ਸ਼ੰਭੂ ਬਾਰਡਰ ’ਤੇ ਨਾਕਾਬੰਦੀ ਦੌਰਾਨ 547 ਕਿੱਲੋ ਸ਼ੱਕੀ ਪਨੀਰ ਬਰਾਮਦ

Thursday, Sep 24, 2026 - 06:43 PM (IST)

ਸ਼ੰਭੂ ਬਾਰਡਰ ’ਤੇ ਨਾਕਾਬੰਦੀ ਦੌਰਾਨ 547 ਕਿੱਲੋ ਸ਼ੱਕੀ ਪਨੀਰ ਬਰਾਮਦ

ਪਟਿਆਲਾ (ਸੁਖਮੀਤ): ਸ਼ੰਭੂ ਥਾਣਾ ਖੇਤਰ ਅਧੀਨ ਪੁਲਸ ਨਾਕਾਬੰਦੀ ਦੌਰਾਨ ਇਕ ਪਿਕਅੱਪ ਗੱਡੀ ਵਿਚੋਂ ਵੱਡੀ ਮਾਤਰਾ ਵਿਚ ਸ਼ੱਕੀ ਪਨੀਰ ਬਰਾਮਦ ਕੀਤਾ ਗਿਆ ਹੈ। ਪੁਲਸ ਨੇ ਸ਼ੱਕ ਦੇ ਆਧਾਰ ’ਤੇ ਗੱਡੀ ਨੂੰ ਰੋਕ ਕੇ ਜਦੋਂ ਤਲਾਸ਼ੀ ਲਈ ਤਾਂ ਉਸ ਵਿਚੋਂ ਪਨੀਰ ਬਰਾਮਦ ਹੋਇਆ, ਜਿਸ ਤੋਂ ਬਾਅਦ ਸਿਹਤ ਵਿਭਾਗ ਦੀ ਟੀਮ ਨੂੰ ਮੌਕੇ ’ਤੇ ਬੁਲਾਇਆ ਗਿਆ।

ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਏ.ਐੱਸ.ਆਈ. ਬਲਵਿੰਦਰ ਸਿੰਘ ਨੇ ਦੱਸਿਆ ਕਿ ਨਾਕਾਬੰਦੀ ਦੌਰਾਨ ਪਿਕਅੱਪ ਗੱਡੀ ਨੂੰ ਸ਼ੱਕ ਦੇ ਆਧਾਰ ’ਤੇ ਰੋਕਿਆ ਗਿਆ ਸੀ। ਗੱਡੀ ਵਿਚੋਂ ਪਨੀਰ ਮਿਲਣ ਤੋਂ ਬਾਅਦ ਫੂਡ ਸੇਫਟੀ ਵਿਭਾਗ ਨੂੰ ਸੂਚਿਤ ਕੀਤਾ ਗਿਆ। ਮੌਕੇ ’ਤੇ ਪਹੁੰਚੀ ਜ਼ਿਲ੍ਹਾ ਸਿਹਤ ਅਧਿਕਾਰੀ ਡਾ. ਗੁਰਪ੍ਰੀਤ ਕੌਰ ਨੇ ਦੱਸਿਆ ਕਿ ਗੱਡੀ ਦੇ ਚਾਲਕ ਕੋਲ ਪਨੀਰ ਦੀ ਖਰੀਦ-ਫਰੋਖ਼ਤ ਜਾਂ ਸਪਲਾਈ ਸਬੰਧੀ ਕੋਈ ਬਿੱਲ ਜਾਂ ਪੱਕਾ ਰਿਕਾਰਡ ਮੌਜੂਦ ਨਹੀਂ ਸੀ। ਚਾਲਕ ਮੁਤਾਬਕ ਇਹ ਪਨੀਰ ਦੀ ਖੇਪ ਨਰਵਾਣਾ ਵੱਲੋਂ ਲਿਆਂਦੀ ਜਾ ਰਹੀ ਸੀ।

ਫੂਡ ਸੇਫਟੀ ਵਿਭਾਗ ਵੱਲੋਂ ਕਰੀਬ 547 ਕਿੱਲੋ ਪਨੀਰ ਨੂੰ ਸੀਲ ਕਰਕੇ ਆਪਣੇ ਕਬਜ਼ੇ ਵਿੱਚ ਲੈ ਲਿਆ ਗਿਆ ਹੈ। ਪਨੀਰ ਦੇ ਸੈਂਪਲ ਜਾਂਚ ਲਈ ਲੈਬ ਭੇਜ ਦਿੱਤੇ ਗਏ ਹਨ। ਅਧਿਕਾਰੀਆਂ ਮੁਤਾਬਕ ਲੈਬ ਰਿਪੋਰਟ ਆਉਣ ਤੋਂ ਬਾਅਦ ਨਿਯਮਾਂ ਅਨੁਸਾਰ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਤਿਉਹਾਰੀ ਸੀਜ਼ਨ ਦੇ ਮੱਦੇਨਜ਼ਰ ਅਧਿਕਾਰੀਆਂ ਨੇ ਕਿਹਾ ਕਿ ਮਿਲਾਵਟਖੋਰੀ ਖ਼ਿਲਾਫ਼ ਚੈਕਿੰਗ ਮੁਹਿੰਮ ਲਗਾਤਾਰ ਜਾਰੀ ਰਹੇਗੀ।


author

Anmol Tagra

Content Editor

Related News