ਪੰਚਕੂਲਾ ਦੇ ਰਾਮਗੜ੍ਹ ਇਲਾਕੇ ''ਚੋਂ ਜ਼ਿੰਦਾ ਹੈਂਡ ਗ੍ਰੇਨੇਡ ਬਰਾਮਦ

Saturday, Feb 17, 2018 - 12:21 PM (IST)

ਪੰਚਕੂਲਾ ਦੇ ਰਾਮਗੜ੍ਹ ਇਲਾਕੇ ''ਚੋਂ ਜ਼ਿੰਦਾ ਹੈਂਡ ਗ੍ਰੇਨੇਡ ਬਰਾਮਦ

ਪੰਚਕੂਲਾ (ਮੁਕੇਸ਼) : ਪੰਚਕੂਲਾ ਦੇ ਰਾਮਗੜ੍ਹ ਇਲਾਕੇ 'ਚੋਂ ਸ਼ਨੀਵਾਰ ਨੂੰ ਜ਼ਿੰਦਾ ਹੈਂਡ ਗ੍ਰੇਨੇਡ ਬਰਾਮਦ ਕੀਤਾ ਗਿਆ ਹੈ। ਇਸ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ਪੁੱਜੀ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਨੇ ਮਾਹਿਰਾਂ ਦੀ ਟੀਮ ਨੂੰ ਮੌਕੇ 'ਤੇ ਬੁਲਾਇਆ, ਜਿਨ੍ਹਾਂ ਨੇ ਹੈਂਡ ਗ੍ਰੇਨੇਡ ਨੂੰ ਡਿਸਪੋਜ਼ ਕਰ ਦਿੱਤਾ। ਜ਼ਿੰਦਾ ਹੈਂਡ ਗ੍ਰੇਨੇਡ ਕਿੱਥੋਂ ਆਇਆ, ਇਸ ਦੀ ਜਾਂਚ ਪੁਲਸ ਵਲੋਂ ਕੀਤੀ ਜਾ ਰਹੀ ਹੈ। 
 


Related News