ਅਟਾਰੀ ਤੇ ਸਾਦਕੀ ਬਾਰਡਰ ’ਤੇ ਰੀਟ੍ਰੀਟ ਸੈਰੇਮਨੀ ਦਾ ਸਮਾਂ ਬਦਲਿਆ
Saturday, Sep 19, 2026 - 09:15 PM (IST)
ਅੰਮ੍ਰਿਤਸਰ/ਫਾਜ਼ਿਲਕਾ (ਨੀਰਜ, ਨਾਗਪਾਲ) - ਮੌਸਮ ’ਚ ਆਏ ਬਦਲਾਅ ਨੂੰ ਦੇਖਦਿਆਂ ਬੀ. ਐੱਸ. ਐੱਫ. ਵੱਲੋਂ ਅਟਾਰੀ ਤੇ ਸਾਦਕੀ ਬਾਰਡਰ ’ਤੇ ਹੋਣ ਵਾਲੀ ਰੀਟ੍ਰੀਟ ਸੈਰੇਮਨੀ ਦਾ ਸਮਾਂ ਤਬਦੀਲ ਕਰ ਦਿੱਤਾ ਗਿਆ ਹੈ।
ਜਾਣਕਾਰੀ ਅਨੁਸਾਰ ਅਟਾਰੀ ਤੇ ਸਾਦਕੀ ਬਾਰਡਰਾਂ ’ਤੇ ਹੁਣ ਸ਼ਾਮ 5.30 ਵਜੇ ਤੋਂ ਸ਼ਾਮ 6 ਵਜੇ ਤੱਕ ਪਰੇਡ ਹੋਵੇਗੀ, ਇਸ ਤੋਂ ਪਹਿਲਾਂ ਸ਼ਾਮ 6 ਵਜੇ ਤੋਂ ਲੈ ਕੇ ਸ਼ਾਮ 6.30 ਵਜੇ ਤੱਕ ਪਰੇਡ ਹੁੰਦੀ ਸੀ।
