ਬੇਕਰੀਆਂ ਤੇ ਹਲਵਾਈਆਂ ਦੀ ਵਰਕਸ਼ਾਪ ’ਚ ਸਾਫ਼-ਸਫ਼ਾਈ ਦੇਖਣ ਲਈ ਫੂਡ ਸੇਫਟੀ ਵਿੰਗ ਨੇ ਅਚਾਨਕ ਕੀਤੀ ਛਾਪੇਮਾਰੀ

Tuesday, Sep 22, 2026 - 08:59 AM (IST)

ਬੇਕਰੀਆਂ ਤੇ ਹਲਵਾਈਆਂ ਦੀ ਵਰਕਸ਼ਾਪ ’ਚ ਸਾਫ਼-ਸਫ਼ਾਈ ਦੇਖਣ ਲਈ ਫੂਡ ਸੇਫਟੀ ਵਿੰਗ ਨੇ ਅਚਾਨਕ ਕੀਤੀ ਛਾਪੇਮਾਰੀ

ਜਲੰਧਰ (ਰੱਤਾ)–ਤਿਉਹਾਰਾਂ ਦੇ ਮੱਦੇਨਜ਼ਰ ਸਿਹਤ ਵਿਭਾਗ ਦੇ ਫੂਡ ਸੇਫਟੀ ਵਿੰਗ ਨੇ ਜ਼ਿਲੇ ਵਿਚ ਬੇਕਰੀਆਂ ਅਤੇ ਹਲਵਾਈਆਂ ਦੀ ਵਰਕਸ਼ਾਪ ਵਿਚ ਸਾਫ-ਸਫਾਈ ਦੇਖਣ ਲਈ ਅਚਾਨਕ ਛਾਪਾਮਾਰੀ ਕਰਦੇ ਹੋਏ 4 ਦੁਕਾਨਦਾਰਾਂ ਦਾ ਚਲਾਨ ਕੱਟਿਆ ਅਤੇ 12 ਨੂੰ ਨੋਟਿਸ ਜਾਰੀ ਕੀਤੇ। ਜਾਣਕਾਰੀ ਮੁਤਾਬਕ ਸਹਾਇਕ ਕਮਿਸ਼ਨਰ ਫੂਡ ਸੇਫਟੀ ਰਾਜਿੰਦਰਪਾਲ ਸਿੰਘ ਦੀ ਅਗਵਾਈ ਵਿਚ ਫੂਡ ਸੇਫਟੀ ਅਫਸਰ ਰਾਸ਼ੂ ਮਹਾਜਨ, ਰਵੀ ਨੰਦਨ ਗੋਇਲ, ਪ੍ਰਭਜੋਤ ਕੌਰ, ਮੁਕੁਲ ਗਿੱਲ ਅਤੇ ਰੌਬਿਨ ਕੁਮਾਰ ਨੇ ਪਿਛਲੇ 2 ਦਿਨਾਂ ਵਿਚ ਜ਼ਿਲੇ ਅੰਦਰ 25 ਬੇਕਰੀਆਂ ਅਤੇ ਹਲਵਾਈਆਂ ਦੀ ਵਰਕਸ਼ਾਪ ਵਿਚ ਇੰਸਪੈਕਸ਼ਨ ਕਰਦੇ ਹੋਏ ਸਾਫ-ਸਫਾਈ ਦਾ ਜਾਇਜ਼ਾ ਲਿਆ।

ਇਹ ਵੀ ਪੜ੍ਹੋ : ਜੇਲ੍ਹ ਵਿਚੋਂ ਬਾਹਰ ਕਢਵਾਉਣ ਲਈ ਸਕੇ ਭਰਾ ਨੇ ਭਰੀ ਜਾਅਲੀ ਜ਼ਮਾਨਤ, 2 ਗ੍ਰਿਫ਼ਤਾਰ

ਇਸ ਦੌਰਾਨ ਇਨ੍ਹਾਂ ਅਧਿਕਾਰੀਆਂ ਨੂੰ 9 ਸਥਾਨਾਂ ’ਤੇ ਹੀ ਸਾਫ-ਸਫਾਈ ਤਸੱਲੀਬਖਸ਼ ਮਿਲੀ। 4 ਦੁਕਾਨਾਂ ਦੀ ਵਰਕਸ਼ਾਪ ਵਿਚ ਬਹੁਤ ਜ਼ਿਆਦਾ ਗੰਦਗੀ ਹੋਣ ਕਾਰਨ ਮੌਕੇ ’ਤੇ ਹੀ ਉਨ੍ਹਾਂ ਦੇ ਚਲਾਨ ਕੱਟ ਦਿੱਤੇ ਗਏ, ਜਦਕਿ 12 ਦੁਕਾਨਦਾਰਾਂ ਨੂੰ ਫੂਡ ਸੇਫਟੀ ਐਂਡ ਸਟੈਂਡਰਡਜ਼ ਐਕਟ ਦੀ ਧਾਰਾ 32 ਤਹਿਤ ਇੰਪਰੂਵਮੈਂਟ ਨੋਟਿਸ ਜਾਰੀ ਕੀਤੇ ਗਏ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Sandeep Kumar

Content Editor

Related News