ਬੇਮੌਸਮੀ ਬਾਰਿਸ਼ ਨਾਲ ਤਬਾਹ ਹੋਈ ਫਸਲ ਦਾ ਮੁਆਵਜ਼ਾ ਦੇ ਵੇ ਸਰਕਾਰ : ਬਿੱਟੂ ਮਕੌਡ਼ਾ

04/21/2019 4:54:25 AM

ਗੁਰਦਾਸਪੁਰ (ਗੋਰਾਇਆ)-ਪਿਛਲੇ ਦਿਨ$ ਲਗਾਤਾਰ ਹੋਈ ਭਾਰੀ ਬਾਰਿਸ਼ ਕਾਰਨ ਜਿੱਥੇ ਇਸ ਵਾਰੀ ਕਿਸਾਨਾਂ ’ਤੇ ਕਰਜ਼ੇ ਦੀ ਪੰਡ ਹੋਰ ਚਡ਼੍ਹ ਗਈ ਹੈ ਉਥੇ ਨਾਲ ਹੀ ਇਸ ਵਾਰੀ ਮੁਡ਼ ਕਿਸਾਨ ਨੂੰ ਕਰਜ਼ੇ ਦੇ ਬੋਝ ਹੇਠ ਆਉਣ ਲਈ ਮਜਬੂਰ ਹੋਣਾ ਪੈ ਸਕਦਾ, ਜੇਕਰ ਸਰਹੱਦੀ ਖੇਤਰ ਦੇ ਪਿੰਡ ਮਕੌਡ਼ਾ, ਝਬਕਰਾ, ਮਰਾਡ਼ਾ, ਉਗਰਾ, ਕੌਹਲੀਆ, ਬਾਲਾਪਿੰਡੀ, ਈਸੇਪੁਰ, ਆਦਿ ਪਿੰਡਾਂ ਦੇ ਕਿਸਾਨਾਂ ਦੀ ਕਣਕ ਦੀ ਫਸਲ ਲਗਭਗ ਸਾਰੀ ਭਾਰੀ ਬਾਰਿਸ਼ ਕਾਰਨ ਤਬਾਹ ਹੋ ਗਈ ਸੀ। ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਭਾਜਪਾ ਕਿਸਾਨ ਮੌਰਚਾ ਦੇ ਜਰਨਲ ਸਕੱਤਰ ਪੰਜਾਬ ਬਲਵਿੰਦਰ ਸਿੰਘ ਬਿੱਟੂ ਮਕੌਡ਼ਾ ਨੇ ਕੀਤਾ । ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਪ੍ਰਤੀ ਏਕਡ਼ 10-15 ਹਜ਼ਾਰ ਰੁਪਏ ਖਰਚਾ ਕੀਤਾ ਹੋਇਆ ਸੀ ਜੋ ਕਿ ਸਾਰੇ ਦਾ ਸਾਰਾ ਮਿੱਟੀ ਹੋ ਗਿਆ ਜਿਸ ਕਾਰਨ ਕਿਸਾਨ ਨੂੰ ਹੋਰ ਕਰਜ਼ੇ ਦੀ ਮਾਰ ਹੇਠਾਂ ਆਉਣ ਲਈ ਮਜਬੂੂਰ ਹੋਣਾ ਪੈ ਰਿਹਾ ਹੈ । ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ 30 ਹਜ਼ਾਰ ਪ੍ਰਤੀ ਏਕਡ਼ ਦਾ ਮੁਆਵਜ਼ਾ ਦੇਣਾ ਚਾਹੀਦਾ ਹੈ ਪਰ ਪੰਜਾਬ ਸਰਕਾਰ ਵੱਲੋਂ ਇਸ ਸਰਹੱਦੀ ਖੇਤਰ ਦੇ ਕਿਸਾਨਾਂ ਦੀ ਕੋਈ ਸਾਰ ਨਹੀਂ ਲਈ ਜਾ ਰਹੀ ਹੈ ।

Related News