ਸਰਕਾਰੀ ਕੋਠੀ ਖਾਲ੍ਹੀ ਕਰਵਾਉਣ ਦੇ ਵਿਵਾਦ ''ਚ ਮੁੱਖ ਮੰਤਰੀ ਮਾਨ ਅਤੇ ਰਵਨੀਤ ਬਿੱਟੂ ਆਹਮੋ-ਸਾਹਮਣੇ

Wednesday, May 15, 2024 - 06:29 PM (IST)

ਸਰਕਾਰੀ ਕੋਠੀ ਖਾਲ੍ਹੀ ਕਰਵਾਉਣ ਦੇ ਵਿਵਾਦ ''ਚ ਮੁੱਖ ਮੰਤਰੀ ਮਾਨ ਅਤੇ ਰਵਨੀਤ ਬਿੱਟੂ ਆਹਮੋ-ਸਾਹਮਣੇ

ਲੁਧਿਆਣਾ (ਹਿਤੇਸ਼) : ਲੁਧਿਆਣਾ ਤੋਂ ਭਾਜਪਾ ਉਮੀਦਵਾਰ ਰਵਨੀਤ ਬਿੱਟੂ ਤੋਂ ਸਰਕਾਰੀ ਘਰ ਖਾਲੀ ਕਰਵਾਉਣ ਨੂੰ ਲੈ ਕੇ ਚੱਲ ਰਹੇ ਵਿਵਾਦ 'ਚ ਮੁੱਖ ਮੰਤਰੀ ਭਗਵੰਤ ਮਾਨ ਦੀ ਐਂਟਰੀ ਹੋ ਗਈ ਹੈ। ਜਿਸ ਤਹਿਤ ਮੁੱਖ ਮੰਤਰੀ ਨੇ ਬਿੱਟੂ ਦੇ ਭਾਜਪਾ ਦਫ਼ਤਰ ਵਿਚ ਰੁਕਣ ਨੂੰ ਡਰਾਮਾ ਕਰਾਰ ਦਿੱਤਾ ਹੈ। ਮਾਨ ਨੇ ਕਿਹਾ ਕਿ ਬਿੱਟੂ ਪਿਛਲੇ ਕਈ ਸਾਲਾਂ ਤੋਂ ਬਿਨਾਂ ਕਿਸੇ ਅਲਾਟਮੈਂਟ ਦੇ ਸਰਕਾਰੀ ਕੋਠੀ ਵਿੱਚ ਰਹਿ ਰਿਹਾ ਸੀ ਅਤੇ ਹੁਣ ਜਦੋਂ ਇਹ ਗੱਲ ਸਾਹਮਣੇ ਆਈ ਹੈ ਤਾਂ ਪਹਿਲਾਂ 1.83 ਕਰੋੜ ਰੁਪਏ ਦਾ ਕਿਰਾਇਆ ਵਸੂਲਣ ਤੋਂ ਬਾਅਦ ਹੀ ਬਿੱਟੂ ਨੂੰ ਨਾਮਜ਼ਦਗੀ ਭਰਨ ਲਈ ਐੱਨਓਸੀ ਜਾਰੀ ਕੀਤੀ ਗਈ ਹੈ। ਮਾਨ ਨੇ ਕਿਹਾ ਕਿ ਬਿੱਟੂ ਭਾਜਪਾ ਦਫ਼ਤਰ ਵਿਚ ਫਰਸ਼ 'ਤੇ ਵਿਛਾਏ ਗੱਦੇ 'ਤੇ ਸੌਣ ਦੀ ਵੀਡੀਓ ਬਣਾ ਰਹੇ ਹਨ ਜਦਕਿ ਇੰਨੀ ਵੱਡੀ ਗਿਣਤੀ 'ਚ ਲੋਕ ਫੁੱਟਪਾਥ 'ਤੇ ਸੌਂਦੇ ਹਨ ਤਾਂ ਇਸ ਡਰਾਮੇ ਦੀ ਕੀ ਲੋੜ ਹੈ। 

ਇਹ ਵੀ ਪੜ੍ਹੋ : ਸਰਕਾਰੀ ਸਕੂਲ ਦੇ ਅਧਿਆਪਕ ਦੇ ਕਤਲ ਕਾਂਡ 'ਚ ਸਨਸਨੀਖੇਜ਼ ਖੁਲਾਸਾ

ਮੁੱਖ ਮੰਤਰੀ ਦੇ ਇਸ ਬਿਆਨ ਬਾਰੇ ਬਿੱਟੂ ਨੇ ਕਿਹਾ ਕਿ ਮਾਨ ਫੁੱਟਪਾਥ 'ਤੇ ਸੌਂ ਰਹੇ ਲੋਕਾਂ ਦਾ ਮਜ਼ਾਕ ਉਡਾ ਰਿਹਾ ਹੈ, ਕੀ ਉਹ ਇਨਸਾਨ ਨਹੀਂ ਹਨ ਜਦਕਿ ਇਨ੍ਹਾਂ ਲੋਕਾਂ ਨੂੰ ਰਿਹਾਇਸ਼ ਦੇਣ ਦੀ ਜ਼ਿੰਮੇਵਾਰੀ ਮੁੱਖ ਮੰਤਰੀ ਅਤੇ ਸਰਕਾਰ ਦੀ ਹੈ। ਬਿੱਟੂ ਨੇ ਮੁੱਖ ਮੰਤਰੀ ਨੂੰ ਇੱਥੋਂ ਤੱਕ ਕਹਿ ਦਿੱਤਾ ਹੈ ਕਿ ਜਦੋਂ ਉਹ ਉਨ੍ਹਾਂ ਨੂੰ ਘਰੋਂ ਬਾਹਰ ਕੱਢਣਗੇ ਤਾਂ ਉਹ ਦੇਖਣਗੇ ਕਿ ਮਾਨ ਕਿੱਥੇ ਰਾਤ ਕੱਟਦੇ ਹਨ।

ਇਹ ਵੀ ਪੜ੍ਹੋ : ਫਰੀਦਕੋਟ ਦੀ ਜੇਲ੍ਹ ਵਿਚ ਬੰਦ ਨੌਜਵਾਨਾਂ ਦਾ ਵੱਡਾ ਕਾਰਨਾਮਾ, ਜਾਣ ਹੋਵੋਗੇ ਹੈਰਾਨ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News