ਨੌਜਵਾਨ ਗਾਇਕ ਜੱਸੀ ਛੋਕਰ ਸਾਥੀਆਂ ਸਮੇਤ ''ਆਪ'' ''ਚ ਸ਼ਾਮਲ
Sunday, Aug 16, 2020 - 05:39 PM (IST)

ਅੱਪਰਾ (ਦੀਪਾ) : ਸਥਾਨਕ ਦਾਣਾ ਮੰਡੀ ਅੱਪਰਾ ਵਿਖੇ ਹਰਪਾਲ ਸਿੰਘ ਚੀਮਾ ਵਿਰੋਧੀ ਧਿਰ ਦੇ ਨੇਤਾ ਦੀ ਅਗਵਾਈ ਹੇਠ ਇਲਾਕੇ ਦੇ ਕਈ ਦਰਜਨ ਨੌਜਵਾਨ ਪ੍ਰਸਿੱਧ ਗਾਇਕ ਜੱਸੀ ਛੋਕਰ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਗਏ। ਇਸ ਮੌਕੇ ਪੰਜਾਬ ਦੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕਾਂਗਰਸ ਤੇ ਅਕਾਲੀ ਦਲ-ਭਾਜਪਾ ਸਰਕਾਰਾਂ ਪੰਜਾਬ 'ਚ ਰੇਤ ਮਾਫੀਆ, ਭੂ-ਮਾਫੀਆ, ਸ਼ਰਾਬ-ਮਾਫੀਆ, ਗਰੀਬੀ, ਅਨਪੜਤਾ, ਬੇਰੁਜ਼ਗਾਰੀ ਆਦਿ ਨੂੰ ਖਤਮ ਕਰਨ 'ਚ ਅਸਫਲ ਸਾਬਤ ਹੋਈਆਂ ਹਨ, ਜਿਸ ਕਾਰਣ ਅੱਕ ਦੇ ਨੌਜਵਾਨ ਦੇਸ਼ ਦੀ 'ਆਸ ਦੀ ਕਿਰਣ' ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਰਹੇ ਹਨ।
ਇਸ ਮੌਕੇ ਕਸ਼ਮੀਰ ਸਿੰਘ ਮੱਲੀ, ਭਲਵਾਨ ਬੁੱਧ ਸਿੰਘ ਧੁਲੇਤਾ, ਜਤਿੰਦਰ ਸਿੰਘ ਕਾਲਾ ਮੰਡੀ ਵਾਲਾ, ਬਿੰਦਾ ਦੁਸਾਂਝ, ਮਾਸਟਰ ਬਿਹਾਰੀ ਲਾਲ ਸਾਬਕਾ ਸਰਪੰਚ, ਹਰਵਿੰਦਰ ਸਿੰਘ, ਕੇਸਰ, ਲਲਿਤ ਕੁਮਾਰ, ਪੰਕਜ ਸ਼ਰਮਾ ਆਦਿ ਵੀ ਹਾਜ਼ਰ ਸਨ।