ਵਾਲ ਕੱਟੇ ਜਾਣ ਦਾ ਹੁਣ ਤੱਕ ਦਾ ਸਭ ਤੋਂ ਹੈਰਾਨ ਕਰਨ ਵਾਲਾ ਮਾਮਲਾ, 24 ਘੰਟਿਆਂ ਬਾਅਦ ਵੀ ਝੜ ਰਹੇ ਨੇ ਔਰਤ ਦੇ ਵਾਲ
Thursday, Aug 10, 2017 - 06:46 PM (IST)
ਖੰਨਾ (ਸ਼ਾਹੀ)— ਖੰਨਾ ਦੇ ਕੋਲ ਕੱਲ੍ਹ 30 ਸਾਲਾ ਇਸਤਰੀ ਦੇ ਨਾਲ ਅਜੀਬੋ-ਗਰੀਬ ਘਟਨਾ ਹੋਈ, ਜਿਸ ਨੂੰ ਹਾਲ ਹੀ ਵਿਚ ਇਸਤਰੀਆਂ ਦੀਆ ਗੁੱਤਾਂ ਕਣਣ ਵਾਲੀਆਂ ਘਟਨਾਵਾਂ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ । ਭਾਦਲਾ ਰੋਡ 'ਤੇ ਬਣੀ ਬਾਜੀਗਰ ਬਸਤੀ ਨਿਵਾਸੀ ਭਜਨ ਰਾਮ ਕਲ ਸਵੇਰੇ 11 ਵਜੇ ਮੋਬਾਈਲ 'ਤੇ ਇਸਤਰੀਆਂ ਦੇ ਨਾਲ ਵਾਪਰ ਰਹੀਆਂ ਗੁੱਤਾਂ ਕੱਟਣ ਦੀਆਂ ਵੀਡੀਓਜ਼ ਅਪਣੀ ਪਤਨੀ ਰਿੰਪੀ ਦੇਵੀ ਦੇ ਨਾਲ ਦੇਖ ਰਿਹਾ ਸੀ। ਉਸ ਸਮੇਂ ਤੇਜ਼ ਮੀਂਹ ਪੈ ਰਿਹਾ ਅਤੇ ਘਰ ਦਾ ਮੇਨ ਗੇਟ ਬੰਦ ਸੀ। ਇਸ ਦੌਰਾਨ ਉਸ ਦੀ ਪਤਨੀ ਜਿਵੇਂ ਹੀ ਕਮਰੇ ਤੋਂ ਬਾਹਰ ਬਾਹਰ ਬਰਾਮਦੇ ਵਿਚ ਗਈ ਤਾਂ ਬੇਹੋਸ਼ ਹੋ ਕਰ ਡਿੱਗ ਗਈ। ਉਸ ਦੇ ਪਤੀ ਅਤੇ ਘਰ ਦੀਆਂ ਇਸਤਰੀਆਂ ਨੇ ਜਦ ਉਸ ਨੂੰ ਚੁੱਕਿਆ ਤਾਂ ਦੇਖਿਆ ਕਿ ਉਸ ਦੇ ਸਿਰ ਦੇ ਲੰਬੇ-ਲੰਬੇ ਬਾਲ ਕੱਟ ਕੇ ਉਸ ਦੀ ਪਿੱਠ 'ਤੇ ਡਿਗੇ ਹੋਏ ਸਨ। ਦੇਖਦੇ ਹੀ ਦੇਖਦੇ ਪੂਰੀ ਬਸਤੀ ਵਿਚ ਜਮਾਂ ਹੋ ਗਈ। ਇਸ ਘਟਨਾ ਦੀ ਖ਼ਬਰ ਪੂਰੇ ਸ਼ਹਿਰ ਵਿਚ ਫੈਲ ਗਈ ਅਤੇ ਉਨ੍ਹਾਂ ਦੇ ਘਰ ਲੋਕਾਂ ਦਾ ਤਾਂਤਾ ਲੱਗ ਗਿਆ।
ਅੱਜ ਘਟਨਾ ਦੇ 24 ਘੰਟੇ ਦੇ ਬਾਅਦ ਜਦੋਂ 'ਜਗ ਬਾਣੀ' ਦੀ ਟੀਮ ਨੇ ਬਾਜੀਗਰ ਬਸਤੀ ਭਜਨ ਰਾਮ ਦੇ ਘਰ ਦਾ ਦੌਰਾ ਕੀਤਾ ਉਸ ਦੀ ਪਤਨੀ ਨੇ ਆਪਣੇ ਸਿਰ 'ਤੇ ਹੱਥ ਮਾਰਿਆ ਤਾਂ ਉਸ ਦੇ ਕਈ ਵਾਲ ਹੱਥ ਵਿਚ ਆ ਗਏ । ਪਰਿਵਾਰ ਦਾ ਕਹਿਣਾ ਹੈ ਕਿ ਘਟਨਾ ਦੇ ਬਾਅਦ ਤੋਂ ਲਗਾਤਾਰ ਉਸ ਦੇ ਵਾਲ ਇਸੇ ਤਰ੍ਹਾਂ ਝੜ ਰਹੇ ਹਨ। ਘਟਨਾ ਨਾਲ ਬਾਜੀਗਰ ਬਸਤੀ ਵਿਚ ਭੈਅ ਦਾ ਮਾਹੌਲ ਪੈਦਾ ਹੋ ਗਿਆ । ਬਸਤੀ ਵਾਲਿਆਂ ਨੇ ਦੱਸਿਆ ਕਿ ਬੁੱਧਵਾਰ 11 ਬਜੇ ਦੇ ਬਾਅਦ ਪੂਰੀ ਬਸਤੀ ਦੇ ਲੋਕ ਖਾਸ ਕਰ ਕੇ ਇਸਤਰੀਆਂ ਸਹਿਮੀਆਂ ਹੋਈਆਂ ਹਨ। ਬੁੱਧਵਾਰ ਦੀ ਰਾਤ ਪੂਰੀ ਬਸਤੀ ਜਾਗਦੀ ਰਹੀ । ਡਰ ਦੇ ਮਾਰੇ ਰਾਤ ਨੂੰ ਕਮਰਿਆਂ ਦੇ ਬਾਹਰ ਕੋਈ ਬਾਥਰੂਮ ਤੱਕ ਵੀ ਨਹੀਂ ਜਾ ਸਕਿਆ
