ਗੁਰੂਹਰਸਹਾਏ ਦੇ ਬਾਰਡਰ ''ਤੇ ਸ਼ੱਕੀ ਹਾਲਾਤ ''ਚ ਦੇਖਣ ਨੂੰ ਮਿਲਿਆ ਡਰੋਨ
Wednesday, Nov 20, 2019 - 01:47 AM (IST)
ਗੁਰੂਹਰਸਹਾਏ,(ਪ੍ਰਦੀਪ ਕਾਲੜਾ) : ਹਲਕਾ ਗੁਰੂਹਰਸਹਾਏ ਦੇ ਬਾਰਡਰ ਦੇ ਪਿੰਡਾਂ 'ਚ ਸਹਿਮ ਦਾ ਮਾਹੌਲ ਬਣ ਗਿਆ। ਜਦੋਂ ਕਸਬਾ ਮੰਡੀ ਪੰਜ ਕੇ ਉਤਾੜ ਦੇ ਲੋਕਾਂ ਵਲੋਂ ਸ਼ੱਕੀ ਹਾਲਾਤ 'ਚ ਡਰੋਨ ਦੇ ਰੂਪ 'ਚ 1000 ਮੀਟਰ ਦੀ ਦੂਰੀ 'ਤੇ ਉਚਾ ਜਿਸ ਦੀਆਂ ਲਾਈਟਾਂ ਜਗਦੀਆਂ ਜਗ ਰਹੀਆਂ ਸੀ। ਲੋਕਾਂ ਨੂੰ ਦਿਖਾਈ ਦਿੱਤਾ ਤਾਂ 5-10 ਮਿੰਟਾਂ 'ਚ ਲੋਕਾਂ ਭੀੜ ਜੁੜੀਆਂ ਸ਼ੁਰੂ ਹੋ ਗਈ ਤੇ ਨਾਲ ਦੇ ਨਾਲ ਜਿਵੇਂ ਹੀ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਨੂੰ ਇਸ ਬਾਰੇ ਪਤਾ ਲੱਗਿਆ ਤਾਂ ਲੋਕਾਂ 'ਚ ਕਾਫੀ ਸਹਿਮ ਦਾ ਮਾਹੌਲ ਕੁੱਝ ਮਿੰਟਾਂ 'ਚ ਬਣ ਗਿਆ। ਇਸ ਸਬੰਧੀ ਥਾਣਾ ਗੁਰੂਹਰਸਹਾਏ ਦੇ ਐਸ. ਐਚ. ਓ. ਜਸਵਰਿੰਦਰ ਸਿੰਘ ਤੇ ਐਸ. ਐਸ. ਪੀ. ਫਿਰੋਜ਼ਪੁਰ ਨੂੰ ਸੂਚਿਤ ਕਰਦਿਆਂ ਸਾਰ ਹੀ ਮੌਕੇ 'ਤੇ ਪੁਲਸ ਪਾਰਟੀ ਪਹੁੰਚ ਗਈ ਤੇ ਪੁਲਸ ਵਲੋਂ ਇਸ ਦਾ ਪਤਾ ਲਗਾਉਣ ਲਈ ਕਾਰਵਾਈ ਬੜੀ ਤੇਜ਼ੀ ਦੇ ਨਾਲ ਸ਼ੁਰੂ ਕਰ ਦਿੱਤੀ ਗਈ।