀਅਰ ਕਾਂਸਟੇਬਲ ਹੀ ਨਸ਼ਾ ਸਮੱਗਲਿੰਗ ਕਰਦਾ ਕਾਬੂ ਆ ਗਿਆ। ਸੀ. ਆਰ. ਪੀ. ਐੱਫ. ਦੀ ਚੌਕਸੀ ਨਾਲ ਮੁਲਜ਼ਮ ਪੁਲਸ ਮੁਲਾਜ਼ਮ ਅੰਗਰੇਜ਼ ਸਿੰਘ ਨੂੰ 34 ਗ੍ਰਾਮ ਨਸ਼ੇ ਵਾਲੇ ਪਦਾਰਥ ਸਮੇਤ ਗ੍ਰਿਫਤਾਰ ਕਰ ਲਿਆ ਗਿਆ।
ਜਾਣਕਾਰੀ ਮੁਤਾਬਕ ਬੁੱਧਵਾਰ ਰਾਤ ਅੰਗਰੇਜ਼ ਸਿੰਘ ਆਪਣੀ ਡਿਊਟੀ ਲਈ ਜੇਲ੍ਹ ਅੰਦਰ ਦਾਖਲ ਹੋ ਰਿਹਾ ਸੀ। ਇਸ ਦੌਰਾਨ ਗੇਟ ’ਤੇ ਤਾਇਨਾਤ ਸੀ. ਆਰ. ਪੀ. ਐੱਫ. ਜਵਾਨਾਂ ਨੇ ਸ਼ੱਕ ਦੇ ਆਧਾਰ ’ਤੇ ਉਸ ਦੀ ਤਲਾਸ਼ੀ ਲਈ। ਤਲਾਸ਼ੀ ਦੌਰਾਨ ਉਸ ਦੀ ਪੱਗ ’ਚ ਬੰਨੀ ਫਿਫਟੀ ਵਿਚੋਂ 34 ਗ੍ਰਾਮ ਨਸ਼ੇ ਵਾਲਾ ਪਦਾਰਥ ਬਰਾਮਦ ਹੋਇਆ। ਮੁਲਜ਼ਮ ਨੂੰ ਤੁਰੰਤ ਥਾਣਾ ਕੈਂਟ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ, ਜਿੱਥੇ ਉਸ ਦੇ ਮਾਮਲਾ ਦਰਜ ਕਰ ਲਿਆ ਗਿਆ।
