ਨਾਬਾਲਗ ਕੁੜੀ ਨਾਲ ਪ੍ਰੇਮ ਵਿਆਹ ਕਰਾਉਣ ਲਈ ਨੌਜਵਾਨ ਨੇ ਖੇਡੀ ਇਹ ਚਾਲ

7/29/2020 11:23:04 AM

ਗੁਰਦਾਸਪੁਰ (ਵਿਨੋਦ) : ਪ੍ਰੇਮ ਵਿਆਹ ਕਰਵਾਉਣ ਦੇ ਚੱਕਰ 'ਚ ਨਾਬਾਲਗ ਕੁੜੀ ਦੇ ਆਧਾਰ ਕਾਰਡ 'ਤੇ ਜ਼ਿਆਦਾ ਉਮਰ ਲਿਖਵਾ ਕੇ ਅਦਾਲਤ 'ਚ ਵਿਆਹ ਕਰਵਾਉਣ ਵਾਲੇ ਪ੍ਰੇਮੀ ਖਿਲ਼ਾਫ਼ ਗੁਰਦਾਸਪੁਰ ਸਦਰ ਪੁਲਸ ਨੇ ਕੇਸ ਦਰਜ ਕੀਤਾ ਹੈ।

ਇਹ ਵੀ ਪੜ੍ਹੋਂ : ਗ੍ਰੰਥੀ ਦੀ ਕਰਤੂਤ: ਪਾਠ ਸਿੱਖਣ ਆਈ ਨਾਬਾਲਗ ਕੁਡ਼ੀ ਨਾਲ ਕੀਤਾ ਗਲਤ ਕੰਮ, ਵਾਇਰਲ ਹੋਈ ਵੀਡੀਓ

ਜਾਣਕਾਰੀ ਅਨੁਸਾਰ ਇਕ ਜਨਾਨੀ ਨੇ ਜ਼ਿਲ੍ਹਾ ਪੁਲਸ ਮੁਖੀ ਗੁਰਦਾਸਪੁਰ ਨੂੰ 29 ਮਈ 2020 ਨੂੰ ਸ਼ਿਕਾਇਤ ਦਿੱਤੀ ਸੀ ਕਿ ਉਸ ਦੇ ਪੇਕੇ ਜੰਮੂ ਕਸ਼ਮੀਰ ਦੇ ਪਿੰਡ ਰਣਜੀਤਪੁਰ 'ਚ ਹਨ ਅਤੇ ਫਰਵਰੀ ਮਹੀਨੇ 'ਚ ਉਸ ਦੇ ਭਰਾ ਦੀ ਕੁੜੀ ਉਸ ਦੇ ਕੋਲ ਆਈ ਹੋਈ ਸੀ। ਇਸੇ ਦੌਰਾਨ ਪਿੰਡ ਹੇਮਰਾਜਪੁਰ ਦੇ ਨੌਜਵਾਨ ਗੁਰਪ੍ਰੀਤ ਸਿੰਘ ਪੁੱਤਰ ਸੁਰਿੰਦਰ ਸਿੰਘ ਨਾਲ ਉਸ ਦੀ ਜਾਣ-ਪਛਾਣ ਹੋ ਗਈ ਅਤੇ ਪ੍ਰੇਮ ਸਬੰਧ ਵੀ ਬਣ ਗਏ। ਦੋਵੇਂ ਪਰਿਵਾਰਾਂ ਦੀ ਮਰਜ਼ੀ ਖਿਲਾਫ਼ ਵਿਆਹ ਕਰਵਾਉਣਾ ਚਾਹੁੰਦੇ ਸੀ ਪਰ ਗੁਰਪ੍ਰੀਤ ਸਿੰਘ ਨੇ ਵਿਆਹ ਕਰਵਾਉਣ ਲਈ ਉਸ ਦੀ ਭਤੀਜੀ ਦਾ ਆਧਾਰ ਕਾਰਡ ਨਵਾਂ ਬਣਾ ਲਿਆ, ਜਿਸ 'ਚ ਉਸ ਦੀ ਜਨਮ ਮਿਤੀ 2 ਮਾਰਚ 2000 ਲਿਖਵਾ ਲਈ, ਜਦਕਿ ਉਸ ਦੀ ਸਹੀ ਜਨਮ ਮਿਤੀ 2 ਮਾਰਚ 2003 ਸੀ। ਇਸ ਤਰ੍ਹਾਂ ਕਰ ਕੇ ਮੁਲਜ਼ਮ ਨੇ ਅਦਾਲਤ ਜਤਿੰਦਰ ਪਾਲ ਸਿੰਘ ਖੁਰਮੀ ਨੂੰ ਵੀ ਧੋਖਾ ਦਿੱਤਾ ਅਤੇ ਇਕ ਨਾਬਾਲਗਾ ਨਾਲ ਵਿਆਹ ਕਰਵਾ ਲਿਆ। ਇਸ ਸ਼ਿਕਾਇਤ ਦੀ ਜਾਂਚ ਪੁਲਸ ਸਟੇਸ਼ਨ ਇੰਚਾਰਜ਼ ਗੁਰਦਾਸਪੁਰ ਸਦਰ ਨੇ ਕੀਤੀ ਅਤੇ ਜਾਂਚ ਰਿਪੋਰਟ ਦੇ ਆਧਾਰ 'ਤੇ ਗੁਰਪ੍ਰੀਤ ਸਿੰਘ ਦੇ ਖਿਲਾਫ ਕੇਸ ਦਰਜ ਕੀਤਾ ਗਿਆ।

ਇਹ ਵੀ ਪੜ੍ਹੋਂ : ਵੱਡੀ ਵਾਰਦਾਤ: ਚਰਚ ਤੋਂ ਵਾਪਸ ਆ ਰਹੇ ਪਾਦਰੀ ਦਾ ਬੇਰਹਿਮੀ ਨਾਲ ਕਤਲ


Baljeet Kaur

Content Editor Baljeet Kaur