ਬਿਜਲੀ ਦੀਆਂ ਢਿੱਲੀਆਂ ਤਾਰਾਂ ਨੂੰ ਠੀਕ ਕਰਨ ਦੀ ਮੰਗ

04/21/2019 4:54:30 AM

ਗੁਰਦਾਸਪੁਰ (ਗੋਰਾਇਆ)—ਸਬ-ਡਵੀਜ਼ਨ ਨਰੋਟ ਜੈਮਲ ਸਿੰਘ ਅਧੀਨ ਆਉਂਦੇ ਰਾਵੀ ਪਾਰਲੇ ਪਾਸੇ ਪਿੰਡ ਤੂਰ ਚੇਬੇ ਨੇਡ਼ੇ ਬਿਜਲੀ ਦੀਆਂ ਤਾਰਾਂ ਢਿੱਲੀਆਂ ਹੋਣ ਕਾਰਨ ਕਿਸੇ ਸਮੇਂ ਵੀ ਕਣਕ ਦੀ ਪੱਕੀ ਫਸਲ ਦਾ ਵੱਡਾ ਹਾਦਸਾ ਹੋਣਾ ਦਾ ਖਤਰਾ ਹੈ। ਇਸ ਸਬੰਧੀ ਸਾਬਕਾ ਸਰਪੰਚ ਰੂਪ ਸਿੰਘ ਭਰਿਆਲ ਨੇ ਦੱਸਿਆ ਕਿ ਪਿਛਲੇ ਸਾਲ ਵੀ ਤਾਰਾਂ ਢਿੱਲੀਆਂ ਹੋਣ ਕਾਰਨ ਇਥੇ 3-4 ਏਕਡ਼ ਕਣਕ ਦੀ ਫਸਲ ਅੱਗ ਨਾਲ ਤਬਾਹ ਹੋ ਗਈ ਸੀ । ਉਨ੍ਹਾਂ ਕਿਹਾ ਕਿ ਇਸ ਸਬੰਧੀ ਅਸੀਂ ਸਬੰਧਿਤ ਵਿਭਾਗ ਨੂੰ ਜਾਣੂ ਕਰਵਾਇਆ ਹੈ ਪਰ ਕਿਸੇ ਵੱਲੋਂ ਕੋਈ ਸੁਧਾਰ ਨਹੀਂ ਕੀਤਾ ਗਿਆ ਜਿਸ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ। ਇਲਾਕਾ ਵਾਸੀਆਂ ਨੇ ਪ੍ਰਸ਼ਾਸਨ ਤੇ ਸੰਬੰਧਿਤ ਵਿਭਾਗ ਦੇ ਉੱਚ-ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਇਨ੍ਹਾਂ ਤਾਰਾਂ ਦਾ ਹੱਲ ਕੀਤਾ ਜਾਵੇ ਤਾਂ ਕਿ ਵੱਡਾ ਹਾਦਸਾ ਨਾ ਹੋ ਸਕੇ। ਕੀ ਕਹਿੰਦੇ ਨੇ ਵਿਭਾਗ ਦੇ ਜੇ.ਈ- ਇਸ ਸੰਬੰਧੀ ਜਦ ਸਬ-ਡਵੀਜ਼ਨ ਨਰੋਟ ਜੈਮਲ ਸਿੰਘ ਵਿਖੇ ਤਾਇਨਤ ਜੇ.ਈ. ਰਾਜੇਸ਼ ਕੁਮਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕੱਲ ਹੀ ਇਸ ਦਾ ਮੌਕੇ ਵੇਖ ਕੇ ਜਲਦ ਹੀ ਇਸ ਮੁਸ਼ਕਲ ਦਾ ਹੱਲ ਕਰਵਾ ਦਿੱਤਾ ਜਾਵੇਗਾ।

Related News