ਪੰਜਾਬ 'ਚ ਬੀਜ ਘਪਲੇ ਮਗਰੋਂ 'ਜਿਪਸਮ' 'ਚ ਵੱਡੀਆਂ ਗੜਬੜੀਆਂ, ਸਰਕਾਰ ਨੇ ਮੰਗੀ ਰਿਪੋਰਟ
Wednesday, Jul 29, 2020 - 02:40 PM (IST)
ਚੰਡੀਗੜ੍ਹ : ਪੰਜਾਬ 'ਚ ਕੁੱਝ ਸਮਾਂ ਪਹਿਲਾਂ ਸਾਹਮਣੇ ਆਏ ਝੋਨੇ ਦੇ ਬੀਜ ਘਪਲੇ ਦੀ ਜਾਂਚ ਅਜੇ ਪੂਰੀ ਨਹੀਂ ਹੋਈ ਸੀ ਕਿ ਹੁਣ ਸੂਬੇ ਅੰਦਰ 'ਜਿਪਸਮ ਘਪਲੇ' ਨੇ ਜ਼ੋਰ ਫੜ੍ਹ ਲਿਆ ਹੈ। ਝੋਨੇ ਦੀ ਲੁਆਈ 'ਚ ਕੰਮ ਆਉਣ ਵਾਲੀ ਜਿਪਸਮ ਦੀ ਖਰੀਦ-ਫ਼ਰੋਖ਼ਤ 'ਚ ਵੱਡੀਆਂ ਗੜਬੜੀਆਂ ਸਾਹਮਣੇ ਆਈਆਂ ਹਨ। ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਰਾਜਸਥਾਨ 'ਚੋਂ ਵੱਡੀ ਮਾਤਰਾ 'ਚ ਜਿਪਸਮ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਖੇਤੀ ਦਫ਼ਤਰਾਂ ਤੱਕ ਪਹੁੰਚਿਆ ਹੈ, ਜਿਸ ਦੇ 60 ਫ਼ੀਸਦੀ ਨਮੂਨੇ ਫ਼ੇਲ ਹੋ ਗਏ ਹਨ।
ਇਹ ਵੀ ਪੜ੍ਹੋ : ਚੰਡੀਗੜ੍ਹ: ਹੋਟਲ 'ਚ ਚੱਲ ਰਿਹਾ ਸੀ ਦੇਹ ਵਪਾਰ ਦਾ ਧੰਦਾ, 3 ਕੁੜੀਆਂ ਸਮੇਤ 5 ਲੋਕ ਗ੍ਰਿਫ਼ਤਾਰ
ਹੁਣ ਜਦੋਂ ਝੋਨੇ ਦੀ ਬੀਜਾਈ ਕੀਤੀ ਜਾ ਚੁੱਕੀ ਹੈ ਅਤੇ ਕਿਸਾਨਾਂ ਨੂੰ ਜਿਪਸਮ ਦੀ ਲੋੜ ਨਹੀਂ ਹੈ, ਅਜਿਹੇ 'ਚ ਜਿਪਸਮ ਦੇ ਪਹੁੰਚਣ 'ਤੇ ਕਿਸਾਨ ਸੰਗਠਨ ਵੀ ਹੈਰਾਨ ਹਨ ਕਿ ਆਖ਼ਰ ਸਰਕਾਰ ਨੇ ਇੰਨੀ ਦੇਰ ਨਾਲ ਕਿਉਂ ਜਿਪਸਮ ਦੀ ਸਪਲਾਈ ਮੰਗਾਈ ਹੈ।
ਇਹ ਵੀ ਪੜ੍ਹੋ : ਸੁਰੇਸ਼ ਕੁਮਾਰ ਨੇ ਸੰਭਾਲਿਆ ਦਫ਼ਤਰ, ਕੁਰਸੀ 'ਤੇ ਬੈਠਦੇ ਹੀ ਮਿਲੀ ਅਹਿਮ ਜ਼ਿੰਮੇਵਾਰੀ
ਫਿਲਹਾਲ ਵਧੀਕ ਮੁੱਖ ਸਕੱਤਰ (ਖੇਤੀਬਾੜੀ) ਨੇ ਖੇਤੀ ਮਹਿਕਮੇ ਤੋਂ ਗੈਰ ਮਿਆਰੀ ਜਿਪਸਮ ਬਾਰੇ ਰਿਪੋਰਟ ਮੰਗ ਲਈ ਹੈ। ਉਨ੍ਹਾਂ ਫੌਰੀ ਇਸ ਮਾਮਲੇ 'ਚ ਤੱਥਾਂ ਦੇ ਵੇਰਵੇ ਮੰਗੇ ਸਨ, ਜਿਸ ਪਿੱਛੋਂ ਖੇਤੀ ਮਹਿਕਮੇ ਨੇ ਹੱਥੋ-ਹੱਥ ਰਿਪੋਰਟ ਤਿਆਰ ਕਰਕੇ ਭੇਜ ਦਿੱਤੀ ਹੈ। ਦੱਸ ਦੇਈਏ ਕਿ ਕਾਲੇ ਸ਼ੋਰੇ ਵਾਲੀਆਂ ਜ਼ਮੀਨਾਂ 'ਚ ਖੁਰਾਕੀ ਤੱਤਾਂ ਦੀ ਕਮੀ ਨੂੰ ਪੂਰਾ ਕਰਨ ਲਈ ਝੋਨੇ ਦੀ ਲੁਆਈ ਤੋਂ ਪਹਿਲਾਂ ਜਿਪਸਮ ਜ਼ਮੀਨ 'ਚ ਪੈਂਦਾ ਹੈ ਪਰ ਜਿਪਸਮ ਹੁਣ ਮੌਸਮ ਲੰਘਣ ਤੋਂ ਬਾਅਦ ਪੁੱਜ ਰਿਹਾ ਹੈ, ਜੋ ਕਿ ਹੈਰਾਨੀ ਵਾਲੀ ਗੱਲ ਹੈ।
ਇਹ ਵੀ ਪੜ੍ਹੋ : ਜ਼ਰੂਰੀ ਖ਼ਬਰ : ਪੰਜਾਬ ਭਰ ਦੇ 'ਪੈਟਰੋਲ ਪੰਪ' ਅੱਜ ਸਵੇਰੇ 8 ਤੋਂ ਸ਼ਾਮ 5 ਵਜੇ ਤੱਕ ਰਹਿਣਗੇ ਬੰਦ