ਗਰਾਊਂਡ ਵਾਟਰ ਅਥਾਰਟੀ ਨੇ ਕਾਰੋਬਾਰੀਆਂ ਨੂੰ ਦਿੱਤੀ ਵੱਡੀ ਰਾਹਤ

Saturday, Sep 30, 2023 - 05:43 PM (IST)

ਲੁਧਿਆਣਾ (ਰਾਮ) :ਗਰਾਊਂਡ ਵਾਟਰ ਅਥਾਰਟੀ ਨੇ ਧਰਤੀ ਹੇਠਲੇ ਪਾਣੀ ਦੇ ਬਿੱਲਾਂ ਦੀ ਅਦਾਇਗੀ ਦੀ ਆਖ਼ਰੀ ਮਿਤੀ ਵਧਾਉਣ ਦਾ ਐਲਾਨ ਕੀਤਾ ਹੈ। ਹੁਣ ਕਾਰੋਬਾਰੀਆਂ ਨੂੰ ਬਿੱਲਾਂ ਦਾ ਭੁਗਤਾਨ ਕਰਨ ਲਈ 30 ਨਵੰਬਰ ਤੱਕ ਦਾ ਸਮਾਂ ਦਿੱਤਾ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਪੰਜਾਬ ਡਾਇਅਰਜ਼ ਐਸੋਸੀਏਸ਼ਨ (ਪੀ.ਡੀ.ਏ.) ਲੰਬੇ ਸਮੇਂ ਤੋਂ ਬਿੱਲਾਂ ’ਚ ਰਾਹਤ ਦੀ ਮੰਗ ਕਰ ਰਹੀ ਸੀ। ਇਸ ਨਾਲ ਕਾਰੋਬਾਰੀਆਂ ਨੂੰ ਰਾਹਤ ਮਿਲੀ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਪੰਜਾਬ ’ਚ ਜ਼ਮੀਨੀ ਪਾਣੀ ਦੇ ਬਿੱਲ ਲਾਗੂ ਕਰਦੇ ਹੋਏ ਅਥਾਰਟੀ ਨੇ ਫਰਵਰੀ ਤੋਂ ਹੁਣ ਤੱਕ ਦੇ 6 ਮਹੀਨਿਆਂ ਦੇ ਬਿੱਲ ਅਦਾ ਕਰਨ ਦੇ ਹੁਕਮ ਜਾਰੀ ਕੀਤੇ ਸਨ, ਜਿਸ ਦੀ ਆਖਰੀ ਮਿਤੀ 30 ਸਤੰਬਰ ਸੀ ਪਰ ਹੁਣ ਇਸ ਫੈਸਲੇ ਨਾਲ ਕਾਰੋਬਾਰੀਆਂ ਨੂੰ ਦੋ ਮਹੀਨੇ ਦੀ ਰਾਹਤ ਮਿਲੀ ਹੈ। ਇਹ ਫੈਸਲਾ ਚੰਡੀਗੜ੍ਹ ’ਚ ਗਰਾਊਂਡ ਵਾਟਰ ਅਥਾਰਟੀ ਅਤੇ ਪੀ.ਡੀ.ਏ. ਦੇ ਅਧਿਕਾਰੀਆਂ ਦੀ ਮੀਟਿੰਗ ’ਚ ਲਿਆ ਗਿਆ। 

ਇਹ ਵੀ ਪੜ੍ਹੋ- ਸਿਆਸਤ ਦੀ ਲੜਾਈ : ਪਾਰਟੀ ਵਿਸ਼ੇਸ਼ 'ਚ ਲੰਬੇ ਸਮੇਂ ਲਈ ਸ਼ਾਹ-ਸਵਾਰ ਬਣਨਾ ਟੇਢੀ ਖੀਰ

ਇਸ ਮੀਟਿੰਗ ’ਚ ਪੀ.ਡੀ.ਏ. ਤੋਂ ਬੌਬੀ ਜਿੰਦਲ, ਕਮਲ ਚੌਹਾਨ ਅਤੇ ਰਾਜੇਸ਼ ਬਾਂਸਲ ਨੇ ਸ਼ਮੂਲੀਅਤ ਕੀਤੀ। ਇਸ ’ਚ ਪੀ.ਡੀ.ਏ. ਦੇ ਡਾਇਰੈਕਟਰ ਨੇ ਗਰਾਊਂਡ ਵਾਟਰ ਅਥਾਰਟੀ ਦੇ ਅਧਿਕਾਰੀਆਂ ਨੂੰ ਬੇਨਤੀ ਕੀਤੀ ਸੀ ਕਿ ਜਾਂ ਤਾਂ ਜ਼ਮੀਨ ਹੇਠਲੇ ਪਾਣੀ ਦੇ ਬਿੱਲਾਂ ਦੀਆਂ ਕਿਸ਼ਤਾਂ ਅਦਾ ਕਰਨ ਦੀ ਆਗਿਆ ਹੋਵੇ ਜਾਂ ਆਖ਼ਰੀ ਮਿਤੀ 30 ਸਤੰਬਰ ਤੱਕ ਵਧਾ ਦਿੱਤੀ ਜਾਵੇ।

ਇਹ ਵੀ ਪੜ੍ਹੋ- ਪਾਵਰਕਾਮ ਨੇ ਜਾਰੀ ਕੀਤਾ ਨਵਾਂ ਫਰਮਾਨ, ਨਜ਼ਰਅੰਦਾਜ਼ ਕਰਨ 'ਤੇ ਹੋਵੇਗੀ ਸਖ਼ਤ ਕਾਰਵਾਈ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Anuradha

Content Editor

Related News