ਅਹਿਮ ਖ਼ਬਰ : ਭਾਰਤ 'ਚ 26 ਜਨਵਰੀ ਦਾ ਰਿਫਰੈਂਡਮ ਫੇਲ੍ਹ ਹੋਣ 'ਤੇ ਬੌਖ਼ਲਾਇਆ ਗੁਰਪਤਵੰਤ ਪੰਨੂ
Tuesday, Jan 24, 2023 - 09:29 AM (IST)
ਬਠਿੰਡਾ : ਭਾਰਤ 'ਚ 26 ਜਨਵਰੀ ਦਾ ਰਿਫਰੈਂਡਮ ਫੇਲ੍ਹ 'ਤੇ ਸਿੱਖਸ ਫਾਰ ਜਸਟਿਸ ਦਾ ਗੁਰਪਤਵੰਤ ਸਿੰਘ ਪੰਨੂ ਬੁਰੀ ਤਰ੍ਹਾਂ ਬੌਖ਼ਲਾ ਗਿਆ ਹੈ। ਸਿੱਖਸ ਫਾਰ ਜਸਟਿਸ ਵੱਲੋਂ ਬਠਿੰਡਾ 'ਚ ਖ਼ਾਲਿਸਤਾਨ ਦੇ ਨਾਅਰਿਆਂ ਨਾਲ ਲੋਕਾਂ ਨੂੰ ਡਰਾਉਣ ਦੀ ਨਾਕਾਮ ਕੋਸ਼ਿਸ਼ ਕੀਤੀ ਗਈ ਹੈ। ਸਿੱਖਸ ਫਾਰ ਜਸਟਿਸ ਵੱਲੋਂ ਬੌਖਲਾਉਂਦੇ ਹੋਏ ਇਕ ਵੀਡੀਓ ਜਾਰੀ ਕੀਤੀ ਗਈ ਹੈ। ਇਸ ਵੀਡੀਓ 'ਚ ਗੁਰਪਤਵੰਤ ਪੰਨੂ ਬੌਖ਼ਲਾਇਆ ਹੋਇਆ ਦਿਖਾਈ ਦੇ ਰਿਹਾ ਹੈ ਅਤੇ ਬਠਿੰਡਾ 'ਚ ਖ਼ਾਲਿਸਤਾਨ ਦੇ ਨਾਅਰਿਆਂ ਦੀ ਗੱਲ ਕਰ ਰਿਹਾ ਹੈ।
ਖ਼ਾਲਿਸਤਾਨ ਦੇ ਛਾਪਿਆਂ ਨੂੰ ਆਰ. ਪੀ. ਜੀ. ਦਾ ਨਾਂ ਦਿੰਦਿਆਂ ਪੰਨੂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਗਿੱਦੜ ਧਮਕੀ ਦਿੱਤੀ ਹੈ ਕਿਉਂਕਿ ਮੁੱਖ ਮੰਤਰੀ ਮਾਨ ਵੱਲੋਂ 26 ਜਨਵਰੀ 'ਤੇ ਬਠਿੰਡਾ ਵਿਖੇ ਤਿਰੰਗਾ ਝੰਡਾ ਲਹਿਰਾਇਆ ਜਾਣਾ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਸਰਕਾਰੀ ਸਕੂਲਾਂ ਦੇ 3 ਹਜ਼ਾਰ ਤੋਂ ਵੱਧ ਵਿਦਿਆਰਥੀ ਕਰਨਗੇ ਉੱਚ ਸਿੱਖਿਆ ਸੰਸਥਾਵਾਂ ਦਾ ਦੌਰਾ
ਲੋਕਾਂ ਨੂੰ ਭੜਕਾਉਣ ਦੀ ਨਾਕਾਮ ਸਾਜ਼ਿਸ਼ ਰਚਦਿਆਂ ਪੰਨੂ ਨੇ ਲੋਕਾਂ ਨੂੰ 26 ਜਨਵਰੀ ਦੇ ਪ੍ਰੋਗਰਾਮ ਦਾ ਬਾਈਕਾਟ ਕਰਨ ਦੀ ਗੱਲ ਕਹੀ ਹੈ। ਦੱਸਣਯੋਗ ਹੈ ਕਿ ਗੁਰਪਤਵੰਤ ਸਿੰਘ ਪੰਨੂ ਵੱਲੋਂ ਪਹਿਲਾਂ ਵੀ ਅਜਿਹੀਆਂ ਕਈ ਗਿੱਦੜ ਧਮਕੀਆਂ ਦਿੱਤੀਆਂ ਜਾ ਚੁੱਕੀਆਂ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ