ਨੌਜਵਾਨ ਦੀ ਨਹਿਰ ''ਚ ਡੁੱਬਣ ਨਾਲ ਹੋਈ ਮੌਤ

Friday, Aug 09, 2019 - 05:27 PM (IST)

ਨੌਜਵਾਨ ਦੀ ਨਹਿਰ ''ਚ ਡੁੱਬਣ ਨਾਲ ਹੋਈ ਮੌਤ

ਗੁਰਦਾਸਪੁਰ (ਵਿਨੋਦ) : ਨਹਿਰ 'ਚ ਨਹਾਉਣ ਗਏ ਨੌਜਵਾਨ ਦੀ ਨਹਾਉਂਦੇ ਸਮੇਂ ਡੂੰਘੇ ਪਾਣੀ 'ਚ ਡੁੱਬਣ ਕਾਰਣ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਧੀਰ ਸਿੰਘ ਪੁੱਤਰ ਪ੍ਰਗਟ ਸਿੰਘ ਵਾਸੀ ਭਾਮੜੀ ਬੀਤੇ 2 ਦਿਨ ਪਹਿਲਾਂ ਢੱਪਈ ਵਾਲੀ ਵੱਡੀ ਨਹਿਰ 'ਚ ਨਹਾਉਣ ਗਿਆ ਸੀ। ਨਹਾਉਂਦੇ ਸਮੇਂ ਇਹ ਨੌਜਵਾਨ ਡੂੰਘੇ ਤੇਜ਼ ਪਾਣੀ 'ਚ ਚਲਾ ਗਿਆ। ਜਦ ਧੀਰ ਸਿੰਘ ਘਰ ਨਾ ਪਹੁੰਚਿਆ ਤਾਂ ਉਸ ਦੇ ਪਰਿਵਾਰਕ ਮੈਂਬਰਾਂ ਨੇ ਭਾਲ ਸ਼ੁਰੂ ਕਰ ਦਿੱਤੀ। ਪਰਿਵਾਰਕ ਮੈਂਬਰ ਸਾਰੀ ਰਾਤ ਇੱਧਰ-ਉਧਰ ਭਾਲ ਕਰਦੇ ਰਹੇ । ਅੱਜ ਕੁਝ ਲੋਕਾਂ ਨੂੰ ਨਹਿਰ 'ਚ ਨਹਿਰ 'ਚ ਤੈਰਦੀ ਲਾਸ਼ ਦਿਖਾਈ ਦਿੱਤੀ ਤਾਂ ਉਨ੍ਹਾਂ ਨੇ ਇਸ ਸਬੰਧੀ ਜਾਣਕਾਰੀ ਉਕਤ ਨੌਜਵਾਨ ਦੇ ਘਰ ਵਾਲਿਆਂ ਨੂੰ ਦਿੱਤੀ। ਲੋਕਾਂ ਨੇ ਲਾਸ਼ ਨੂੰ ਬਾਹਰ ਕੱਢ ਕੇ ਦੇਖਿਆ ਤਾਂ ਉਹ ਲਾਸ਼ ਧੀਰ ਸਿੰਘ ਦੀ ਸੀ।


author

Baljeet Kaur

Content Editor

Related News