ਗੁਰਦਾਸਪੁਰ : ਘਰ ''ਚੋਂ ਐੱਲ. ਸੀ. ਡੀ. ਚੋਰੀ

Tuesday, Jun 26, 2018 - 11:16 AM (IST)

ਗੁਰਦਾਸਪੁਰ : ਘਰ ''ਚੋਂ ਐੱਲ. ਸੀ. ਡੀ. ਚੋਰੀ

ਗੁਰਦਾਸਪੁਰ (ਵਿਨੋਦ) : ਸਿਟੀ ਪੁਲਸ ਸਟੇਸ਼ਨ ਇੰਚਾਰਜ ਸ਼ਾਮ ਲਾਲ ਨੇ ਦੱਸਿਆ ਕਿ ਪੁਲਸ ਨੂੰ ਸਥਾਨਕ ਮਿਹਰ ਚੰਦ ਰੋਡ ਤੋਂ ਕਿਸੇ ਨੇ ਸੂਚਿਤ ਕੀਤਾ ਕਿ ਮਿਹਰ ਚੰਦ ਵਾਸੀ ਪ੍ਰਨੀਤ ਆਨੰਦ ਪੁੱਤਰ ਗੋਪਾਲ ਆਨੰਦ ਦੇ ਘਰ 'ਚ ਚੋਰੀ ਹੋ ਗਈ ਹੈ। ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚੀ ਤਾਂ ਘਰ ਦਾ ਸਾਰਾ ਸਮਾਨ ਖਿਲਰਿਆ ਪਿਆ ਸੀ ਤੇ ਇਕ ਕਮਰੇ 'ਚ ਲੱਗੀ ਐੱਲ. ਸੀ. ਡੀ. ਚੋਰੀ ਹੋ ਚੁੱਕੀ ਸੀ। 
ਉਨ੍ਹਾਂ ਦੱਸਿਆ ਕਿ ਪ੍ਰਨੀਤ ਆਨੰਦ ਪਰਿਵਾਰ ਸਮੇਤ ਆਪਣੇ ਲੜਕੇ ਕੋਲ 12 ਜੂਨ ਬੰਗਲੌਰ ਗਿਆ ਸੀ। ਪਿਛੋਂ ਘਰ ਤੋਂ ਇਕ ਸਫਾਈ ਵਾਲੀ ਔਰਤ ਡੋਲੀ ਆਈ ਤਾਂ ਉਸ ਨੇ ਦੇਖਿਆ ਕਿ ਅਲਮਾਰੀ ਟੁੱਟੀ ਤੇ ਸਾਮਾਨ ਖਿਲਰਿਆ ਪਿਆ ਸੀ, ਜਿਸ 'ਤੇ ਭੋਲੀ ਨੇ ਘਟਨਾ ਦੀ ਸੂਚਨਾ ਗੁਆਂਢੀਆਂ ਨੂੰ ਤੇ ਫਿਰ ਪੁਲਸ ਨੂੰ ਦਿੱਤੀ। ਮੁਹੱਲੇ ਵਾਲਿਆਂ ਨੇ ਇਸ ਸਬੰਧੀ ਪ੍ਰਨੀਤ ਆਨੰਦ ਨੂੰ ਵੀ ਸੂਚਿਤ ਕੀਤਾ। ਪ੍ਰਨੀਤ ਆਨੰਦ ਨਾਲ ਗੱਲਬਾਤ ਕਰਨ ਦੌਰਾਨ ਪਤਾ ਲੱਗਾ ਕਿ ਘਰ 'ਚ ਰੱਖੇ ਗਹਿਣੇ ਉਨ੍ਹਾਂ ਨੇ ਬੰਗਲੌਰ ਜਾਣ ਤੋਂ ਪਹਿਲਾਂ ਬੈਂਕ 'ਚ ਰੱਖ ਦਿੱਤੇ ਸੀ। ਚੋਰ ਇਕ ਕਮਰੇ 'ਚੋਂ ਐੱਲ. ਈ. ਡੀ ਚੋਰੀ ਕਰਕੇ ਲੈ ਗਏ ਹਨ। ਪੁਲਸ ਨੇ ਦੱਸਿਆ ਕਿ ਘਟਨਾ ਦੀ ਜਾਂਚ ਚੱਲ ਰਹੀ ਹੈ ਤੇ ਜਲਦੀ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।  


Related News