ਐੱਨ.ਆਰ.ਆਈ. ਦੇ ਝਾਂਸੇ ਆਈ ਔਰਤ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜ਼ਬੂਰ (ਵੀਡੀਓ)

01/06/2019 5:06:18 PM

ਗੁਰਦਾਸਪੁਰ (ਗੁਰਪ੍ਰੀਤ ਚਾਵਲਾ) : ਭਾਰਤ ਇਕ ਅਜਿਹਾ ਦੇਸ਼ ਹੈ ਜਿਥੇ ਨੌਜਵਾਨਾਂ 'ਚ ਵਿਦੇਸ਼ਾਂ 'ਚ ਜਾ ਵੱਸਣ ਦਾ ਖਾਸ ਉਤਹਾਸ਼ ਦੇਖਿਆ ਜਾਂਦਾ ਹੈ ਤੇ ਕਈ ਵਾਰ ਮਾਪੇ ਵੀ ਆਪਣੀਆਂ ਧੀਆਂ ਨੂੰ ਐੱਨ.ਆਰ.ਆਈ. ਲਾੜਿਆਂ ਨਾਲ ਬਿਨਾਂ ਜਾਂਚ ਪੜਤਾਲ ਕੀਤੇ ਤੌਰ ਦਿੰਦੇ ਹਨ। ਪਰ ਜਦੋਂ ਇਹ ਹੀ ਐੱਨ.ਆਰ.ਆਈ. ਲੜਕੇ ਇਨਾਂ ਨੂੰ ਧੋਖਾ ਦਿੰਦੇ ਹਨ ਤਾਂ ਉਨ੍ਹਾਂ ਕੋਲ ਪਛਤਾਵੇ ਤੋਂ ਇਲਾਵਾ ਕੁਝ ਨਹੀਂ ਬੱਚਦਾ। ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ ਗੁਰਦਾਸਪੁਰ ਦੀ ਰਹਿਣ ਵਾਲੀ ਸਰਬਜੀਤ ਕੌਰ ਦਾ, ਜਿਸ ਦਾ ਵਿਆਹ ਸਾਲ 2008 'ਚ ਦਲੇਰ ਸਿੰਘ ਨਾਲ ਹੋਇਆ ਸੀ। ਵਿਆਹ ਦੇ ਦੋ ਸਾਲ ਬਾਅਦ ਉਹ ਅਮਰੀਕਾ ਤੇ ਉਥੋਂ ਕੈਨੇਡਾ ਚਲਾ ਗਿਆ ਸੀ। ਉਸ ਸਮੇਂ ਸਰਬਜੀਤ ਕੌਰ ਦੇ 6 ਮਹੀਨੇ ਦੀ ਇਕ ਕੁੜੀ ਵੀ ਸੀ। ਵਿਦੇਸ਼ ਜਾਣ ਦੇ ਬਾਅਦ ਕੁਝ ਸਮਾਂ ਉਹ ਉਸ ਨਾਲ ਫੋਨ 'ਤੇ ਗੱਲ ਕਰਦਾ ਰਿਹਾ ਪਰ ਉਸਦੇ ਬਾਅਦ 'ਚ ਆਪਣੇ ਮਾਤਾ-ਪਿਤਾ ਨੂੰ ਵੀ ਵਿਦੇਸ਼ ਸੱਦ ਲਿਆ ਅਤੇ ਆਪਣੀ ਪਤਨੀ ਨੂੰ ਕਹਿਣ ਲੱਗਾ ਕਿ ਉਹ ਉਸਨੂੰ ਵੀ ਜਲਦ ਆਪਣੇ ਕੋਲ ਲੈ ਜਾਵੇਗਾ।   

PunjabKesariਕੁੱਝ ਮਹੀਨੇ ਬਾਅਦ ਹੀ ਉਸਨੇ ਫੋਨ ਕਰਨਾ ਤੇ ਪੈਸੇ ਭੇਜਣੇ ਵੀ ਬੰਦ ਕਰ ਦਿੱਤੇ। ਇਸ ਉਪਰੰਤ ਸਰਬਜੀਤ ਨੂੰ ਕਿਸੇ ਤੋਂ ਪਤਾ ਚੱਲਿਆ ਕਿ ਉਸਦੇ ਪਤੀ ਨੇ ਵਿਦੇਸ਼ 'ਚ ਦੂਜਾ ਵਿਆਹ ਕਰ ਲਿਆ ਹੈ। ਉਸਦੇ ਬਾਅਦ ਸਰਬਜੀਤ ਨੇ ਪੁਲਸ ਨੂੰ ਸ਼ਿਕਾਇਤ ਕੀਤੀ ਅਤੇ 2017 'ਚ ਐੱਨ.ਆਰ.ਆਈ. ਦਫਤਰ ਚੰਡੀਗੜ੍ਹ 'ਚ ਸ਼ਿਕਾਇਤ ਦਰਜ ਕਰਵਾਈ, ਜਿਥੇ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਦੀ ਮੰਗ ਹੈ ਕਿ ਜੋ ਐੱਨ.ਆਰ.ਆਈ. ਮੁੰਡੇ ਪੰਜਾਬ ਦੀਆਂ ਕੁੜੀਆਂ ਨਾਲ ਧੋਖਾ ਕਰਦੇ ਹਨ, ਉਨ੍ਹਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਤੇ ਉਨ੍ਹਾਂ ਦੇ ਪਾਸਪੋਰਟ ਰੱਦ ਕਰਕੇ ਜੇਲਾਂ 'ਚ ਭੇਜਿਆ ਜਾਵੇ। ਸਰਬਜੀਤ ਕੌਰ ਲੋਕਾਂ ਦੇ ਘਰਾਂ ਦਾ ਕੰਮ ਕਰ ਅਤੇ ਲੋਕਾਂ ਦੇ ਕੱਪੜੇ ਸਿਲਾਈ ਕਰ ਆਪਣਾ ਅਤੇ ਆਪਣੀ ਧੀ ਦਾ ਪੇਟ ਪਾਲ ਰਹੀ ਹੈ। ਉਸ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਐੱਨ.ਆਰ .ਆਈ. ਮੁੰਡਿਆਂ ਤੋਂ ਪੀੜਤ ਕੁੜੀਆਂ ਨੂੰ ਸਰਕਾਰ ਕੁਝ ਮੁਆਜ਼ਾ ਦੇਵੇ ਅਤੇ ਰਹਿਣ ਲਈ ਰਹਿਣ ਬਸੇਰਾ ਬਣਾਕੇ ਦਵੇ ਅਤੇ  ਬੱਚਿਆਂ ਦੀ ਪੜ੍ਹਾਈ ਦਾ ਖਰਚ ਚੁੱਕੇ।


Baljeet Kaur

Content Editor

Related News