ਪੁਰੀਆ ਖੁਰਦ ’ਚ ਛੱਪਡ਼ ਦੀ ਸਫਾਈ ਦਾ ਕੰਮ ਸ਼ੁਰੂ

Thursday, Feb 21, 2019 - 03:48 AM (IST)

ਪੁਰੀਆ ਖੁਰਦ ’ਚ ਛੱਪਡ਼ ਦੀ ਸਫਾਈ ਦਾ ਕੰਮ ਸ਼ੁਰੂ
ਗੁਰਦਾਸਪੁਰ (ਸਾਹਿਲ)-ਨਜ਼ਦੀਕੀ ਪਿੰਡ ਪੁਰੀਆ ਖੁਰਦ ਵਿਖੇ ਮਗਨਰੇਗਾ ਸਕੀਮ ਤਹਿਤ ਸੈਕਟਰੀ ਹਰਮਿੰਦਰ ਸਿੰਘ, ਸਰਪੰਚ ਜਗਜੋਤ ਸਿੰਘ, ਸਤਨਾਮ ਸਿੰਘ ਪੰਚ, ਕੰਵਲਜੀਤ ਕੌਰ, ਲਾਲੀ ਸਿੰਘ ਸਮੇਤ ਪਿੰਡ ਦੇ ਮੋਹਤਬਰਾਂ ਦੀ ਹਾਜ਼ਰੀ ’ਚ ਪਿੰਡ ਦੇ ਛੱਪਡ਼ ਦੀ ਸਫਾਈ ਦਾ ਕੰਮ ਸ਼ੁਰੂ ਕਰਵਾਇਆ ਗਿਆ। ਇਸ ਮੌਕੇ ਸਰਪੰਚ ਰਣਜੋਤ ਸਿੰਘ ਨੇ ਦੱਸਿਆ ਕਿ ਜਲਦ ਹੀ ਪਿੰਡ ਵਿਚ ਹੋਣ ਵਾਲੇ ਵਿਕਾਸ ਕਾਰਜ ਦੀ ਸ਼ੁਰੂਆਤ ਕੀਤੀ ਜਾਵੇਗੀ। ਇਸ ਮੌਕੇ ਸਾਬਕਾ ਸਰਪੰਚ ਜਸਵੰਤ ਸਿੰਘ, ਸਤਨਾਮ ਸਿੰਘ ਡੇਅਰੀ ਵਾਲੇ, ਬਲਵਿੰਦਰ ਸਿੰਘ, ਦਰਸ਼ਨ ਸਿੰਘ, ਰਛਪਾਲ ਸਿੰਘ, ਬਲਦੇਵ ਸਿੰਘ ਤੇ ਕਸ਼ਮੀਰ ਸਿੰਘ ਆਦਿ ਹਾਜ਼ਰ ਸਨ।

Related News