ਅੱਤ ਦੀ ਠੰਡ ਕਾਰਨ ਲੋਕਾਂ ਦਾ ਜਿਊਣਾ ਹੋਇਆ ਮੁਹਾਲ, ਅੱਗ ਦੇ ਸਹਾਰੇ ਕੱਟ ਰਹੇ ਦਿਨ

Saturday, Jan 11, 2025 - 04:45 AM (IST)

ਅੱਤ ਦੀ ਠੰਡ ਕਾਰਨ ਲੋਕਾਂ ਦਾ ਜਿਊਣਾ ਹੋਇਆ ਮੁਹਾਲ, ਅੱਗ ਦੇ ਸਹਾਰੇ ਕੱਟ ਰਹੇ ਦਿਨ

ਬਹਿਰਾਮਪੁਰ (ਗੋਰਾਇਆ) - ਜਨਵਰੀ ਮਹੀਨੇ ਦੀ ਸ਼ੁਰੂਆਤੀ ਦਿਨਾਂ ਵਿਚ ਠੰਡ ਨੇ ਪੂਰੀ ਤਰਾਂ ਲੋਕਾਂ ਨੂੰ ਠਾਰ ਕੇ ਰੱਖਿਆ ਹੋਇਆ ਹੈ। ਸਰਹੱਦੀ ਖੇਤਰ ਅੰਦਰ ਧੁੰਦ ਅਤੇ ਠਾਰ ਇਸ ਵਾਰ ਹੱਦ ਤੋਂ ਵੱਧ ਪੈ ਰਹੀ ਹੈ, ਜਿਸ ਕਾਰਨ ਬਜ਼ੁਰਗ ਛੋਟੇ ਬੱਚਿਆਂ ਸਮੇਤ ਆਮ ਲੋਕ ਇਸ ਅੱਤ ਦੀ ਠੰਡ ਵਿੱਚ ਅੱਗ ਦੇ ਸਹਾਰੇ ਸਮਾਂ ਕੱਟ ਰਹੇ ਹਨ। ਸਰਹੱਦ ਦੇ ਨੇੜੇ ਇਲਾਕੇ ਅੰਦਰ ਸ਼ਾਮ ਹੁੰਦਿਆਂ ਸਾਰ ਹੀ ਧੁੰਦ ਕਾਫੀ ਸੰਘਣੇ ਰੂਪ ਵਿੱਚ ਦਿਖਾਈ ਦੇਣੀ ਸ਼ੁਰੂ ਹੋ ਜਾਂਦੀ ਹੈ। 

ਮੌਸਮ ਵਿਭਾਗ ਅਨੁਸਾਰ ਘੱਟੋ-ਘੱਟ ਰਾਤ ਦਾ ਤਾਪਮਾਨ 6 ਡਿਗਰੀ ਤੱਕ ਪਹੁੰਚ ਜਾਂਦਾ ਹੈ। ਜੇਕਰ ਸਰਹੱਦੀ ਖੇਤਰ ਦੀ ਗੱਲ ਕੀਤੀ ਜਾਵੇ ਤਾਂ ਪੂਰਾ ਦਿਨ ਧੁੰਦ ਦੀ ਲਪੇਟ ਵਿਚ ਦਿਖਾਈ ਦੇ ਰਿਹਾ ਹੈ। ਬਹੁਤੇ ਲੋਕ ਅੱਗ ਦਾ ਸਹਾਰਾ ਲੈ ਕੇ ਠੰਡ ਤੋਂ ਬਚ ਰਹੇ ਹਨ। ਧੁੰਦ ਕਾਰਨ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ ਪਰ ਜੇਕਰ ਕਣਕ ਦੀ ਫ਼ਸਲ ਦੀ ਗੱਲ ਕੀਤੀ ਜਾਵੇ ਤਾਂ ਇਹ ਠੰਡ ਬਹੁਤ ਲਾਭਦਾਇਕ ਸਿੱਧ ਹੋ ਰਹੀ ਹੈ ਪਰ ਪਸ਼ੂਆਂ ਦੇ ਚਾਰੇ ਸਮੇਤ ਸਬਜ਼ੀਆਂ ਲਈ ਹਾਨੀਕਾਰਕ ਸਿੱਧ ਹੋ ਰਹੀ ਹੈ ਇਸ ਕਾਰਨ ਬਰਸੀਨ ਦੀ ਫਸਲ ਸੜ ਰਹੀ ਹੈ।

ਪਿਛਲੇ ਸਾਲ ਨਾਲੋਂ ਇਸ ਸਾਲ ਰੂਮ ਹੀਟਰਾਂ ਦੀ ਵਿੱਕਰੀ ਹੋਈ ਦੁੱਗਣੀ
ਪਿਛਲੇ ਕੁੱਝ ਦਿਨਾਂ ਤੋ ਲਗਾਤਾਰ ਪੈ ਰਹੀ ਧੁੰਦ ਨਾਲ ਜਿੱਥੇ ਸਰਦੀ ਨਾਲ ਜਨਜੀਵਨ ਅਸਤ-ਵਿਅਸਤ ਹੈ ਉਥੇ ਹੀ ਪੰਜਾਬ ਸਰਕਾਰ 300 ਯੂਨੀਟ ਪ੍ਰਤੀ ਮਹੀਨਾ ਮੁਫਤ ਦੇਣ ਕਾਰਨ ਕਰੀਬ ਹਰ ਘਰ ਵਿਚ ਸਰਦੀ ਤੋ ਬੱਚਣ ਲਈ ਰੂਮ ਹੀਟਰ ਦਾ ਸਹਾਰਾ ਲਿਆ ਜਾ ਰਿਹਾ ਹੈ। ਜੇਕਰ ਬਾਜ਼ਾਰ ਵਿਚ ਝਾਤ ਮਾਰੀ ਜਾਵੇ ਤਾਂ ਆਮ ਪ੍ਰਯੋਗ ਵਿਚ ਆਉਣ ਵਾਲੇ ਛੋਟੇ ਰੂਮ ਹੀਟਰਾਂ ਦਾ ਜਿਵੇ ਅਕਾਲ ਪੈ ਗਿਆ ਹੈ।

ਇਸ ਸੰਬੰਧੀ ਦੁਕਾਨਦਾਰਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨਾਂ ਦੱਸਿਆ ਕਿ ਇਸ ਵਾਰ ਰੂਮ ਹੀਟਰਾਂ ਦੀ ਵਿਕਰੀ ਵਿਚ ਪਿਛਲੇ ਸਾਲ ਦੇ ਮੁਕਾਬਲੇ ਭਾਰੀ ਵਾਧਾ ਹੋਇਆ ਹੈ। ਛੋਟੇ ਰੂਮ ਹੀਟਰਾਂ ਦੀ ਕਮੀ ਕਾਰਨ ਇਨ੍ਹਾਂ ਦੀਆਂ ਕੀਮਤਾਂ ਵਿਚ ਵੀ ਭਾਰੀ ਵਾਧਾ ਹੋ ਗਿਆ ਹੈ। ਪੇਡੂ ਖੇਤਰ ਵਿਚ ਆਮ ਤੌਰ 'ਤੇ ਲੋਕ ਦਿੱਲੀ ਤੋਂ ਸਪਲਾਈ ਹੋਣ ਵਾਲੇ 2 ਤੋਂ 4 ਰਾਡ ਵਾਲੇ ਹੀਟਰਾਂ ਨਾਲ ਕੰਮ ਚਲਾਉਂਦੇ ਹਨ ਪਰ ਇਨ੍ਹਾਂ ਦੀ ਕਮੀ ਨੇ ਲੋਕਾਂ ਨੂੰ ਮੁਸ਼ਕਿਲਾਂ ਵਿਚ ਪਾ ਦਿੱਤਾ ਹੈ।


author

Inder Prajapati

Content Editor

Related News