ਥਾਣਾ ਸਿਟੀ ਪੁਲਸ ਕੋਟਕਪੂਰਾ ਨੇ ਡੋਡੇ ਪੋਸਤ ਸਮੇਤ ਇੱਕ ਨੂੰ ਕੀਤਾ ਕਾਬੂ
Friday, Jul 18, 2025 - 06:14 PM (IST)

ਕੋਟਕਪੂਰਾ(ਨਰਿੰਦਰ ਬੈੜ੍ਹ)- ਜ਼ਿਲ੍ਹਾ ਪੁਲਸ ਮੁਖੀ ਡਾ.ਪ੍ਰਗਿਆ ਜੈਨ ਵੱਲੋਂ ਨਸ਼ਿਆਂ ਖਿਲਾਫ ਸਖ਼ਤ ਕਾਰਵਾਈ ਕਰਨ ਦੀ ਹਦਾਇਤਾਂ 'ਤੇ ਡੀ.ਐਸ.ਪੀ ਕੋਟਕਪੂਰਾ ਜਤਿੰਦਰ ਸਿੰਘ ਅਤੇ ਐਸ.ਐਚ.ਓ ਥਾਣਾ ਸਿਟੀ ਚਮਕੌਰ ਸਿੰਘ ਦੀ ਅਗਵਾਈ ਹੇਠ ਕਾਰਵਾਈ ਕਰਦਿਆਂ ਥਾਣਾ ਸਿਟੀ ਪੁਲਸ ਕੋਟਕਪੂਰਾ ਨੇ ਇੱਕ ਵਿਅਕਤੀ ਨੂੰ ਡੋਡੇ ਪੋਸਤ ਸਮੇਤ ਗ੍ਰਿਫਤਾਰ ਕੀਤੇ ਜਾਣ ਦਾ ਪਤਾ ਲੱਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਸਿਟੀ ਪੁਲਸ ਕੋਟਕਪੂਰਾ ਦੇ ਸਹਾਇਤ ਥਾਣੇਦਾਰ ਸਤੀਸ਼ ਕੁਮਾਰ ਸਮੇਤ ਪੁਲਸ ਪਾਰਟੀ ਗਸ਼ਤ ਦੌਰਾਨ ਬਠਿੰਡਾ-ਅੰਮ੍ਰਿਤਸਰ ਹਾਈਵੇ 'ਤੇ ਮੌਜੂਦ ਸਨ ਤਾਂ ਸੜਕ 'ਤੇ ਇੱਕ ਨੌਜਵਾਨ ਖੜਾ ਦਿਖਾਈ ਦਿੱਤਾ, ਜਿਸਦੇ ਪੈਰਾਂ ਵਿਚਾਲੇ ਇੱਕ ਪਲਾਸਟਿਕ ਦਾ ਗੱਟਾ ਰੱਖਿਆ ਹੋਇਆ ਸੀ। ਇਸ ਦੌਰਾਨ ਪੁਲਸ ਪਾਰਟੀ ਨੇ ਸ਼ੱਕ ਦੇ ਅਧਾਰ 'ਤੇ ਉਕਤ ਵਿਅਕਤੀ ਤਾਂ ਉਸ ਦਾ ਨਾਂ-ਪਤਾ ਪੁੱਛਿਆ ਅਤੇ ਉਸ ਕੋਲੋਂ ਮਿਲੇ ਗੱਟੇ ਦੀ ਤਲਾਸ਼ੀ ਲਈ ਤਾਂ ਉਸ ਵਿੱਚੋਂ ਪੰਜ ਕਿਲੋਗ੍ਰਾਮ ਡੋਡੇ ਪੋਸਤ ਬਰਾਮਦ ਹੋਈ। ਇਸ ਸਬੰਧ ਵਿੱਚ ਥਾਣਾ ਸਿਟੀ ਪੁਲਸ ਕੋਟਕਪੂਰਾ ਵਿਖੇ ਉਕਤ ਵਿਅਕਤੀ ਕੁਲਦੀਪ ਸਿੰਘ ਵਾਸੀ ਕੋਟਕਪੂਰਾ ਖਿਲਾਫ ਐਨ.ਡੀ.ਪੀ.ਐਸ ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।