'ਸਰਕਾਰਾਂ ਸਾਡੇ ਪਿਤਾਂ ਦੀਆਂ ਸ਼ਹਾਦਤਾਂ ਨੂੰ ਭੁੱਲੀਆਂ'(ਵੀਡੀਓ)
Wednesday, Jul 24, 2019 - 09:49 AM (IST)
ਗੁਰਦਾਸਪੁਰ (ਗੁਰਪ੍ਰੀਤ ਚਾਵਲਾ) - ਕਾਰਗਿਲ ਦੇ ਯੁੱਧ ਨੂੰ 20 ਸਾਲ ਪੂਰੇ ਹੋ ਚੁੱਕੇ ਹਨ ਪਰ ਇਸ ਯੁੱਧ 'ਚ ਸ਼ਹੀਦ ਹੋਏ ਜਵਾਨਾਂ ਨੂੰ ਅੱਜ ਵੀ ਯਾਦ ਕਰਕੇ ਪੂਰੇ ਦੇਸ਼ ਦੀਆਂ ਅੱਖਾਂ ਨਮ ਹੋ ਜਾਂਦੀਆਂ ਹਨ। ਇਸੇ ਤਰ੍ਹਾਂ ਗੁਰਦਾਸਪੁਰ ਦੇ ਪਿੰਡ ਆਲਮਾਂ ਦੇ ਰਹਿਣ ਵਾਲੇ ਸ਼ਹੀਦ ਲਾਂਸ ਨਾਇਕ ਰਣਬੀਰ ਸਿੰਘ ਤੇ ਪਿੰਡ ਭਾਟੀਆ ਦੇ ਰਹਿਣ ਵਾਲੇ ਸਿਪਾਹੀ ਮੇਜਰ ਸਿੰਘ ਨੇ ਆਪਣੀ ਜਾਨ ਅਤੇ ਪਰਿਵਾਰ ਦੀ ਪ੍ਰਵਾਹ ਨਾ ਕਰਦੇ ਹੋਏ 30 ਸਾਲ ਦੀ ਉਮਰ 'ਚ ਸ਼ਹਾਦਤ ਦਾ ਜਾਮ ਪੀ ਲਿਆ ਸੀ। ਦੱਸ ਦੇਈਏ ਕਿ ਇੰਨਾ ਦੋਵਾਂ ਸ਼ਹੀਦਾਂ ਦੇ ਪੁੱਤਰਾਂ ਨੇ ਭਾਵੇ ਆਪਣੇ ਪਿਤਾ ਨੂੰ ਨਹੀਂ ਦੇਖਿਆ ਪਰ ਉਹ ਵੀ ਆਪਣੇ ਪਿਤਾ ਵਾਂਗ ਆਰਮੀ 'ਚ ਭਰਤੀ ਹੋ ਕੇ ਦੇਸ਼ ਦੀ ਸੇਵਾ ਕਰਨਾ ਚਾਉਂਦੇ ਹਨ।
ਦੂਜੇ ਪਾਸੇ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਇੰਨਾ ਦੋਵਾਂ ਪਰਿਵਾਰਾਂ ਨਾਲ ਸਰਕਾਰ ਨੇ ਜੋ ਵਾਅਦੇ ਕੀਤੇ ਸਨ ਉਹ ਅੱਜ 20 ਸਾਲ ਬਾਅਦ ਵੀ ਪੂਰੇ ਨਹੀਂ ਹੋਏ। ਸਮੇਂ ਦੀਆਂ ਸਰਕਾਰਾਂ ਭਾਵੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਭੁੱਲੀ ਬੈਠੀਆਂ ਹਨ ਪਰ ਸ਼ਹੀਦਾਂ ਦੇ ਬੱਚਿਆਂ 'ਚ ਅਜੇ ਵੀ ਆਪਣੇ ਦੇਸ਼ ਲਈ ਆਪਣੇ ਪਿਤਾ ਵਾਂਗ ਕੁੱਝ ਕਰ ਗੁਜ਼ਰਾਨ ਦਾ ਜਜ਼ਬਾ ਹੈ। ਜਗਬਾਣੀ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਲਾਮ ਕਰਦਾ ਹੈ।