ਹੈਕਰ ਨੇ ਪੰਜਾਬ ਨੈਸ਼ਨਲ ਬੈਂਕ ਦੇ ਅਕਾਊਂਟ ''ਚੋ ਉਡਾਏ 62500 ਰੁਪਏ

Tuesday, Jul 04, 2017 - 12:50 PM (IST)


ਫਿਰੋਜ਼ਪੁਰ(ਸ਼ੈਰੀ, ਪਰਮਜੀਤ,ਕੁਮਾਰ)—ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਭਾਰਤ 'ਚੋਂ ਹੇਰਾਫੇਰੀ ਨੂੰ ਰੋਕਣ ਲਈ ਪੂਰੇ ਭਾਰਤ 'ਚ ਡਿਜੀਟਲ ਇੰਡੀਆ ਨਾਂ ਦੀ ਯੋਜਨਾ ਸ਼ੁਰੂ ਕੀਤੀ ਗਈ, ਤਾਂ ਜੋ ਹਰ ਇਕ ਨਾਗਰਿਕ ਪੈਸਿਆਂ ਦਾ ਲੈਣ-ਦੇਣ ਆਨਲਾਈਨ ਬੈਂਕ ਨੈੱਟਵਰਕਿੰਗ ਕਰ ਸਕੇ ਪਰ ਕਈ ਥਾਵਾਂ 'ਤੇ ਇਹ ਯੋਜਨਾ ਲੋਕਾਂ ਨੂੰ ਲਾਭ ਦੇਣ ਦੇ ਨਾਲ-ਨਾਲ ਭਾਰੀ ਵੀ ਪੈ ਰਹੀ ਹੈ, ਜਿਸ ਦੀ ਮਿਸਾਲ ਫਿਰੋਜ਼ਪੁਰ ਵਾਸੀ ਰਾਮ ਕੁਮਾਰ ਦੁਆਰਾ ਜ਼ਿਲਾ ਫਿਰੋਜ਼ਪੁਰ ਦੇ ਸੀਨੀਅਰ ਪੁਲਸ ਕਪਤਾਨ ਗੌਰਵ ਗਰਗ ਨੂੰ ਦਿੱਤੀ ਗਈ ਸ਼ਿਕਾਇਤ ਤੋਂ ਬਾਅਦ ਮਿਲਦੀ ਹੈ, ਜਿਸ 'ਚ ਰਾਮ ਕੁਮਾਰ ਨੇ ਦੱਸਿਆ ਕਿ ਉਸ ਦਾ ਅਕਾਊਂਟ ਪੰਜਾਬ ਨੈਸ਼ਨਲ ਬੈਂਕ ਆਰ. ਐੱਸ. ਡੀ. ਕਾਲਜ ਫਿਰੋਜ਼ਪੁਰ ਸ਼ਹਿਰ ਵਿਖੇ ਹੈ, ਜਿਸ 'ਚੋਂ 2 ਜੁਲਾਈ ਨੂੰ ਸਵੇਰੇ 4 ਵੱਜ ਕੇ 41 ਮਿੰਟ ਤੋਂ ਲੈ ਕੇ 5 ਵੱਜ ਕੇ 5 ਮਿੰਟ ਤੱਕ ਕਿਸੇ ਵਿਅਕਤੀ ਨੇ ਉਨ੍ਹਾਂ ਦੇ ਅਕਾਊਂਟ 'ਚੋਂ ਆਨਲਾਈਨ ਬੈਂਕ ਨੈੱਟਵਰਕਿੰਗ ਰਾਹੀਂ ਹੈਕ ਕਰਕੇ 62500 ਰੁਪਏ ਟਰਾਂਸਫਰ ਕਰ ਲਏ ਹਨ, ਜਿਸ ਦਾ ਮੇਰੇ ਮੋਬਾਇਲ 'ਤੇ ਮੈਸੇਜ ਆ ਗਿਆ ਤੇ ਬਾਅਦ 'ਚ ਮੈਂ ਬੈਂਕ ਦੇ ਕਸਮਟਰ ਕੇਅਰ 'ਤੇ ਆਪਣਾ ਪਾਸਵਰਡ ਲਾਕ ਕਰਵਾ ਦਿੱਤਾ।
ਬੈਂਕ ਤੋਂ ਲਈ ਗਈ ਸਟੇਟਮੈਂਟ 'ਚ ਹੈਕਰ ਨੇ 11 ਵਾਰ 5-5 ਹਜ਼ਾਰ ਅਤੇ 2500  ਤਿੰਨ ਵਾਰ ਕਰਕੇ ਟਰਾਂਸਫਰ ਕੀਤੇ ਹਨ। ਉਨ੍ਹਾਂ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਵੱਲੋਂ ਪੰਜਾਬ ਨੈਸ਼ਨਲ ਬੈਂਕ ਵਿਖੇ ਬੈਂਕ ਮੈਨੇਜਰ ਦੇ ਧਿਆਨ 'ਚ ਸਾਰਾ ਮਾਮਲਾ ਲਿਆਂਦਾ ਗਿਆ ਹੈ ਤੇ ਉਨ੍ਹਾਂ ਵੱਲੋਂ ਵੀ ਸਾਈਬਰ ਕ੍ਰਾਈਮ ਨੂੰ ਇਸ ਮਾਮਲੇ ਦੀ ਇਨਕੁਆਰੀ ਲਈ ਭੇਜ ਦਿੱਤਾ ਹੈ। ਰਾਮ ਕੁਮਾਰ ਨੇ ਜ਼ਿਲਾ ਪੁਲਸ ਗੌਰਵ ਗਰਗ ਤੋਂ ਮੰਗ ਕੀਤੀ ਕਿ ਇਸ ਮਾਮਲੇ ਦੀ ਜਾਂਚ ਕਰਵਾਕੇ ਉਸ ਦੀ ਰਕਮ ਵਾਪਿਸ ਕਰਵਾਈ ਜਾਵੇ।


Related News