ਗੁਰਲਾਲ ਬਰਾੜ ਬਦਮਾਸ਼ ਦੇ ਨਾਮ ''ਤੇ 50 ਲੱਖ ਦੀ ਫਿਰੌਤੀ ਮੰਗਣ ਵਾਲੇ ਦੋ ਮੁਲਜ਼ਮ ਗ੍ਰਿਫ਼ਤਾਰ

Friday, Aug 16, 2024 - 06:14 PM (IST)

ਗੁਰਲਾਲ ਬਰਾੜ ਬਦਮਾਸ਼ ਦੇ ਨਾਮ ''ਤੇ 50 ਲੱਖ ਦੀ ਫਿਰੌਤੀ ਮੰਗਣ ਵਾਲੇ ਦੋ ਮੁਲਜ਼ਮ ਗ੍ਰਿਫ਼ਤਾਰ

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖੁਰਾਣਾ) : ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਦੀ ਪੁਲਸ ਪਾਰਟੀ ਨੇ ਗੁਰਲਾਲ ਬਰਾੜ ਬਦਮਾਸ਼ ਦੇ ਨਾਮ 'ਤੇ ਬਿਜਨਸਮੈਨ ਤੋਂ 50 ਲੱਖ ਦੀ ਫਿਰੌਤੀ ਮੰਗਣ ਵਾਲੇ 2 ਵਿਅਕਤੀਆਂ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਮੁਦਈ ਅਟਲ ਕੁਮਾਰ ਜੋ ਕੇ ਪੱਥਰ (ਸੰਗਮਰਮਰ) ਦਾ ਕਾਰੋਬਾਰ ਕਰਦਾ ਹੈ ਨੂੰ ਕਿਸੇ ਅਨਜਾਣ ਨੰਬਰ ਤੋਂ ਫੋਨ ਆਇਆ ਜਿਸ 'ਤੇ ਉਸ ਤੋਂ ਫਿਰੌਤੀ ਦੀ ਮੰਗ ਕੀਤੀ ਅਤੇ ਫਿਰੋਤੀ ਨਾ ਦੇਣ ਤੇ ਉਸ ਦੇ ਬੇਟੇ ਨੂੰ ਮਾਰ ਦੇਣ ਦੀ ਧਮਕੀ ਦਿੱਤੀ। ਇਸ 'ਤੇ ਪੁਲਸ ਵੱਲੋਂ ਮੁਕੱਦਮਾ ਦਰਜ ਕਰਕੇ ਨਾ-ਮਾਲੂਮ ਵਿਅਕਤੀਆਂ 'ਤੇ ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਦਰਜ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ। 

ਦੌਰਾਨੇ ਤਫਤੀਸ਼ ਹਿਊਮਨ ਇੰਟੈਲੀਜੈਂਸ ਅਤੇ ਟੈਕਨੀਕਲ ਦੀ ਸਹਾਇਤਾ ਨਾਲ ਫਿਰੌਤੀ ਦੀ ਮੰਗ ਕਰਨ ਵਾਲੇ ਰਾਜਵਿੰਦਰ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਭੁੱਲਰ ਕਲੋਨੀ ਸ੍ਰੀ ਮੁਕਤਸਰ ਸਾਹਿਬ ਅਤੇ ਗੁਰਦੇਵ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਭੁੱਲਰ ਕਲੋਨੀ ਸ੍ਰੀ ਮੁਕਤਸਰ ਸਾਹਿਬ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ ਫਿਰੌਤੀ ਵਿਚ ਵਰਤੇ ਮੋਬਾਇਲ ਫੋਨ ਅਤੇ ਇਕ ਸਿਮ ਬਰਾਮਦ ਕਰ ਲਿਆ ਹੈ, ਜਿਨ੍ਹਾਂ ਨੂੰ ਉੱਕਤ ਮੁਕੱਦਮਾ ਵਿਚ ਨਾਮਜ਼ਦ ਕਰਕੇ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਜਿਨ੍ਹਾਂ ਤੋਂ ਹੋਰ ਵੀ ਖੁਲਾਸੇ ਹੋਣ ਦੀ ਸੰਭਵਨਾ ਹੈ।


author

Gurminder Singh

Content Editor

Related News