ਰਾਤ ਦੇ ਹਨੇਰੇ ''ਚ ਚੱਲ ਰਿਹਾ ਸੀ ਇਹ ਨਾਜਾਇਜ਼ ਕੰਮ, ਪੁਲਸ ਨੇ ਮੌਕੇ ਤੋਂ 4 ਨੂੰ ਕੀਤਾ ਕਾਬੂ
Saturday, Jan 04, 2025 - 07:53 PM (IST)
ਬਮਿਆਲ/ਦੀਨਾਨਗਰ (ਗੋਰਾਇਆ)- ਰਾਵੀ ਦਰਿਆ 'ਚ ਲਗਾਤਾਰ ਹੋ ਰਹੀ ਮਾਈਨਿੰਗ ਨੂੰ ਲੈ ਕੇ ਪੁਲਸ ਵੱਲੋਂ ਸ਼ਿਕੰਜਾ ਕੱਸਦੇ ਹੋਏ ਬੀਤੀ ਰਾਤ ਛਾਪੇਮਾਰੀ ਕੀਤੀ ਗਈ। ਇਸ ਦੌਰਾਨ ਪੁਲਸ ਨੇ 6 ਟਿੱਪਰ ਤੇ 2 ਪੋਕਲੇਨ ਮਸ਼ੀਨਾਂ ਸਣੇ 4 ਵਿਅਕਤੀਆਂ ਨੂੰ ਨਜਾਇਜ਼ ਮਾਈਨਿੰਗ ਕਰਦੇ ਕਾਬੂ ਕੀਤਾ। ਪੁਲਸ ਨੇ ਨਜਾਇਜ਼ ਮਾਈਨਿੰਗ 'ਤੇ ਸ਼ਿਕੰਜਾ ਕੱਸਦੇ ਹੋਏ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਐੱਸ.ਐੱਸ.ਪੀ. ਦਲਜਿੰਦਰ ਸਿੰਘ ਢਿੱਲੋਂ ਦੀ ਅਗਵਾਈ ਹੇਠ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਮਾਈਨਿੰਗ ਮਾਫੀਆ ਰਾਤ ਦੇ ਹਨੇਰੇ ਵਿੱਚ ਨਜਾਇਜ਼ ਮਾਈਨਿੰਗ ਕਰਨ ਤੋਂ ਪਿੱਛੇ ਨਹੀਂ ਹਟ ਰਿਹਾ, ਜਿਸ 'ਤੇ ਪੁਲਸ ਥਾਣਾ ਨਰੋਟ ਜੈਮਲ ਸਿੰਘ ਦੀ ਅਗਵਾਈ ਹੇਠ ਐੱਸ.ਐੱਸ.ਪੀ. ਢਿੱਲੋਂ ਵੱਲੋਂ ਛਾਪੇਮਾਰੀ ਕੀਤੀ ਗਈ। ਇਸ ਦੌਰਾਨ ਰਰੇਤ ਮਾਫ਼ੀਆ ਵੱਲੋਂ ਹਨੇਰੇ 'ਚ ਹੀ ਨਜਾਇਜ਼ ਮਾਈਨਿੰਗ ਕੀਤੀ ਜਾ ਰਹੀ ਸੀ, ਜਿਸ ਕਾਰਨ ਪੁਲਸ ਨੇ ਮੌਕੇ ਤੋਂ 2 ਪੋਕਲੇਨ ਮਸ਼ੀਨਾਂ ਤੇ 6 ਟਿੱਪਰਾਂ ਸਣੇ 4 ਵਿਅਕਤੀਆਂ ਨੂੰ ਕਾਬੂ ਕਰ ਲਿਆ ਹੈ।
ਇਹ ਵੀ ਪੜ੍ਹੋ- ਇਕ ਵਾਰ ਫ਼ਿਰ ਹੋਇਆ ਰਿਸ਼ਤਿਆਂ ਦਾ ਘਾਣ ; ਪਤਨੀ ਨਾਲ ਮਿਲ ਕੇ ਮੁੰਡੇ ਨੇ ਆਪਣੇ ਮਾਂ-ਪਿਓ ਨੂੰ ਹੀ...
ਪੁਲਸ ਨੇ ਮੁਲਜ਼ਮਾਂ ਖ਼ਿਲਾਫ਼ ਥਾਣਾ ਪਠਾਨਕੋਟ ਦੇ ਐੱਸ.ਐੱਸ.ਪੀ. ਦਲਜਿੰਦਰ ਸਿੰਘ ਢਿੱਲੋਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਨਰੋਟ ਜੈਮਲ ਸਿੰਘ 'ਚ ਵਹਿੰਦੇ ਰਾਵੀ ਦਰਿਆ ਦੇ ਕੰਢੇ ਨਜਾਇਜ਼ ਮਾਈਨਿੰਗ ਕੀਤੀ ਜਾ ਰਹੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਛਾਪੇਮਾਰੀ ਕੀਤੀ ਅਤੇ 2 ਪੋਕਲੇਨ ਮਸ਼ੀਨਾਂ ਤੇ 6 ਟਿੱਪਰ ਬਰਾਮਦ ਕਰ ਕੇ 4 ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ- ਵਿਆਹ ਤੋਂ ਪਹਿਲਾਂ ਹੀ 'ਗ਼ਾਇਬ' ਹੋ ਗਿਆ ਮੁੰਡਾ, ਹੱਥ 'ਚ ਫੋਟੋ ਫੜ ਰੋਂਦੀ ਮਾਂ ਦਾ ਨਹੀਂ ਦੇਖ ਹੁੰਦਾ ਹਾਲ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e