ਭਾਰਤ-ਪਾਕਿ ਸਰਹੱਦ ਨੇੜਿਓਂ ਚੀਨੀ ਡਰੋਨ ਬਰਾਮਦ
Tuesday, Sep 22, 2026 - 02:49 PM (IST)
ਫਿਰੋਜ਼ਪੁਰ (ਖੁੱਲਰ) : ਫ਼ਿਰੋਜ਼ਪੁਰ ਭਾਰਤ-ਪਾਕਿਸਤਾਨ ਸਰਹੱਦ ਨੇੜੇ ਥਾਣਾ ਮਮਦੋਟ ਦੇ ਇਲਾਕੇ ’ਚੋਂ ਸਰਹੱਦੀ ਸੁਰੱਖਿਆ ਬਲ ਅਤੇ ਪੁਲਸ ਦੀ ਸਾਂਝੀ ਕਾਰਵਾਈ ਦੌਰਾਨ ਇਕ ਚੀਨੀ ਡਰੋਨ ਬਰਾਮਦ ਹੋਇਆ ਹੈ। ਥਾਣਾ ਮਮਦੋਟ ਦੀ ਪੁਲਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ 26, 27, 28, 30 ਭਾਰਤੀ ਵਾਯੂਯਾਨ ਅਧਿਨਿਯਮ 2024 ਤਹਿਤ ਮਾਮਲਾ ਦਰਜ ਕੀਤਾ ਹੈ।
ਜਾਣਕਾਰੀ ਦਿੰਦੇ ਹੋਏ ਸਹਾਇਕ ਥਾਣੇਦਾਰ ਜਤਿੰਦਰਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ 158 ਬਟਾਲੀਅਨ ਬੀਐੱਸਐੱਫ ਦੀ ਬੀ.ਓ.ਪੀ. ਜੋਗਿੰਦਰ ਦੇ ਅਧਿਕਾਰੀਆਂ ਵੱਲੋਂ ਭੇਜੀ ਸੂਚਨਾ ਤੋਂ ਬਾਅਦ ਪਿੰਡ ਰਾਓ ਕੇ ਹਿਠਾੜ ਦੇ ਰਹਿਣ ਵਾਲੇ ਹਰਬੰਸ ਸਿੰਘ ਪੁੱਤਰ ਮੋਤਾ ਸਿੰਘ ਦੇ ਖੇਤਾਂ ’ਚੋਂ 1 ‘ਮੇਡ ਇਨ ਚਾਈਨਾ’ ਡਰੋਨ ਬਰਾਮਦ ਕੀਤਾ ਗਿਆ। ਜਾਂਚਕਰਤਾ ਨੇ ਦੱਸਿਆ ਕਿ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।
