ਨੌਜਵਾਨ ''ਤੇ ਹਮਲਾ ਕਰ ਕੇ ਸੋਨੇ ਦੀ ਚੇਨ ਲਾਹੁਣ ਵਾਲੇ 4 ਲੋਕਾਂ ਖਿਲਾਫ ਕੇਸ ਦਰਜ

Thursday, Nov 21, 2019 - 04:50 PM (IST)

ਨੌਜਵਾਨ ''ਤੇ ਹਮਲਾ ਕਰ ਕੇ ਸੋਨੇ ਦੀ ਚੇਨ ਲਾਹੁਣ ਵਾਲੇ 4 ਲੋਕਾਂ ਖਿਲਾਫ ਕੇਸ ਦਰਜ

ਗੁਰਦਾਸਪੁਰ (ਵਿਨੋਦ) : ਇਕ ਨੌਜਵਾਨ 'ਤੇ ਦਸਤੀ ਹਥਿਆਰਾਂ ਨਾਲ ਹਮਲਾ ਕਰ ਕੇ ਜ਼ਖਮੀ ਕਰਨ ਅਤੇ ਉਸ ਦੇ ਗਲੇ 'ਚੋਂ ਸੋਨੇ ਦੀ ਇਕ ਤੋਲੇ ਦੀ ਚੇਨ ਲਾਹੁਣ ਦੇ ਦੋਸ਼ 'ਚ ਪੁਲਸ ਸਟੇਸ਼ਨ ਸਿਟੀ 'ਚ 4 ਲੋਕਾਂ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਦੀ ਤਲਾਸ਼ ਕੀਤੀ ਜਾ ਰਹੀ ਹੈ।

ਏ. ਐੱਸ. ਆਈ. ਰਾਜ ਮਸੀਹ ਨੇ ਦੱਸਿਆ ਕਿ ਪਰਮਜੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਨਾਨਕ ਸਹਾਈ ਕਾਲੋਨੀ ਸਾਹਮਣੇ ਮੋਹਨ ਪਲਾਜ਼ਾ ਪੈਲੇਸ ਗੁਰਦਾਸਪੁਰ ਨੇ ਰਿਪੋਰਟ ਦਰਜ ਕਰਵਾਈ ਸੀ ਕਿ ਉਹ ਬੀਤੀ 13 ਨਵੰਬਰ ਨੂੰ ਦੋਸਤ ਰਾਹੁਲ ਨਾਲ ਲੱਕੀ ਢਾਬਾ ਬਟਾਲਾ ਰੋਡ 'ਤੇ ਰੋਟੀ ਖਾਣ ਗਿਆ ਸੀ ਕਿ ਕਰੀਬ ਰਾਤੀ 9.25 ਵਜੇਂ ਜਦ ਉਹ ਰੋਟੀ ਖਾ ਕੇ ਢਾਬੇ ਤੋਂ ਬਾਹਰ ਨਿਕਲੇ ਤਾਂ ਗੁਰਪ੍ਰੀਤ ਸਿੰਘ ਵਾਸੀ ਜੀਵਨਵਾਲ, ਵਿਨੋਦ ਕੁਮਾਰ ਵਾਸੀ ਕਾਦਰੀ ਮੁਹੱਲਾ ਗੁਰਦਾਸਪੁਰ, ਕਸ਼ਮੀਰ ਸਿੰਘ ਵਾਸੀ ਪੁੱਡਾ ਕਾਲੋਨੀ ਗੁਰਦਾਸਪੁਰ ਅਤੇ ਅਮਨ ਹੰਸ ਵਾਸੀ ਅੰਬੇਦਕਰ ਨਗਰ ਗੁਰਦਾਸਪੁਰ ਨੇ ਉਸ 'ਤੇ ਦਸਤੀ ਹਥਿਆਰਾਂ ਨਾਲ ਹਮਲਾ ਕਰ ਕੇ ਜ਼ਖਮੀ ਕਰ ਦਿੱਤਾ। ਇਸ ਦੌਰਾਨ ਉਸ ਦੇ ਗਲੇ 'ਚ ਪਾਈ ਇਕ ਤੋਲੇ ਦੀ ਸੋਨੇ ਦੀ ਚੇਨ ਵੀ ਲਾਹ ਕੇ ਫਰਾਰ ਹੋ ਗਏ। ਪੁਲਸ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।


author

Baljeet Kaur

Content Editor

Related News