ਗੁਰਦਾਸਪੁਰ 'ਚ ਪਿਟਬੁੱਲ ਦਾ ਕਹਿਰ, 5 ਪਿੰਡਾਂ ਦੇ ਲੋਕਾਂ ਨੂੰ ਬੁਰੀ ਤਰ੍ਹਾਂ ਨੋਚਿਆ, ਅਖੀਰ ਉਤਾਰਿਆ ਮੌਤ ਦੇ ਘਾਟ

Saturday, Oct 01, 2022 - 05:36 AM (IST)

ਗੁਰਦਾਸਪੁਰ 'ਚ ਪਿਟਬੁੱਲ ਦਾ ਕਹਿਰ, 5 ਪਿੰਡਾਂ ਦੇ ਲੋਕਾਂ ਨੂੰ ਬੁਰੀ ਤਰ੍ਹਾਂ ਨੋਚਿਆ, ਅਖੀਰ ਉਤਾਰਿਆ ਮੌਤ ਦੇ ਘਾਟ

ਗੁਰਦਾਸਪੁਰ (ਗੁਰਪ੍ਰੀਤ) : ਜ਼ਿਲ੍ਹੇ ਦੇ ਦੀਨਾਨਗਰ ਇਲਾਕੇ ਨਾਲ ਲੱਗਦੇ 5 ਪਿੰਡਾਂ 'ਚ ਇਕ ਪਿਟਬੁੱਲ ਕੁੱਤੇ ਨੇ ਹਮਲਾ ਕਰਕੇ 12 ਲੋਕਾਂ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ। ਦੇਰ ਰਾਤ ਉਸ ਨੇ ਤੰਗੋਸ਼ਾਹ ਪਿੰਡ ਤੋਂ ਚੌਹਾਣਾ ਪਿੰਡ ਤੱਕ ਕਾਫੀ ਦਹਿਸ਼ਤ ਪੈਦਾ ਕਰ ਦਿੱਤੀ। ਪਿੰਡ ਤੰਗੋਸ਼ਾਹ ਤੋਂ ਚੌਹਾਣਾ ਦੀ ਦੂਰੀ 15 ਕਿਲੋਮੀਟਰ ਹੈ। ਇਸ ਦੌਰਾਨ ਪਿਟਬੁੱਲ ਨੇ ਨੈਸ਼ਨਲ ਹਾਈਵੇਅ ਵੀ ਪਾਰ ਕਰ ਲਿਆ।

ਇਹ ਵੀ ਪੜ੍ਹੋ : ਗੁ. ਸ੍ਰੀ ਬੇਰ ਸਾਹਿਬ ਦੇ ਦਰਬਾਰ ਹਾਲ 'ਚੋਂ ਸ਼ੱਕੀ ਵਿਅਕਤੀ ਗ੍ਰਿਫ਼ਤਾਰ, ਮਾਮਲਾ ਦਰਜ

ਪਿਟਬੁੱਲ ਨੇ ਪਹਿਲਾਂ ਪਿੰਡ ਤੰਗੋਸ਼ਾਹ ਨੇੜੇ ਭੱਠੇ ’ਤੇ ਮਜ਼ਦੂਰੀ ਕਰ ਰਹੇ 2 ਮਜ਼ਦੂਰਾਂ ਨੂੰ ਕੱਟਿਆ। ਦੋਵਾਂ ਨੇ ਹਿੰਮਤ ਕਰਕੇ ਉਸ ਦੇ ਗਲ਼ ਵਿੱਚ ਪਈ ਜ਼ੰਜੀਰ ਫੜ ਕੇ ਆਪਣੇ-ਆਪ ਨੂੰ ਬਚਾਇਆ। ਇਸ ਤੋਂ ਬਾਅਦ ਕਿਸੇ ਤਰ੍ਹਾਂ ਕੁੱਤਾ ਜ਼ੰਜੀਰ 'ਚੋਂ ਨਿਕਲ ਕੇ ਰਾਤ ਨੂੰ ਕੋਠੇ ਰਾਂਝੇ ਦੇ ਪਿੰਡ ਪਹੁੰਚ ਗਿਆ। ਉਸ ਨੇ ਪਿੰਡ 'ਚ ਆਪਣੀ ਹਵੇਲੀ 'ਚ ਬੈਠੇ 60 ਸਾਲਾ ਦਿਲੀਪ ਕੁਮਾਰ 'ਤੇ ਹਮਲਾ ਕਰ ਦਿੱਤਾ। ਦਿਲੀਪ ਕੁਮਾਰ ਨੇ ਹਿੰਮਤ ਦਿਖਾਈ ਅਤੇ ਗਰਦਨ ਤੱਕ ਹੱਥ ਰੱਖ ਕੇ ਕੁੱਤੇ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਦਿਲੀਪ ਕੁਮਾਰ 'ਤੇ ਹਮਲੇ ਤੋਂ ਬਾਅਦ ਉਸ ਦੀ ਹਵੇਲੀ 'ਚ ਰਹਿਣ ਵਾਲੀ ਇਕ ਕੁੱਤੀ ਨੇ ਪਿਟਬੁੱਲ 'ਤੇ ਹਮਲਾ ਕਰ ਦਿੱਤਾ ਤੇ ਉਸ ਨੂੰ ਪਿੱਛੋਂ ਹਮਲਾ ਕਰ ਦਿੱਤਾ।

ਇਹ ਵੀ ਪੜ੍ਹੋ : ਬਿਜਲੀ ਲਾਈਨਾਂ ਵਿਛਾਉਣ 'ਚ ਬੇਨਿਯਮੀਆਂ 'ਤੇ ਐਕਸ਼ਨ, ਸੁਪਰਡੈਂਟ ਇੰਜੀਨੀਅਰ ਸਮੇਤ 3 ਅਧਿਕਾਰੀ ਮੁਅੱਤਲ

PunjabKesari

ਇਸ ਤੋਂ ਬਾਅਦ ਦਿਲੀਪ ਕੁਮਾਰ ਪਿਟਬੁੱਲ ਦੇ ਚੁੰਗਲ 'ਚੋਂ ਬਚ ਕੇ ਘਰ ਵੱਲ ਭੱਜਿਆ। ਹਾਲਾਂਕਿ, ਪਿਟਬੁੱਲ ਨੇ ਉਸ ਦਾ ਪਿੱਛਾ ਕੀਤਾ ਅਤੇ ਉਸ ਨੂੰ ਦੁਬਾਰਾ ਰਸਤੇ ਵਿੱਚ ਸੁੱਟ ਦਿੱਤਾ ਤੇ ਉਸ ਦਾ ਸਿਰ ਬੁਰੀ ਤਰ੍ਹਾਂ ਨੋਚ ਦਿੱਤਾ। ਉਦੋਂ ਤੱਕ ਪਿੰਡ ਦੇ ਲੋਕ ਇਕੱਠੇ ਹੋ ਗਏ ਸਨ ਪਰ ਕਿਸੇ ਨੇ ਦਿਲੀਪ ਕੁਮਾਰ ਨੂੰ ਪਿਟਬੁੱਲ ਤੋਂ ਛੁਡਾਉਣ ਦੀ ਹਿੰਮਤ ਨਹੀਂ ਕੀਤੀ। ਇਸ ਦੌਰਾਨ ਰਸਤੇ 'ਚ ਦਿਲੀਪ ਕੁਮਾਰ ਦੇ ਭਰਾ ਦੇ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਗਲੀ ਤੋਂ ਗੇਟ ਦੇ ਅੰਦਰ ਖਿੱਚ ਕੇ ਉਸ ਦੀ ਜਾਨ ਬਚਾਈ। ਪਿਟਬੁੱਲ ਨੇ ਦਿਲੀਪ ਨੂੰ ਇੰਨੀ ਬੁਰੀ ਤਰ੍ਹਾਂ ਨੋਚਿਆ ਕਿ ਹਵੇਲੀ ਤੋਂ ਘਰ ਤੱਕ ਦਾ ਰਸਤਾ ਖੂਨ ਨਾਲ ਲੱਥਪਥ ਹੋ ਗਿਆ।

ਇਹ ਵੀ ਪੜ੍ਹੋ : ਕਿਸਾਨਾਂ ਨੇ ਜੰਮੂ-ਅੰਮ੍ਰਿਤਸਰ ਨੈਸ਼ਨਲ ਹਾਈਵੇ 'ਤੇ ਲਾਇਆ ਧਰਨਾ, ਪ੍ਰੇਸ਼ਾਨ ਰਾਹਗੀਰਾਂ ਨੇ ਕਹੀ ਇਹ ਗੱਲ

ਇਸ ਤੋਂ ਬਾਅਦ ਪਿਟਬੁੱਲ ਨੇ ਇਸ ਪਿੰਡ ਦੇ ਰਹਿਣ ਵਾਲੇ ਬਲਦੇਵ ਰਾਜ ਦੇ ਵੱਛੇ 'ਤੇ ਹਮਲਾ ਕਰ ਦਿੱਤਾ ਅਤੇ ਉਸ ਦੀ ਲੱਤ ਬੁਰੀ ਤਰ੍ਹਾਂ ਜ਼ਖਮੀ ਦਿੱਤੀ। ਉਥੋਂ ਪਿਟਬੁੱਲ ਘਰੋਟਾ ਰੋਡ ਵੱਲ ਭੱਜਿਆ ਅਤੇ ਰਸਤੇ ਵਿੱਚ ਕਈ ਪਸ਼ੂਆਂ ਨੂੰ ਕੱਟਦਾ ਹੋਇਆ ਇੱਟਾਂ ਦੇ ਭੱਠੇ ’ਤੇ ਪਹੁੰਚ ਗਿਆ। ਉਸ ਨੇ ਭੱਠੇ 'ਤੇ ਨੇਪਾਲੀ ਚੌਕੀਦਾਰ ਰਾਮਨਾਥ 'ਤੇ ਹਮਲਾ ਕਰ ਦਿੱਤਾ। ਰਾਮਨਾਥ ਨੂੰ ਭੱਠੇ 'ਤੇ ਜਾਂਦੇ ਸਮੇਂ ਗਲੀ ਦੇ 2 ਕੁੱਤਿਆਂ ਨੇ ਬਚਾਇਆ। ਉਥੋਂ ਪਿਟਬੁੱਲ ਛੰਨੀ ਪਿੰਡ ਵੱਲ ਭੱਜਿਆ ਅਤੇ ਉੱਥੇ ਸੁੱਤੇ ਪਏ ਮੰਗਲ ਸਿੰਘ ਨੂੰ ਕੱਟ ਦਿੱਤਾ। ਸਵੇਰੇ 5 ਵਜੇ ਪਿਟਬੁੱਲ ਕੁੰਡੇ ਪਿੰਡ ਪਹੁੰਚ ਗਿਆ ਤੇ ਉਥੇ ਸਵੇਰ ਦੀ ਸੈਰ ਕਰ ਰਹੇ ਕੁਝ ਲੋਕਾਂ 'ਤੇ ਹਮਲਾ ਕਰਕੇ ਜ਼ਖਮੀ ਕਰ ਦਿੱਤਾ, ਇਸ ਤਰ੍ਹਾਂ ਇਸ ਪਿਟਬੁੱਲ ਕੁੱਤੇ ਨੇ ਕੁੱਲ 12 ਲੋਕਾਂ ਨੂੰ ਜ਼ਖਮੀ ਕਰ ਦਿੱਤਾ।

ਇਹ ਵੀ ਪੜ੍ਹੋ : ਜੱਗੂ ਭਗਵਾਨਪੁਰੀਆ ਦੇ ਵਿਰੋਧੀ ਹੈਪੀ ਜੱਟ ਗਰੁੱਪ ਦੇ 4 ਸ਼ੂਟਰ ਹਥਿਆਰਾਂ ਸਣੇ ਗ੍ਰਿਫ਼ਤਾਰ, ਕਰਨਾ ਸੀ ਵੱਡਾ ਕਾਂਡ

PunjabKesari

ਇਸ ਤੋਂ ਬਾਅਦ ਪਿਟਬੁੱਲ ਭੱਜਦਾ ਹੋਇਆ ਪਿੰਡ ਚੌਹਾਣਾ ਪਹੁੰਚਿਆ ਅਤੇ ਖੇਤਾਂ ਵਿੱਚ ਟਹਿਲ ਕਰ ਰਹੇ ਫੌਜ ਦੇ ਸੇਵਾਮੁਕਤ ਕੈਪਟਨ ਸ਼ਕਤੀ ਸਿੰਘ 'ਤੇ ਹਮਲਾ ਕਰ ਦਿੱਤਾ ਤੇ ਉਸ ਦੀ ਬਾਂਹ ਬੁਰੀ ਤਰ੍ਹਾਂ ਨਾਲ ਨੋਚ ਦਿੱਤੀ। ਸ਼ਕਤੀ ਸਿੰਘ ਨੇ ਹਿੰਮਤ ਨਾ ਹਾਰਦਿਆਂ ਆਪਣੇ ਹੱਥ ਵਿੱਚ ਫੜਿਆ ਡੰਡਾ ਕੁੱਤੇ ਦੇ ਮੂੰਹ ਵਿੱਚ ਪਾ ਕੇ ਉਸ ਨੂੰ ਦੋਵੇਂ ਕੰਨਾਂ ਤੋਂ ਫੜ ਲਿਆ। ਉਦੋਂ ਤੱਕ ਸ਼ਕਤੀ ਸਿੰਘ ਦਾ ਰੌਲਾ ਸੁਣ ਕੇ ਪਿੰਡ ਦੇ ਲੋਕ ਵੀ ਉਥੇ ਪਹੁੰਚ ਗਏ। ਇਸ ਦੌਰਾਨ ਸ਼ਕਤੀ ਸਿੰਘ ਤੇ ਪਿੰਡ ਦੇ ਹੋਰ ਲੋਕਾਂ ਨੇ ਪਾਗਲ ਹੋ ਚੁੱਕੇ ਪਿਟਬੁੱਲ ਨੂੰ ਡੰਡਿਆਂ ਨਾਲ ਕੁੱਟ-ਕੁੱਟ ਕੇ ਮਾਰ ਦਿੱਤਾ। ਪਿਟਬੁੱਲ ਦਾ ਸ਼ਿਕਾਰ ਹੋਏ ਲੋਕਾਂ ਨੂੰ ਦੀਨਾਨਗਰ ਤੇ ਗੁਰਦਾਸਪੁਰ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।

ਇਹ ਵੀ ਪੜ੍ਹੋ : ਸਟ੍ਰੀਟ ਲਾਈਟ ਘਪਲਾ: ਕੈਪਟਨ ਸੰਦੀਪ ਸੰਧੂ ਦਾ ਰਿਸ਼ਤੇਦਾਰ ਵੀ ਕੇਸ ’ਚ ਨਾਮਜ਼ਦ, ਹਰਪ੍ਰੀਤ ਸਿੰਘ ਹੋ ਗਿਐ ਗ੍ਰਿਫ਼ਤਾਰ!

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News