ਦਾਜ ਲਈ ਤੰਗ ਕਰਨ ਦੇ ਦੋਸ਼ਾਂ ਹੇਠ 3 ਵਿਰੁੱਧ ਕੇਸ ਦਰਜ

Friday, Jan 17, 2020 - 06:15 PM (IST)

ਦਾਜ ਲਈ ਤੰਗ ਕਰਨ ਦੇ ਦੋਸ਼ਾਂ ਹੇਠ 3 ਵਿਰੁੱਧ ਕੇਸ ਦਰਜ

ਗੁਰਦਾਸਪੁਰ (ਵਿਨੋਦ) : ਇਕ ਨਵ-ਵਿਆਹੁਤਾ ਨੂੰ ਦਾਜ ਦੀ ਮੰਗ ਪੂਰੀ ਨਾ ਹੋਣ ਕਾਰਣ ਕੁੱਟ-ਮਾਰ ਕਰ ਕੇ ਘਰੋਂ ਕੱਢਣ ਦੇ ਦੋਸ਼ 'ਚ ਪੀੜਤ ਦੇ ਪਤੀ, ਸੱਸ ਅਤੇ ਨਣਾਨ ਵਿਰੁੱਧ ਸਿਟੀ ਪੁਲਸ ਨੇ ਕੇਸ ਦਰਜ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਾਂਚ ਅਧਿਕਾਰੀ ਸਬ-ਇੰਸਪੈਕਟਰ ਜਸਬੀਰ ਸਿੰਘ ਅਨੁਸਾਰ ਪੀੜਤ ਨਿਵਾਸੀ ਗੁਰਦਾਸਪੁਰ ਨੇ 30-4-2019 ਨੂੰ ਸ਼ਿਕਾਇਤ ਦਿੱਤੀ ਸੀ ਕਿ ਉਸ ਦਾ ਵਿਆਹ 21-3-2018 ਨੂੰ ਹੋਇਆ ਸੀ। ਹੁਣ ਇਹ ਪਰਿਵਾਰ ਪਟਿਆਲਾ 'ਚ ਰਹਿੰਦਾ ਹੈ ਪਰ ਵਿਆਹ ਦੇ ਕੁਝ ਸਮੇਂ ਬਾਅਦ ਹੀ ਉਸਦੀ ਹੋਰ ਦਾਜ ਲੈ ਕੇ ਆਉਣ ਲਈ ਕੁੱਟ-ਮਾਰ ਕੀਤੀ ਜਾਣ ਲੱਗੀ। ਇਸ ਮੰਗ ਦੇ ਪੂਰਾ ਨਾ ਹੋਣ ਕਾਰਣ ਪੀੜਤਾ ਦਾ ਪਤੀ , ਸੱਸ ਅਤੇ ਨਣਾਨ ਉਸ ਨਾਲ ਕੁੱਟ-ਮਾਰ ਕਰਦੇ ਸਨ। ਅਖੀਰ ਇਕ ਦਿਨ ਉਨ੍ਹਾਂ ਨੇ ਕੁੱਟ-ਮਾਰ ਕਰ ਕੇ ਉਸਨੂੰ ਘਰੋਂ ਕੱਢ ਦਿੱਤਾ ਅਤੇ ਉਸ ਸਮੇਂ ਤੋਂ ਉਹ ਆਪਣੇ ਪੇਕੇ ਘਰ ਰਹਿ ਰਹੀ ਹੈ। ਪੁਲਸ ਅਧਿਕਾਰੀ ਅਨੁਸਾਰ ਸ਼ਿਕਾਇਤ ਦੀ ਜਾਂਚ ਦਾ ਕੰਮ ਪੁਲਸ ਅਧਿਕਾਰੀ ਪੁਲਸ ਮੁਖੀ ਡਿਟੈਕਟਿਵ ਹਰਵਿੰਦਰ ਸਿੰਘ ਸੰਧੂ ਨੂੰ ਸੌਂਪਿਆ ਗਿਆ। ਪੁਲਸ ਅਧਿਕਾਰੀ ਵੱਲੋਂ ਕੇਸ ਦੀ ਜਾਂਚ ਪੜਤਾਲ ਕਰਨ ਦੇ ਬਾਅਦ ਜਾਂਚ ਰਿਪੋਰਟ ਦੇ ਆਧਾਰ 'ਤੇ ਦੋਸ਼ੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਪਰ ਅਜੇ ਕਿਸੇ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ।


author

Baljeet Kaur

Content Editor

Related News