ਪੋਸਟਮਾਰਟਮ ਰਿਪੋਰਟ ਤੋਂ ਬਾਅਦ ਭੋਲੀ ਹੱਤਿਆਕਾਂਡ 'ਚ ਆਇਆ ਨਵਾਂ ਮੋੜ

Friday, Nov 09, 2018 - 06:19 PM (IST)

ਗੁਰਦਾਸਪੁਰ (ਵਿਨੋਦ) : ਬੀਤੇ ਦਿਨੀਂ ਗੁਰਦਾਸਪੁਰ ਸਦਰ ਪੁਲਸ ਸਟੇਸ਼ਨ ਦੇ ਅਧੀਨ ਪਿੰਡ ’ਚ ਇਕ ਬਜ਼ੁਰਗ ਅੌਰਤ ਦੇ ਗੁੰਮ ਹੋਣ ਦੇ ਬਾਅਦ ਲਗਭਗ 18 ਦਿਨ ਬਾਅਦ ਲਾਸ਼ ਕਮਾਦ ਦੇ ਖੇਤ ’ਚੋਂ ਮਿਲਣ ਸਬੰਧੀ ਅੱਜ ਕੇਸ ਨੇ ਨਵਾਂ ਮੋਡ਼ ਉਸ ਸਮੇਂ ਲਿਆ, ਜਦਕਿ ਮ੍ਰਿਤਕ ਦੇ ਪੋਸਟਮਾਰਟਮ ਰਿਪੋਰਟ ਵਿਚ ਇਹ ਪਾਇਆ ਗਿਆ ਕਿ ਮ੍ਰਿਤਕ ਦੀ ਹੱਤਿਆ ਤੋਂ ਪਹਿਲਾਂ ਉਸ ਨਾਲ ਜਬਰ-ਜ਼ਨਾਹ ਹੋਇਆ ਸੀ। 

ਦੋਸ਼ੀਅਾਂ ਵਿਰੁੱਧ ਧਾਰਾ ’ਚ ਕੀਤਾ ਗਿਆ ਵਾਧਾ
 ਅੱਜ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਸ ਮੁਖੀ ਡਿਟੈਕਟਿਵ ਹਰਵਿੰਦਰ ਸਿੰਘ ਅਤੇ ਡੀ. ਐੱਸ. ਪੀ. ਦੇਵਦੱਤ ਸ਼ਰਮਾ ਨੇ ਦੱਸਿਆ ਕਿ ਇਸ ਮਾਮਲੇ ਵਿਚ ਪਹਿਲਾਂ ਉਕਤ ਅੌਰਤ ਦੀ ਹੱਤਿਆ ਕਰਨ ਦੇ ਦੋਸ਼ ਵਿਚ ਦੋ ਦੋਸ਼ੀਆਂ ਮੰਗਾ ਮਸੀਹ ਨਿਵਾਸੀ ਪੀਰਾਂਬਾਗ ਅਤੇ ਇਕ ਹੋਰ ਅੰਗਦ ਸਿੰਘ ਪੁੱਤਰ ਲਖਬੀਰ ਸਿੰਘ ਨਿਵਾਸੀ ਗੁਰਦਾਸ ਨੰਗਲ ਦੇ ਵਿਰੁੱਧ ਹੱਤਿਆ ਦਾ ਕੇਸ ਦਰਜ ਕੀਤਾ ਗਿਆ ਸੀ, ਪਰ ਕਿਉਂਕਿ ਹੁਣ ਇਸ ਕੇਸ ਵਿਚ ਮ੍ਰਿਤਕਾਂ ਦੇ ਨਾਲ ਜਬਰ-ਜ਼ਨਾਹ ਕਰਨ ਦਾ ਮਾਮਲਾ ਪਾਇਆ ਗਿਆ ਹੈ, ਇਸ ਲਈ ਜਬਰ-ਜ਼ਨਾਹ ਦੀ ਧਾਰਾ ਨੂੰ ਵੀ ਜੋਡ਼ ਦਿੱਤਾ ਗਿਆ ਹੈ। ਇਸ ਕੇਸ ਵਿਚ ਹੁਣ ਧਾਰਾ 376 ਨੂੰ ਵੀ ਸ਼ਾਮਲ ਕੀਤਾ ਗਿਆ ਹੈ।

ਸ਼ਹਿਰ ’ਚੋਂ ਭੱਜਣ ਦੀ ਫਿਰਾਕ ’ਚ ਸਨ ਦੋਸ਼ੀ
 ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਇਸ ਮਾਮਲੇ ਵਿਚ ਅੱਜ ਸਵੇਰੇ ਗੁਰਦਾਸਪੁਰ ਬਾਈਪਾਸ ’ਤੇ ਦੋਸ਼ੀ ਮੰਗਾ ਮਸੀਹ ਅਤੇ ਅੰਗਦ ਸਿੰਘ ਨੂੰ ਪੁਲਸ ਨੇ ਉਸ ਸਮੇਂ ਗ੍ਰਿਫ਼ਤਾਰ ਕੀਤਾ ਜਦ ਉਹ ਸ਼ਹਿਰ  ’ਚੋਂ ਭੱਜਣ ਦੀ ਫਿਰਾਕ ’ਚ ਸੀ। ਜਦ ਦੋਸ਼ੀ ਤੋਂ ਮ੍ਰਿਤਕਾ ਬਜ਼ੁਰਗ ਨਾਲ ਜਬਰ-ਜ਼ਨਾਹ ਕੀਤੇ ਜਾਣ ਦੀ ਰਿਪੋਰਟ ਸਾਹਮਣੇ ਆਉਣ ਤੇ ਪੁੱਛਗਿੱਛ ਕੀਤੀ ਗਈ ਤਾਂ ਦੋਸ਼ੀਆਂ ਨੇ ਸਵੀਕਾਰ ਕੀਤਾ ਕਿ ਉਨ੍ਹਾਂ ਨੇ ਬਜ਼ੁਰਗ ਮਹਿਲਾ ਦੀ ਹੱਤਿਆ ਤੋਂ ਪਹਿਲਾਂ ਉਸ ਨਾਲ ਜਬਰ-ਜ਼ਨਾਹ ਕੀਤਾ ਸੀ ਅਤੇ  ਇਸ ਕਾਰੇ ’ਚ ਉਨ੍ਹਾਂ ਦੇ ਨਾਲ ਦੋ ਹੋਰ ਦੋਸ਼ੀ ਜੋਬਨ ਉਰਫ਼ ਕਾਲਾ ਪੁੱਤਰ ਪੂਰਨ ਮਸੀਹ ਅਤੇ ਰੋਬਿਨ ਮਸੀਹ ਪੁੱਤਰ ਸਲਾਮਤ ਮਸੀਹ ਨਿਵਾਸੀ ਪਿੰਡ ਪੀਰਾਂਬਾਗ ਵੀ ਸੀ। ਪੁਲਸ ਅਧਿਕਾਰੀਆਂ ਦੇ ਅਨੁਸਾਰ ਫਡ਼ੇ ਗਏ ਮੰਗਾ ਅਤੇ ਅੰਗਦ ਤੋਂ ਪੁੱਛਗਿੱਛ ਦੇ ਆਧਾਰ ’ਤੇ ਵਾਰਦਾਤ  ’ਚ  ਸ਼ਾਮਲ  ਬਾਕੀ ਦੋਸ਼ੀਅਾਂ  ਨੂੰ  ਵੀ ਪੁਲਸ ਨੇ ਗ੍ਰਿਫ਼ਤਾਰ ਕਰਨ ਵਿਚ ਸਫ਼ਲਤਾ ਪ੍ਰਾਪਤ ਕਰ ਲਈ ਹੈ। ਚਾਰੇ ਦੋਸ਼ੀਆਂ ਨੇ ਆਪਣਾ ਜ਼ੁਰਮ ਸਵੀਕਾਰ ਕਰ ਲਿਆ ਹੈ। ਦੋਸ਼ੀਆਂ ਨੇ ਇਹ ਵੀ ਸਵੀਕਾਰ ਕੀਤਾ ਕਿ ਜਬਰ-ਜ਼ਨਾਹ ਕਰਨ ਤੇ ਜਦ ਅੌਰਤ ਨੇ ਪਿੰਡ ਵਿਚ ਸ਼ੋਰ ਮਚਾਉਣ ਦੀ ਧਮਕੀ ਦਿੱਤੀ ਸੀ ਤਾਂ ਮ੍ਰਿਤਕ ਦੀ ਚੁੰਨੀ ਨਾਲ ਹੀ ਗਲਾ ਘੁੱਟ ਕੇ ਉਸ ਦੀ ਹੱਤਿਆ ਕਰਕੇ ਲਾਸ਼ ਕਮਾਦ ਦੇ ਖੇਤ ਵਿਚ ਸੁੱਟ ਦਿੱਤੀ ਸੀ। 


Baljeet Kaur

Content Editor

Related News