ਗੁਰਦਾਸਪੁਰ : ਟਾਟਾ 407 ਗੱਡੀ ਪਲਟਣ ਕਾਰਨ 12 ਲੋਕ ਜ਼ਖਮੀ (ਵੀਡੀਓ)
Sunday, Jul 08, 2018 - 03:12 PM (IST)
ਗੁਰਦਾਸਪੁਰ (ਵਿਨੋਦ) : ਗੁਰਦਾਸਪੁਰ ਦੇ ਪਿੰਡ ਤਿੱਬੜ ਨਜ਼ਦੀਕ ਟਾਟਾ 407 ਗੱਡੀ ਪਲਟਣ ਕਾਰਨ 12 ਲੋਕਾਂ ਦੇ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਜਾਣਕਾਰੀ ਮੁਤਾਬਕ ਗੱਡੀ 'ਚ ਸਵਾਰ ਲੋਕ ਗੁਰਦਾਸਪੁਰ ਤੋਂ ਜਲੰਧਰ ਚਰਚ ਜਾ ਰਹੇ ਹਨ ਕਿ ਇਸੇ ਦੌਰਾਨ ਛੋਟੇ ਬੱਚੇ ਨੇ ਡਰਾਈਵਰ ਦਾ ਹੱਥ ਫੜ ਲਿਆ ਤੇ ਗੱਡੀ ਬੇਕਾਬੂ ਹੋ ਕੇ ਪਲਟ ਗਈ, ਜਿਸ ਕਾਰਨ 12 ਲੋਕ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਤੁਰੰਤ ਨਜ਼ਦੀਕੀ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ।