ਸਹੁਰੇ ਪਰਿਵਾਰ ਵੱਲੋਂ ਤੰਗ-ਪ੍ਰੇਸ਼ਾਨ ਕਰਨ ’ਤੇ ਵਿਆਹੁਤਾ ਨੇ ਚੁੱਕਿਆ ਖ਼ੌਫ਼ਨਾਕ ਕਦਮ
Friday, Mar 17, 2023 - 02:02 AM (IST)
ਦਸੂਹਾ (ਝਾਵਰ)-ਥਾਣਾ ਦਸੂਹਾ ਦੇ ਪਿੰਡ ਬੰਗਾਲੀਪੁਰ ਵਿਖੇ 2 ਬੱਚਿਆਂ ਦੀ ਮਾਂ ਵੱਲੋਂ ਸਹੁਰੇ ਪਰਿਵਾਰ ਵੱਲੋਂ ਤੰਗ-ਪ੍ਰੇਸ਼ਾਨ ਕਰਨ ਤੇ ਦਾਜ ਦੀ ਮੰਗ ਕਰਨ ’ਤੇ ਖ਼ੁਦਕੁਸ਼ੀ ਕਰਨ ਦਾ ਸਮਾਚਾਰ ਮਿਲਿਆ ਹੈ। ਥਾਣਾ ਮੁਖੀ ਦਸੂਹਾ ਬਿਕਰਮਜੀਤ ਸਿੰਘ ਅਤੇ ਜਾਂਚ ਅਧਿਕਾਰੀ ਏ. ਐੱਸ. ਆਈ. ਜਸਵੀਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਭਰਾ ਬਲਵੀਰ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਭਟਨੂਰਾਂ ਜ਼ਿਲ੍ਹਾ ਜਲੰਧਰ ਨੇ ਆਪਣੇ ਬਿਆਨਾਂ ’ਚ ਕਿਹਾ ਕਿ ਉਸ ਦੀ ਭੈਣ ਸੰਦੀਪ ਕੌਰ ਦਾ ਵਿਆਹ ਲੱਗਭਗ 13 ਸਾਲ ਪਹਿਲਾਂ ਪਿੰਡ ਬੰਗਾਲੀਪੁਰ ਦੇ ਮਨਜੀਤ ਸਿੰਘ ਪੁੱਤਰ ਹਰਬੰਸ ਸਿੰਘ ਨਾਲ ਕੀਤਾ ਸੀ।
ਇਹ ਖ਼ਬਰ ਵੀ ਪੜ੍ਹੋ : ਮੰਦਭਾਗੀ ਖ਼ਬਰ : ਸੁਨਹਿਰੀ ਭਵਿੱਖ ਬਣਾਉਣ ਲਈ ਇਟਲੀ ਗਏ ਪੰਜਾਬੀ ਦੀ ਅਚਾਨਕ ਮੌਤ
ਜਿਸ ਦੇ ਦੋ ਬੱਚੇ ਇਕ ਲੜਕਾ 12 ਸਾਲ ਤੇ ਲੜਕੀ 10 ਸਾਲ ਦੀ ਹੈ। ਮੇਰੀ ਭੈਣ ਨੂੰ ਵਿਆਹ ਤੋਂ ਬਾਅਦ ਹੀ ਘੱਟ ਦਾਜ ਲਿਆਉਣ ’ਤੇ ਸਹੁਰਾ ਪਰਿਵਾਰ ਨੇ ਤੰਗ ਕਰਨਾ ਸ਼ੁਰੂ ਕਰ ਦਿੱਤਾ ਸੀ, ਜਦਕਿ ਮੇਰੀ ਭੈਣ ਦਾ ਪਤੀ ਮਨਜੀਤ ਸਿੰਘ, ਸੱਸ ਕੌਸ਼ਲਿਆ ਦੇਵੀ ਵਾਸੀ ਪਿੰਡ ਬੰਗਾਲੀਪੁਰ ਅਤੇ ਨਨਾਣ ਲਖਵਿੰਦਰ ਕੌਰ ਵਾਸੀ ਗੜ੍ਹਦੀਵਾਲਾ ਸਾਰੇ ਕੁੱਟਦੇ ਮਾਰਦੇ ਤੇ ਪ੍ਰੇਸ਼ਾਨ ਕਰਦੇ ਰਹਿੰਦੇ ਸਨ, ਇਸ ਸਬੰਧੀ ਕਈ ਵਾਰ ਪੰਚਾਇਤਾਂ ਵੀ ਹੋਈਆਂ। ਆਖਿਰ ਮੇਰੀ ਭੈਣ ਸੰਦੀਪ ਕੌਰ ਨੇ ਕੋਈ ਜ਼ਹਿਰੀਲੀ ਦਵਾਈ ਖਾ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ, ਜਦਕਿ ਸਹੁਰਾ ਪਰਿਵਾਰ ਨੇ ਉਨ੍ਹਾਂ ਨੂੰ ਸੂਚਨਾ ਵੀ ਦੇਰ ਨਾਲ ਦਿੱਤੀ।
ਇਹ ਖ਼ਬਰ ਵੀ ਪੜ੍ਹੋ : ਕੈਨੇਡਾ ਤੋਂ ਆਈ ਮੰਦਭਾਗੀ ਖ਼ਬਰ, ਇਕ ਹੋਰ ਪੰਜਾਬੀ ਗੱਭਰੂ ਦੀ ਹੋਈ ਮੌਤ
ਜਾਂਚ ਅਧਿਕਾਰੀ ਏ. ਐੱਸ. ਆਈ. ਜਸਵੀਰ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਮ੍ਰਿਤਕ ਦੇ ਪਤੀ ਮਨਜੀਤ ਸਿੰਘ, ਸੱਸ ਕੌਸ਼ਲਿਆ ਦੇਵੀ, ਨਨਾਣ ਲਖਵਿੰਦਰ ਕੌਰ ਦੇ ਵਿਰੁੱਧ ਧਾਰਾ 306, 34 ਆਈ. ਪੀ. ਸੀ. ਅਧੀਨ ਕੇਸ ਦਰਜ ਕਰ ਲਿਆ ਹੈ। ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਿਸਾਂ ਹਵਾਲੇ ਕਰ ਦਿੱਤੀ ਗਈ।