ਟੈਕਸ ਭਰਣ ਲਈ ਦਿੱਤੇ ਡੇਢ ਲੱਖ ’ਚ ਹੇਰਾ ਫੇਰੀ, ਮੁਕੱਦਮਾ ਦਰਜ
Thursday, Jul 24, 2025 - 03:48 PM (IST)

ਫ਼ਰੀਦਕੋਟ (ਰਾਜਨ) : ਗੱਡੀ ਦਾ ਟੈਕਸ ਭਰਣ ਲਈ ਦਿੱਤੀ ਰਕਮ ਆਪਣੇ ਕੰਮਕਾਰ ਵਿਚ ਵਰਤ ਲੈਣ ਦੇ ਦੋਸ਼ ਤਹਿਤ ਸਥਾਨਕ ਮੁਹੱਲਾ ਖੋਖਰਾਂ ਨਿਵਾਸੀ ਵਿਜੈ ਕੁਮਾਰ ’ਤੇ ਅਭਿਜੀਤ ਸਿੰਘ ਵਾਸੀ ਓਲਡ ਕੈਂਟ ਰੋਡ ਫ਼ਰੀਦਕੋਟ ਦੀ ਸ਼ਿਕਾਇਤ ’ਤੇ ਮੁਕੱਦਮਾ ਦਰਜ ਕੀਤਾ ਹੈ। ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਕਿ ਉਸਨੇ ਆਪਣੀ ਗੱਡੀ ਦਾ ਟੈਕਸ ਭਰਣ ਲਈ ਵਿਜੈ ਕੁਮਾਰ ਨੂੰ ਡੇਢ ਲੱਖ ਰੁਪਏ ਦਿੱਤੇ ਅਤੇ ਇਸਨੇ ਗੱਡੀ ਦਾ ਟੈਕਸ ਭਰਣ ਦੀ ਬਜਾਏ ਇਹ ਰਕਮ ਨਿੱਜੀ ਕੰਮਕਾਰ ਵਿੱਚ ਵਰਤ ਲਈ।