ਨੌਜਵਾਨ ਨੇ ਰੋਲ਼ੀ ਦਿਵਿਆਂਗ ਕੁੜੀ ਦੀ ਪੱਤ! ਜਦੋਂ ਗਰਭਵਤੀ ਹੋਈ ਤਾਂ...

07/04/2024 1:09:01 PM

ਲੁਧਿਆਣਾ (ਜਗਰੂਪ)- ਵਿਆਹ ਦਾ ਝਾਂਸਾ ਦੇ ਕੇ ਬਲਾਤਕਾਰ ਕਰਨ ਵਾਲੇ ਖਿਲਾਫ ਥਾਣਾ ਸਾਹਨੇਵਾਲ ਪੁਲਸ ਨੇ ਮਾਮਲਾ ਦਰਜ ਕੀਤਾ ਹੈ। ਪੁਲਸ ਦੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਦੇਣ ਤੋਂ ਬਾਅਦ ਥਾਣਾ ਪੁਲਸ ਨੇ ਮਾਮਲਾ ਦਰਜ ਕੀਤਾ ਹੈ। ਇਲਾਕੇ ਅਧੀਨ ਆਉਂਦੀ ਦਿਵਿਆਂਗ ਲੜਕੀ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ ਹੈ ਕਿ ਨੰਦਪੁਰ ਦੇ ਰਹਿਣ ਵਾਲੇ ਸਚਿਨ ਭਾਟੀਆ ਉਰਫ ਸਾਹਿਲ ਪੁੱਤਰ ਵਿਜੈ ਕੁਮਾਰ ਭਾਟੀਆ ਨੇ ਉਸ ਨੂੰ ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਨਾਜਾਇਜ਼ ਸਬੰਧ ਕਾਇਮ ਕੀਤੇ ਹਨ।

ਇਹ ਖ਼ਬਰ ਵੀ ਪੜ੍ਹੋ - ਤੜਕਸਾਰ ਵਾਪਰਿਆ ਵੱਡਾ ਹਾਦਸਾ! ਬੇਕਾਬੂ ਹੋ ਕੇ ਪਲਟਿਆ ਟਿੱਪਰ, ਲਪੇਟ 'ਚ ਆਈਆਂ 3 ਗੱਡੀਆਂ

ਪੀੜਤਾ ਨੇ ਦੱਸਿਆ ਕਿ ਉਹ ਇਕ ਵਾਰ ਗਰਭਵਤੀ ਵੀ ਹੋ ਗਈ ਸੀ, ਪਰ ਸਾਹਿਲ ਨੇ ਉਸ ਨੂੰ ਗਰਭਪਾਤ ਦੀ ਦਵਾਈ ਲਿਆ ਕੇ ਖੁਆ ਦਿੱਤੀ ਜਿਸ ਨਾਲ ਉਸ ਦਾ ਗਰਭਪਾਤ ਹੋ ਗਿਆ। ਲੜਕੀ ਨੇ ਪੁਲਸ ਨੂੰ ਦੱਸਿਆ ਕਿ ਜਦੋਂ ਉਸ ਦੀ ਮਾਂ ਘਰ 'ਚ ਨਹੀਂ ਹੁੰਦੀ ਸੀ ਤਾਂ ਸਾਹਿਲ ਉਸ ਦੇ ਘਰ ਆਉਂਦਾ ਸੀ ਤੇ ਉਸ ਨਾਲ ਸਬੰਧ ਬਣਾਉਂਦਾ ਸੀ। ਸਾਹਿਲ ਨੇ ਉਸ ਨੂੰ ਕਿਹਾ ਸੀ ਕਿ ਉਹ ਉਸ ਨਾਲ ਹੀ ਵਿਆਹ ਕਰਵਾਏਗਾ, ਪਰ ਹੁਣ ਉਹ ਮੁੱਕਰ ਗਿਆ ਹੈ। ਜਿਸ 'ਤੇ ਲੜਕੀ ਨੇ ਪੁਲਸ ਨੂੰ  ਸ਼ਿਕਾਇਤ ਦਿੱਤੀ ਥਾਣਾ ਸਾਹਨੇਵਾਲ ਪੁਲਸ ਨੇ ਸਾਹਿਲ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News