ਨਸ਼ੇੜੀ ਦੀ ਕਰਤੂਤ, ਗੁਰਦੁਆਰੇ 'ਚ ਦਾਖਲ ਹੋ ਗੁਰੂ ਸਾਹਿਬ ਦੇ ਵਸਤਰਾਂ ਦੀ ਕੀਤੀ ਬੇਅਦਬੀ, ਚੋਰੀ ਕੀਤੇ ਗੁਟਕੇ (ਵੀਡੀਓ)
Sunday, Jun 11, 2017 - 07:17 PM (IST)
ਗੁਰਦਾਸਪੁਰ : ਗੁਰਦਾਸਪੁਰ ਦੇ ਪਿੰਡ ਪੀਰਾਂ ਬਾਗ ਦੇ ਗੁਰਦੁਆਰਾ ਸਾਹਿਬ 'ਚ ਨਸ਼ੇ ਦੀ ਹਾਲਤ ਵਿਚ ਇਕ ਨਸ਼ੇੜੀ ਵਿਅਕਤੀ ਵਲੋਂ ਗੁਟਕਾ ਸਾਹਿਬ ਦੀ ਬੇਅਦਬੀ ਕਰਨ ਦੀ ਸੂਚਨਾ ਹੈ। ਦੱਸਿਆ ਜਾ ਰਿਹਾ ਹੈ ਕਿ ਜਿਸ ਸਮੇਂ ਮੁਲਜ਼ਮ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਉਸ ਸਮੇਂ ਉਹ ਨਸ਼ੇ ਦੀ ਹਾਲਤ ਸੀ। ਦੋਸ਼ੀ ਦੇ ਇਸ ਕਾਰਨਾਮੇ ਦੀ ਘਟਨਾ ਗੁਰਦੁਆਰਾ ਸਾਹਿਬ 'ਚ ਲੱਗੇ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਈ। ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਇਕ ਵਿਅਕਤੀ ਗੁਰਦੁਆਰਾ ਸਾਹਿਬ ਵਿਚ ਦਾਖਲ ਹੁੰਦਾ ਹੈ ਅਤੇ ਗੁਰੂ ਮਹਾਰਾਜ ਦੇ ਵਸਤਰਾਂ ਨਾਲ ਛੇੜਛਾੜ ਕਰਦਾ ਹੈ। ਫਿਰ ਤਿੰਨ ਗੁਟਕਾ ਸਾਹਿਬ ਅਤੇ ਰੁਮਾਲਾ ਚੁੱਕ ਕੇ ਲੈ ਜਾਂਦਾ ਹੈ। ਪ੍ਰਬੰਧਕਾਂ ਵਲੋਂ ਘਟਨਾ ਦੀ ਸ਼ਿਕਾਇਤ ਤੋਂ ਬਾਅਦ ਪੁਲਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ।
ਕਿਸੇ ਨਸ਼ੇੜੀ ਵਿਅਕਤੀ ਵਲੋਂ ਬੇਅਦਬੀ ਕੀਤੇ ਜਾਣ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ, ਇਸ ਤੋਂ ਪਹਿਲਾਂ ਵੀ ਨਸ਼ੇੜੀ ਤੇ ਘਟੀਆ ਮਾਨਸਿਕਤਾ ਵਾਲੇ ਕੁਝ ਲੋਕਾਂ ਵਲੋਂ ਅਜਿਹੇ ਘਿਨੌਣੇ ਅਪਰਾਧ ਕੀਤੇ ਜਾ ਚੁੱਕੇ ਹਨ। ਲੋੜ ਹੈ ਅਜਿਹੇ ਅਨਸਰਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਨ ਦੀ।
