ਬਾਬੇ ਨਾਨਕ ਦੇ ਵਿਆਹ ਸਮਾਗਮ ’ਚ ਹਵਾਈ ਜਹਾਜ਼ ਰਾਹੀਂ ਹੋਵੇਗੀ ਫੁੱਲਾਂ ਦੀ ਵਰਖਾ
Saturday, Aug 31, 2019 - 04:49 PM (IST)

ਸੁਲਤਾਨਪੁਰ ਲੋਧੀ (ਸੋਢੀ)— ਸ੍ਰੀ ਗੁਰੂ ਨਾਨਕ ਦੇਵ ਜੀਮਹਾਰਾਜ ਅਤੇ ਜਗਤ ਮਾਤਾ ਸੁਲੱਖਣੀ ਜੀ ਦੇ ਸ਼ੁੱਭ ਵਿਆਹ ਦੀ ਯਾਦ ’ਚ ਸੁਲਤਾਨਪੁਰ ਲੋਧੀ ਤੋਂ ਬਟਾਲਾ ਤੱਕ 4 ਸਤੰਬਰ ਨੂੰ ਪੁਰਾਤਨ ਪਰੰਪਰਾ ਅਨੁਸਾਰ ਸਜਾਏ ਜਾ ਰਹੇ ਬਰਾਤ ਰੂਪੀ ਵਿਸ਼ਾਲ ਨਗਰ ਕੀਰਤਨ ’ਚ ਲੱਖਾਂ ਸ਼ਰਧਾਲੂ ਸ਼ਿਰਕਤ ਕਰਨਗੇ। ਥਾਂ-ਥਾਂ ਨਗਰ ਕੀਰਤਨ ਦਾ ਸਵਾਗਤ ਸੰਗਤਾਂ ਵੱਲੋਂ ਕੀਤਾ ਜਾਵੇਗਾ। ਇਹ ਵਿਚਾਰ ਇਥੇ ਗੁਰਦੁਆਰਾ ਸ਼੍ਰੀ ਕੰਧ ਸਾਹਿਬ ਬਟਾਲਾ ਤੋਂ ਵਿਆਹ ਪੁਰਬ ’ਚ ਸ਼ਾਮਿਲ ਹੋਣ ਲਈ ਸੱਦਾ ਦੇਣ ਆਏ ਸ਼੍ਰੋਮਣੀ ਕਮੇਟੀ ਮੈਂਬਰ ਅਤੇ ਵਿਆਹ ਪੁਰਬ ਮੇਲਾ ਪ੍ਰਬੰਧਕ ਜਥੇ ਗੁਰਿੰਦਰਪਾਲ ਸਿੰਘ ਗੋਰਾ ਨੇ ਪ੍ਰਗਟਾਏ । ਇਸ ਸਮੇਂ ਸੁਲਤਾਨਪੁਰ ਲੋਧੀ ਪੁੱਜਣ ’ਤੇ ਉਨ੍ਹਾਂ ਦਾ ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਅਤੇ ਹੋਰ ਪ੍ਰਬੰਧਕਾਂ ਵਲੋਂ ਸਿਰੋਪਾਓ ਦੇ ਕੇ ਸਨਮਾਨ ਕੀਤਾ ਗਿਆ ਅਤੇ ਪੂਰੇ ਸਤਿਕਾਰ ਸਾਹਿਤ ਜੀ ਆਇਆ ਨੂੰ ਕਿਹਾ ਗਿਆ।
ਇਸ ਮੌਕੇ ’ਤੇ ਜਥੇ ਗੋਰਾ ਦੇ ਨਾਲ ਬਟਾਲਾ ਤੋਂ ਗੁਰਦੁਆਰਾ ਕੰਧ ਸਾਹਿਬ ਬਟਾਲਾ ਦੇ ਮੈਨੇਜਰ ਸ. ਸੁਖਬੀਰ ਸਿੰਘ ਯੋਧਪੁਰੀ , ਮਾਸਟਰ ਜੋਗਿੰਦਰ ਸਿੰਘ ਅੱਚਲੀ ਗੇਟ, ਮਾਸਟਰ ਗੁਰਦੇਵ ਸਿੰਘ ਬਟਾਲਾ, ਅਰਪ੍ਰੀਤ ਸਿੰਘ ਸਾਬੀ, ਸੁਖਵਿੰਦਰ ਸਿੰਘ ਤਲਵੰਡੀ ਅਤੇ ਲਵਪ੍ਰੀਤ ਸਿੰਘ ਦਾ ਵੀ ਸਨਮਾਨ ਕੀਤਾ ਗਿਆ। ਇਸ ਸਮੇਂ ਜਥੇ ਗੋਰਾ ਨੇ ਦੱਸਿਆਉਹ ਆਪਣੇ ਬਟਾਲਾ ਸ਼ਹਿਰ ਦੀ ਪ੍ਰੰਪਰਾ ਅਨੁਸਾਰ ਪੂਰੇ ਸਤਿਕਾਰ ਸਾਹਿਤ ਮਨੁੱਖਤਾ ਦੇ ਰਹਿਬਰ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਨਗਰੀ ਸੁਲਤਾਨਪੁਰ ਲੋਧੀ ਦੀ ਸੰਗਤ ਨੂੰ 4 ਤੇ 5 ਸਤੰਬਰ ਨੂੰ ਬਟਾਲਾ ਸਾਹਿਬ ਹੋ ਰਹੇ ਗੁਰਮਤਿ ਸਮਾਗਮ ਚ ਸ਼ਾਮਿਲ ਹੋਣ ਲਈ ਸੱਦਾ ਦੇਣ ਪਹੁੰਚੇ ਹਨ । ਉਨ੍ਹਾਂ ਦੱਸਿਆ ਕਿ 4 ਸਤੰਬਰ ਨੂੰ ਇਤਿਹਾਸਕ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਤੋਂ ਸਵੇਰੇ 7 ਵਜੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਤੇ ਪੰਜ ਪਿਆਰੇ ਸਾਹਿਬਾਨ ਦੀ ਅਗਵਾਈ ਚ ਨਗਰ ਕੀਰਤਨ ਆਰੰਭ ਹੋਵੇਗਾ ਜੋ ਕੋ ਵਾਇਅਾ ਤਲਵੰਡੀ ਚੌਧਰੀਆਂ, ਉੱਚਾ, ਸੈਫਲਾਬਾਦ, ਖੈੜਾਬੇਟ, ਢਿਲਵਾਂ, ਬਾਬਾ ਬਕਾਲਾ ਸਾਹਿਬ, ਬਿਆਸ, ਹੁੰਦੇ ਹੋਏ ਬਟਾਲਾ ਸਾਹਿਬ ਪੁੱਜ ਕੇ ਸੰਪੰਨ ਹੋਵੇਗਾ ।
ਉਨ੍ਹਾਂ ਹੋਰ ਦੱਸਿਆ ਕਿ ਅਗਲੇ ਦਿਨ 5 ਸਤੰਬਰ ਨੂੰ ਗੁਰਦੁਆਰਾ ਸ਼੍ਰੀ ਕੰਧ ਸਾਹਿਬ ਤੋਂ ਮਹਾਨ ਸਲਾਨਾ ਨਗਰ ਕੀਰਤਨ ਸਵੇਰੇ ਆਰੰਭ ਹੋਵੇਗਾ ਜੋ ਕਿ ਪੂਰੇ ਬਟਾਲਾ ਸ਼ਹਿਰ ਦੇ ਬਜਾਰਾਂ ਚ ਸ਼ਬਦ ਕੀਰਤਨ ਕਰਦੇ ਹੋਏ ਸ਼ਾਮ ਨੂੰ ਸਮਾਪਤ ਹੋਵੇਗਾ । ਇਸ ਸਮੇ ਸੰਗਤਾਂ ਵਲੋਂ ਅਣਗਿਣਤ ਲੰਗਰ ਲਗਾਏ ਜਾਣਗੇ। ਇਸ ਮੌਕੇ ’ਤੇ ਬੀਬੀ ਜਗੀਰ ਕੌਰ ਨੇ ਦੱਸਿਆ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਹੋਣ ਕਾਰਨ ਇਸ ਵਾਰ ਪਹਿਲਾਂ ਨਾਲੋ ਕਈ ਗੁਣਾਂ ਵੱਧ ਉਤਸ਼ਾਹ ਨਾਲ ਸੰਗਤਾਂ ਨਗਰ ਕੀਰਤਨ ਦੇ ਦਰਸ਼ਨ ਕਰਨਗੀਆਂ । ਉਨ੍ਹਾਂ ਇਲਾਕੇ ਦੀਆਂ ਸਮੂਹ ਸੰਗਤਾਂ ਨੂੰ 4 ਸਤੰਬਰ ਨੂੰ ਸਵੇਰੇ 7 ਵਜੇ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਪੁੱਜਣ ਦੀ ਅਪੀਲ ਕੀਤੀ ਤਾਂ ਜੋ ਸਮੇਂ ਸਿਰ ਨਗਰ ਕੀਰਤਨ ਦੀ ਆਰੰਭਤਾ ਹੋ ਸਕੇ । ਇਸ ਮੌਕੇ ’ਤੇ ਉਨ੍ਹਾਂ ਨਾਲ ਜਥੇ ਗੁਰਬਚਨ ਸਿੰਘ ਕਰਮੂਵਾਲ ਜਨਰਲ ਸਕੱਤਰ ਸ਼੍ਰੋਮਣੀ ਕਮੇਟੀ , ਜਥੇ ਸ਼ਿੰਗਾਰਾ ਸਿੰਘ ਲੋਹੀਆਂ , ਬੀਬੀ ਗੁਰਪ੍ਰੀਤ ਕੌਰ ਰੂਹੀ ਮੈਂਬਰ ਸ਼੍ਰੋਮਣੀ ਕਮੇਟੀ , ਜਥੇ ਸਰਵਨ ਸਿੰਘ ਕੁਲਾਰ , ਜਥੇ ਕੁਲਵੰਤ ਸਿੰਘ ਮੰਨਣ , ਜਥੇ ਜਰਨੈਲ ਸਿੰਘ ਕੱਤਰ ਮਹਿੰਦਰ ਸਿੰਘ ਅਾਹਲੀ , ਮੀਤ ਸਕੱਤਰ ਸਕੱਤਰ ਸਿੰਘ , ਮੀਤ ਸਕੱਤਰ ਸੁਲੱਖਣ ਸਿੰਘ ਭੰਗਾਲੀ , ਗੁਰਦੁਆਰਾ ਬੇਰ ਸਾਹਿਬ ਦੇ ਮੈਨੇਜਰ ਸਤਡੋਗਰਾਵਾਲ , ਜਥੇ ਜਰਨੈਲ ਸਿੰਘ ਕਰਤਾਰਪੁਰ (ਸਾਰੇ ਮੈਂਬਰ ਸ਼੍ਰੋਮਣੀ ਕਮੇਟੀ ), ਸ਼੍ਰੋਮਣੀ ਕਮੇਟੀ ਸਨਾਮ ਸਿੰਘ ਰਿਆੜ ਸੁਪਰਵਾਈਜਰ ਸ਼ਤਾਬਦੀ ਮੇਜਰ ਸਿੰਘ ਸੰਧੂ , ਸੁਪਰਵਾਈਜਰ ਗੁਰਪ੍ਰਤਾਪ ਸਿੰਘ ,ਜਥੇ ਗੁਰਦਿਆਲ ਸਿੰਘ ਖਾਲਸਾ , ਸੁਖਜਿੰਦਰ ਸਿੰਘ ਐੱਸ. ਡੀ. ਓ. , ਹਰਜਿੰਦਰ ਸਿੰਘ ਜੇਈ ਆਦਿ ਨੇ ਸ਼ਿਰਕਤ ਕੀਤੀ ।