ਨਸ਼ੇੜੀ ਪੁੱਤ ਦਾ ਕਾਰਨਾਮਾ, ਮਾਂ ਨੇ ਪੈਸਿਆਂ ਤੋਂ ਕੀਤਾ ਇਨਕਾਰ ਤਾਂ ਸਿਲੰਡਰ ਬਲਾਸਟ ਕਰ ਘਰ ਨੂੰ ਲਾਈ ਅੱਗ

Saturday, Sep 03, 2022 - 05:17 PM (IST)

ਨਸ਼ੇੜੀ ਪੁੱਤ ਦਾ ਕਾਰਨਾਮਾ, ਮਾਂ ਨੇ ਪੈਸਿਆਂ ਤੋਂ ਕੀਤਾ ਇਨਕਾਰ ਤਾਂ ਸਿਲੰਡਰ ਬਲਾਸਟ ਕਰ ਘਰ ਨੂੰ ਲਾਈ ਅੱਗ

ਗੁਰਦਾਸਪੁਰ (ਗੁਰਪ੍ਰੀਤ) - ਨਸ਼ੇ ਦੀ ਪੂਰਤੀ ਲਈ ਕੋਈ ਨਸ਼ੇੜੀ ਕਿਸੇ ਵੀ ਹੱਦ ਤੱਕ ਜਾ ਸਕਦਾ ਹੈ ਅਤੇ ਉਹ ਆਪਣਿਆਂ ਦਾ ਨੁਕਸਾਨ ਕਰਨ ਤੋਂ ਗੁਰੇਜ਼ ਨਹੀਂ ਕਰਦਾ। ਅਜਿਹਾ ਇਕ ਮਾਮਲਾ ਜ਼ਿਲ੍ਹੇ ਦੇ ਕਸਬਾ ਕਾਦੀਆ ਤੋਂ ਸਾਹਮਣੇ ਆਇਆ ਹੈ, ਜਿਥੇ ਇਕ ਨਸ਼ੇੜੀ ਪੁੱਤ ਨੇ ਨਸ਼ੇ ਦੀ ਪੂਰਤੀ ਨੂੰ ਲੈ ਕੇ ਆਪਣੀ ਹੀ ਮਾਂ ਕੋਲੋ ਪੈਸੇ ਮੰਗਣ ਦੌਰਾਨ ਝਗੜਾ ਕੀਤਾ। ਮਾਂ ਵਲੋਂ ਪੈਸੇ ਨਾ ਦੇਣ ਕਾਰਨ ਗੁਸੇ ਵਿੱਚ ਆਏ ਨਸ਼ੇੜੀ ਪੁੱਤ ਨੇ ਨਸ਼ੇ ਦੀ ਹਾਲਤ ਵਿਚ ਘਰ ਅੰਦਰ ਸਿਲੰਡਰ ਨੂੰ ਅੱਗ ਲਾ ਕੇ ਘਰ ਨੂੰ ਬਲਾਸਟ ਕਰ ਦਿੱਤਾ, ਜਿਸ ਕਾਰਨ ਪੂਰਾ ਘਰ ਸੜ ਕੇ ਸੁਆਹ ਹੋ ਗਿਆ।

ਪੜ੍ਹੋ ਇਹ ਵੀ ਖ਼ਬਰ: ਤਰਨਤਾਰਨ 'ਚ ਨਸ਼ੇ ਦੀ ਓਵਰਡੋਜ਼ ਨਾਲ 2 ਸਕੇ ਭਰਾਵਾਂ ਦੀ ਮੌਤ, ਵੱਡੇ ਦੇ ਭੋਗ ਤੋਂ ਪਹਿਲਾਂ ਉੱਠੀ ਛੋਟੇ ਦੀ ਵੀ ਅਰਥੀ

ਹੰਝੂ ਭਰੀਆਂ ਅੱਖਾਂ ਨਾਲ ਪੀੜਤ ਮਾਂ ਨੇ ਦੱਸਿਆ ਕਿ ਉਸਦਾ ਪੁੱਤਰ ਨਸ਼ੇ ਦਾ ਆਦੀ ਹੈ। ਨਸ਼ੇ ਦੀ ਪੂਰਤੀ ਲਈ ਉਹ ਉਸ ਕੋਲ ਪੈਸੇ ਮੰਗਦਾ ਸੀ। ਪੈਸੇ ਨਾ ਮਿਲਣ ’ਤੇ ਉਸ ਨੇ ਲੜਾਈ ਕਰਨੀ ਸ਼ੁਰੂ ਕਰ ਦਿੱਤੀ। ਇਸੇ ਗਲ ਤੋਂ ਪਰੇਸ਼ਾਨ ਹੋ ਕੇ ਉਹ ਆਪਣੇ ਰਿਸ਼ਤੇਦਾਰਾਂ ਕੋਲ ਚਲੀ ਗਈ। ਪੈਸੇ ਨਾ ਮਿਲਣ ’ਤੇ ਗੁੱਸੇ ’ਚ ਆਏ ਨਸ਼ੇੜੀ ਪੁੱਤਰ ਨੇ ਆਪਣੇ ਹੀ ਘਰ ਅੰਦਰ ਗੈਸ ਸਿਲੰਡਰ ਨੂੰ ਅੱਗ ਲਗਾ ਕੇ ਘਰ ਨੂੰ ਬਲਾਸਟ ਕਰਕੇ ਸਾੜ ਦਿੱਤਾ। ਧਮਾਕੇ ਕਾਰਨ ਘਰ ’ਚ ਪਿਆ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ।

ਪੜ੍ਹੋ ਇਹ ਵੀ ਖ਼ਬਰ: ਅੰਮ੍ਰਿਤਸਰ ਦੇ ਖਾਲਸਾ ਨਗਰ ’ਚ ਵੱਡੀ ਵਾਰਦਾਤ, ਦਿਨ-ਦਿਹਾੜੇ ਤੇਜ਼ਧਾਰ ਹਥਿਆਰਾਂ ਨਾਲ ਨੌਜਵਾਨ ਦਾ ਕਤਲ

ਘਟਨਾ ਦੀ ਸੂਚਨਾ ਮਿਲਣ ’ਤੇ ਪੁੱਜੀ ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੀੜਤ ਮਾਂ ਨੇ ਅਪੀਲ ਕਰਦੇ ਹੋਏ ਕਿਹਾ ਕਿ ਸਰਕਾਰ ਨਸ਼ਾ ਵੇਚਣ ਵਾਲਿਆਂ ’ਤੇ ਨਕੇਲ ਕੱਸੇ ਤਾਂਕਿ ਨਸ਼ੇ ਦੀ ਗ੍ਰਿਫਤ ਵਿਚੋਂ ਨੌਜਵਾਨ ਪੀੜ੍ਹੀ ਨੂੰ ਬਚਾਇਆ ਜਾ ਸਕੇ। ਦੂਜੇ ਪਾਸੇ ਪੁਲਸ ਨੇ ਮਾਤਾ ਦੇ ਬਿਆਨਾਂ ’ਤੇ ਨਸ਼ੇੜੀ ਪੁੱਤਰ ਨੂੰ ਗ੍ਰਿਫ਼ਤਾਰ ਕਰ ਲਿਆ।


author

rajwinder kaur

Content Editor

Related News