ਸਾਵਧਾਨ ਪੰਜਾਬੀਓ, ਨਵੇਂ ਸਾਲ 'ਤੇ ਕੀਤਾ ਅਜਿਹਾ ਕੰਮ ਤਾਂ ਹੋਵੇਗੀ ਕਾਰਵਾਈ

Tuesday, Dec 31, 2024 - 03:58 PM (IST)

ਸਾਵਧਾਨ ਪੰਜਾਬੀਓ, ਨਵੇਂ ਸਾਲ 'ਤੇ ਕੀਤਾ ਅਜਿਹਾ ਕੰਮ ਤਾਂ ਹੋਵੇਗੀ ਕਾਰਵਾਈ

ਦੌਰਾਂਗਲਾ(ਨੰਦਾ)- ਨਵੇਂ ਸਾਲ ਦੀ ਸ਼ਾਮ (31 ਦਸੰਬਰ ਦੀ ਰਾਤ) 'ਤੇ ਸਰਹੱਦੀ ਕਸਬੇ ਦੌਰਾਂਗਲਾ 'ਚ ਨਵਾਂ ਸਾਲ ਮਨਾਉਣ ਦੇ ਸੰਬੰਧਿਤ ਫਰਮਾਨ ਜਾਰੀ ਹੋਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਦੌਰਾਗਲਾ ਦੇ ਇੰਚਾਰਜ ਇੰਸਪੈਕਟਰ ਦਵਿੰਦਰ ਕੁਮਾਰ ਸ਼ਰਮਾ ਨੇ ਸਖ਼ਤ ਚੇਤਾਵਨੀ ਦਿੰਦਿਆਂ ਦੱਸਿਆ ਕਿ ਪੁਲਸ ਫੋਰਸ ਨੂੰ ਹੁੱਲੜਬਾਜਾਂ 'ਤੇ ਸ਼ਿਕੰਜਾ ਕੱਸਣ ਦੇ ਨਿਰਦੇਸ਼ ਜਾਰੀ ਕੀਤੇ ਹਨ। ਜੇਕਰ ਕੋਈ ਨੂੰ ਡੀ. ਜੇ. ਪਾਰਟੀ ਜਾਂ ਸੜਕਾਂ 'ਤੇ ਕੋਈ ਹੁੱਲੜਬਾਜ਼ੀ ਕਰਦਾ ਫੜਿਆ ਗਿਆ ਤਾਂ ਉਸ 'ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਚਾਰ ਪਹੀਆ ਵਾਹਨਾਂ 'ਚ ਗਾਣੇ ਅਤੇ ਦੋ ਪਹੀਆ ਵਾਹਨਾਂ ਦੇ ਪਟਾਕੇ ਮਾਰਨ ਵਾਲੇ ਹੁੱਲੜਬਾਜ 'ਤੇ ਵੀ ਸਖ਼ਤ ਐਕਸ਼ਨ ਹੋਵੇਗਾ। 

ਇਹ ਵੀ ਪੜ੍ਹੋ- ਨਰਾਇਣ ਸਿੰਘ ਚੌੜਾ 'ਤੇ SGPC ਦਾ U-turn, ਪੰਥ 'ਚੋਂ ਛੇਕਣ ਦਾ ਮਤਾ ਲਿਆ ਵਾਪਸ

ਖ਼ਾਸ ਕਰਕੇ ਅੱਡਾ ਗਾਹਲੜੀ, ਦੌਰਾਗਲਾ, ਸ਼ਾਹਪੁਰ ਚੌਕ ਦੇ ਨਾਲ ਲਗਦੇ ਕਸਬੇ ਗੁਰਦੁਆਰਾ ਟਾਹਲੀ ਸਾਹਿਬ ਨੂੰ ਜਾਣ ਵਾਲੀਆਂ ਸੜਕਾਂ 'ਤੇ ਪੁਲਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਨਵੇਂ ਸਾਲ ਦੇ ਮੌਕੇ 'ਤੇ ਸੁਰੱਖਿਆ ਦੇ ਨਜ਼ਰੀਏ ਤੋਂ ਪੁਲਸ ਪੂਰੀ ਤਰ੍ਹਾਂ ਚੌਕਸ ਹੈ। ਕਿਸੇ ਵੀ ਤਰ੍ਹਾਂ ਦੀ ਗੜਬੜ ਜਾਂ ਹੰਗਾਮਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।  ਲੋੜ ਪਈ ਤਾਂ ਹੁੱਲੜਬਾਜਾਂ ਵਿਰੁੱਧ ਐੱਫਆਈਆਰ ਵੀ ਦਰਜ ਕੀਤੀ ਜਾ ਸਕਦੀ ਹੈ। ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਇਲਾਕੇ 'ਚ ਕੋਈ ਵਾਰਦਾਤ ਹੁੰਦੀ ਹੈ ਤਾਂ ਤੁਰੰਤ ਪੁਲਸ ਥਾਣਾ ਦੌਰਾਗਲਾ ਇਤਲਾਹ ਦਿੱਤੀ ਜਾਵੇ, ਪੰਜਾਬ ਪੁਲਸ ਹਮੇਸ਼ਾ ਲੋਕਾਂ ਦੀ ਸੇਵਾ ਲਈ 24 ਘੰਟੇ ਹਾਜ਼ਰ ਹੈ।

ਇਹ ਵੀ ਪੜ੍ਹੋ- ਬੰਦ ਵਿਚਾਲੇ ਪੰਜਾਬ 'ਚ ਹੋ ਗਈ ਵੱਡੀ ਵਾਰਦਾਤ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Shivani Bassan

Content Editor

Related News