ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਨਾਲ ਜਿੱਤੀ ਕਾਂਗਰਸ ਨੇ ਗੁਰਦਾਸਪੁਰ ਜ਼ਿਮਨੀ ਚੋਣ : ਭਾਜਪਾ

Monday, Oct 23, 2017 - 07:13 AM (IST)

ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਨਾਲ ਜਿੱਤੀ ਕਾਂਗਰਸ ਨੇ ਗੁਰਦਾਸਪੁਰ ਜ਼ਿਮਨੀ ਚੋਣ : ਭਾਜਪਾ

ਚੰਡੀਗੜ੍ਹ - ਸਰਕਾਰੀ ਮਸ਼ੀਨਰੀ ਦੀ ਯੋਜਨਾਬੱਧ ਦੁਰਵਰਤੋਂ ਕਰਕੇ ਗੁਰਦਾਸਪੁਰ ਜ਼ਿਮਨੀ ਚੋਣ ਜਿੱਤੀ ਹੈ ਕਾਂਗਰਸ। ਇਹ ਗੱਲ ਪੰਜਾਬ ਭਾਜਪਾ ਨੇ ਆਪਣੀ ਸਮੀਖਿਆ ਮੀਟਿੰਗ ਵਿਚ ਕਹੀ। ਸੂਬਾ ਪ੍ਰਧਾਨ ਦੀ ਪ੍ਰਧਾਨਗੀ ਵਿਚ ਹੋਈ ਇਸ ਸਮੀਖਿਆ ਮੀਟਿੰਗ ਵਿਚ ਉਹ ਸਾਰੇ ਕੋਰ ਗਰੁੱਪ ਮੈਂਬਰ, ਸੂਬਾ ਅਹੁਦੇਦਾਰ ਅਤੇ ਸਾਬਕਾ ਮੰਤਰੀਆਂ ਨੇ ਹਿੱਸਾ ਲਿਆ, ਜਿਨ੍ਹਾਂ ਨੂੰ ਗੁਰਦਾਸਪੁਰ ਲੋਕ ਸਭਾ ਵਿਚ ਆਉਂਦੀਆਂ 9 ਵਿਧਾਨ ਸਭਾਵਾਂ ਦੀ ਜ਼ਿੰਮੇਦਾਰੀ ਸੌਂਪੀ ਗਈ ਸੀ। ਭਾਜਪਾ ਦੇ ਸੂਬਾ ਪ੍ਰਧਾਨ ਨੇ ਕਿਹਾ ਕਿ ਪਹਿਲੇ ਹੀ ਦਿਨ ਤੋਂ ਪੰਜਾਬ ਦੀ ਕਾਂਗਰਸ ਸਰਕਾਰ ਰਾਜਨੀਤਿਕ ਬਦਲਾਖੋਰੀ ਦੀ ਭਾਵਨਾ ਨਾਲ ਕੰਮ ਕਰ ਰਹੀ ਸੀ ਅਤੇ ਉਸੇ ਦਾ ਪ੍ਰਛਾਵਾਂ ਤਾਕਤਵਰ ਰੂਪ ਨਾਲ ਇਨ੍ਹਾਂ ਚੋਣਾਂ ਵਿਚ ਵੀ ਦਿਖਾਈ ਦਿੱਤਾ। ਅਜਿਹਾ ਲੱਗਦਾ ਸੀ ਕਿ ਕਾਂਗਰਸ ਚੋਣ ਨਹੀਂ ਲੜ ਰਹੀ, ਬਲਕਿ ਸਰਕਾਰੀ ਤੰਤਰ ਚੋਣ ਲੜ ਰਿਹਾ ਹੈ। ਭਾਜਪਾ ਨੇ ਲੱਗਭਗ 68 ਸ਼ਿਕਾਇਤਾਂ ਚੋਣ ਕਮਿਸ਼ਨ ਨੂੰ ਭੇਜੀਆਂ ਸੀ। ਚੋਣ ਦਾ ਐਲਾਨ ਹੁੰਦਿਆਂ ਹੀ ਅਸੀਂ ਸਪੱਸ਼ਟ ਕਿਹਾ ਸੀ ਕਿ ਗੁਰਦਾਸਪੁਰ ਜ਼ਿਮਨੀ ਚੋਣ ਕਾਂਗਰਸ ਸਰਕਾਰ ਬਨਾਮ ਭਾਜਪਾ-ਅਕਾਲੀ ਚੋਣ ਰਹੇਗਾ ਨਾ ਕਿ ਕਾਂਗਰਸ ਬਨਾਮ ਅਕਾਲੀ-ਭਾਜਪਾ। ਅੰਤ ਵਿਚ ਸਾਡੀ ਗੱਲ ਠੀਕ ਹੀ ਨਿਕਲੀ।
ਉਨ੍ਹਾਂ ਕਿਹਾ ਕਿ ਰਾਜਨੀਤਿਕ ਬਦਲਾਖੋਰੀ ਦੀ ਇਸ ਤੋਂ ਵੱਡੀ ਉਦਾਹਰਣ ਹੋਰ ਕੀ ਹੋ ਸਕਦੀ ਹੈ ਕਿ ਗੁਰਦਾਸਪੁਰ ਦੇ ਅੰਦਰ ਅਬੋਹਰ ਤੋਂ ਆ ਕੇ ਜਾਖੜ ਦੇ ਖਿਲਾਫ ਕੰਪੇਨ ਕਰਨ ਦਾ ਬਦਲਾ ਲੈਂਦਿਆਂ ਅਬੋਹਰ ਮਿਊਂਸੀਪਲ ਕਮੇਟੀ ਦੇ ਪ੍ਰਧਾਨ ਪਰਮਿਲ ਕਲਿਆਣੀ ਨੂੰ ਲੋਕਲ ਬਾਡੀ ਸਕੱਤਰ ਨੇ ਆਪਣੇ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਕਹਿਣ 'ਤੇ 17 ਅਕਤੂਬਰ ਨੂੰ ਹਟਾ ਦਿੱਤਾ। ਸਮੀਖਿਆ ਮੀਟਿੰਗ ਵਿਚ ਹਿੱਸਾ ਲੈਣ ਵਾਲਿਆਂ ਵਿਚ ਸਾਬਕਾ ਸੂਬਾ ਪ੍ਰਧਾਨ ਮਦਨ ਮੋਹਨ ਮਿੱਤਲ, ਮਨੋਰੰਜਨ ਕਾਲੀਆ, ਅਸ਼ਵਨੀ ਸ਼ਰਮਾ, ਸਾਬਕਾ ਮੰਤਰੀ ਅਨਿਲ ਜੋਸ਼ੀ, ਡਾ. ਬਲਦੇਵ ਚਾਵਲਾ, ਸੂਬਾ ਮਹਾਮੰਤਰੀ ਮਨਜੀਤ ਸਿੰਘ ਰਾਏ, ਜੀਵਨ ਗੁਪਤਾ, ਕੇਵਲ ਕੁਮਾਰ, ਸੂਬਾ ਮੀਤ ਪ੍ਰਧਾਨ ਰਾਕੇਸ਼ ਰਾਠੌੜ, ਅਨਿਲ ਸਰੀਨ, ਹਰਜੀਤ ਸਿੰਘ ਗਰੇਵਾਲ, ਸਕੱਤਰ ਵਿਨੀਤ ਜੋਸ਼ੀ, ਅਨਿਲ ਸੱਚਰ, ਵਿਜੇ ਪੂਰੀ, ਰੇਣੂ ਥਾਪਰ, ਕੈਸ਼ੀਅਰ ਗੁਰਦੇਵ ਦੇਬੀ ਆਦਿ ਸ਼ਾਮਲ ਸਨ।


Related News