ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਵਰ੍ਹੇ ਨੂੰ ਸਮਰਪਿਤ 350 ਜੰਗਲ ਵਿਕਸਤ ਕੀਤੇ ਜਾਣਗੇ

Saturday, Oct 05, 2024 - 05:57 PM (IST)

ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਵਰ੍ਹੇ ਨੂੰ ਸਮਰਪਿਤ 350 ਜੰਗਲ ਵਿਕਸਤ ਕੀਤੇ ਜਾਣਗੇ

ਚੰਡੀਗੜ੍ਹ : 2025 ਵਿਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਵਰ੍ਹੇ ਨੂੰ ਮਨਾਉਣ ਲਈ ਪੰਜਾਬ ਵਿਚ ਸ੍ਰੀ ਗੁਰੂ ਤੇਗ ਬਹਾਦਰ ਈਕੋ ਨੇਚਰ ਪਾਰਕ ਪ੍ਰੋਗਰਾਮ ਤਹਿਤ 350 ਜੰਗਲਾਂ ਦਾ ਵਿਕਾਸ ਕੀਤਾ ਜਾਵੇਗਾ। ਇਹ ਐਲਾਨ ਡਾ. ਵਿਕਰਮਜੀਤ ਸਿੰਘ ਸਾਹਨੀ, ਸੰਸਦ ਮੈਂਬਰ ਰਾਜ ਸਭਾ ਨੇ ਵਾਸ਼ਿੰਗਟਨ, ਅਮਰੀਕਾ ਦੇ ਡਾ. ਰਾਜਵੰਤ ਸਿੰਘ ਵਲੋਂ ਸਥਾਪਿਤ ਈਕੋਸਿੱਖ ਦੇ 15 ਸਾਲ ਪੂਰੇ ਹੋਣ ਦੇ ਮੌਕੇ 'ਤੇ ਬੋਲਦਿਆਂ ਕੀਤਾ, ਜਿਸ ਨੇ ਸ੍ਰੀ ਗੁਰੂ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ 100 ਤੋਂ ਵੱਧ ਜੰਗਲ ਲਗਾਏ ਸਨ। 

ਡਾ. ਸਾਹਨੀ ਨੇ ਪੰਜਾਬ ਨੂੰ ਦਰਪੇਸ਼ ਮੌਜੂਦਾ ਵਾਤਾਵਰਣਕ ਚੁਣੌਤੀਆਂ ਜਿਵੇਂ ਕਿ ਪ੍ਰਦੂਸ਼ਣ, ਪਾਣੀ ਦੇ ਘਟ ਰਹੇ ਪੱਧਰ, ਧਰਤੀ ਹੇਠਲੇ ਪਾਣੀ ਵਿਚ ਉੱਚ ਆਰਸੈਨਿਕ ਅਤੇ ਯੂਰੇਨੀਅਮ ਦੀ ਗੰਦਗੀ ਆਦਿ 'ਤੇ ਡੂੰਘੀ ਚਿੰਤਾ ਪ੍ਰਗਟ ਕੀਤੀ। ਡਾ. ਸਾਹਨੀ ਨੇ ਅੱਗੇ ਕਿਹਾ ਕਿ ਪੰਜਾਬ ਦਾ AQI ਪੱਧਰ ਵਿਸ਼ਵ ਸਿਹਤ ਸੰਗਠਨ ਦੇ ਨਿਰਧਾਰਿਤ ਪੱਧਰ ਨਾਲੋਂ ਦੁੱਗਣਾ ਹੈ, ਇਸ ਲਈ ਜੰਗਲਾਂ ਦੀ ਕਟਾਈ ਨੂੰ ਰੋਕਣ ਦੇ ਨਾਲ-ਨਾਲ ਜੰਗਲਾਂ ਦਾ ਵਿਕਾਸ ਕਰਨਾ ਬਹੁਤ ਜ਼ਰੂਰੀ ਹੈ। ਇਸ ਮੌਕੇ ਬਾਬਾ ਸੇਵਾ ਸਿੰਘ ਜੀ ਅਤੇ ਸਾਬਕਾ ਸੰਸਦ ਮੈਂਬਰ ਤਰਲੋਚਨ ਸਿੰਘ ਨੇ ਵੀ ਈਕੋ ਸਿੱਖ ਐਂਡ ਸਨ ਫਾਊਂਡੇਸ਼ਨ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ।


author

Gurminder Singh

Content Editor

Related News