ਗੁਰਦਾਸਪੁਰ ''ਚ ਕੋਰੋਨਾ ਦੇ 3 ਨਵੇਂ ਮਰੀਜ਼ਾਂ ਦੀ ਪੁਸ਼ਟੀ

Saturday, May 30, 2020 - 02:01 AM (IST)

ਗੁਰਦਾਸਪੁਰ ''ਚ ਕੋਰੋਨਾ ਦੇ 3 ਨਵੇਂ ਮਰੀਜ਼ਾਂ ਦੀ ਪੁਸ਼ਟੀ

ਗੁਰਦਾਸਪੁਰ,(ਹਰਮਨ, ਵਿਨੋਦ) : ਜ਼ਿਲੇ ਅੰਦਰ ਸ਼ੁੱਕਰਵਾਰ ਨੂੰ 3 ਹੋਰ ਵਿਅਕਤੀਆਂ ਨੂੰ ਕੋਰੋਨਾ ਵਾਇਰਸ ਤੋਂ ਪੀੜਤ ਹੋਣ ਦੀ ਪੁਸ਼ਟੀ ਹੋ ਗਈ ਹੈ, ਜਿਸ ਕਾਰਨ ਜ਼ਿਲੇ ਅੰਦਰ ਪਾਜ਼ੇਟਿਵ ਕੇਸਾਂ ਦੀ ਕੁੱਲ ਗਿਣਤੀ 11 ਹੋ ਗਈ ਹੈ । ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ. ਕਿਸ਼ਨ ਚੰਦ ਨੇ ਦੱਸਿਆ ਕਿ ਤਿੰਨਾਂ ਵਿਅਕਤੀਆਂ ਵਿਚੋਂ 2 ਵਿਅਕਤੀ ਪਿੰਡ ਖੁਸ਼ਹਾਲਪੁਰ ਦੇ ਹਨ, ਜੋ ਕਿ ਬੀਤੇ ਦਿਨੀਂ ਮੱਧ ਪ੍ਰਦੇਸ਼ ਸੂਬੇ ਵਿਚੋਂ ਆਏ ਸਨ ਅਤੇ 1 ਵਿਅਕਤੀ ਪਿੰਡ ਤਲਵੰਡੀ ਦਾ ਹੈ, ਜੋ ਗੁਜਰਾਤ ਸੂਬੇ ਵਿਚੋਂ ਆਇਆ ਸੀ ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿਚ ਕੋਰੋਨਾ ਵਾਇਰਸ ਦੇ ਨਿਰਧਾਰਿਤ ਲੱਛਣ ਨਹੀਂ ਹਨ ਪਰ ਫਿਰ ਵੀ ਇਨਾਂ ਨੂੰ ਕਮਿਊਨਿਟੀ ਹੈਲਥ ਸੈਂਟਰ ਧਾਰੀਵਾਲ ਵਿਖੇ ਰੱਖਿਆ ਗਿਆ ਹੈ । ਉਨ੍ਹਾਂ ਨੇ ਅੱਗੇ ਦੱਸਿਆ ਕਿ ਜ਼ਿਲੇ ਅੰਦਰ 139 ਕੋਰੋਨਾ ਪੀੜਤਾਂ ਵਿਚੋਂ 3 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਜਦ ਕਿ 125 ਘਰ ਭੇਜੇ ਗਏ ਹਨ । 5 ਪੀੜਤ ਧਾਰੀਵਾਲ ਵਿਖੇ ਹਨ ਜਦੋਂ ਕਿ 6 ਪੀੜਤ ਬਟਾਲਾ ਵਿਖੇ ਰੱਖੇ ਗਏ ਹਨ । ਉਨ੍ਹਾਂ ਦੱਸਿਆ ਕਿ ਜ਼ਿਲੇ ਅੰਦਰ 3146 ਸ਼ੱਕੀ ਮਰੀਜ਼ਾਂ ਵਿਚੋਂ 2866 ਮਰੀਜ਼ਾਂ ਦੀ ਰਿਪੋਰਟ ਨੈਗੇਟਿਵ ਆਈ ਹੈ ਜਦ ਕਿ 136 ਕੋਰੋਨਾ ਪੀੜਤ ਪਾਏ ਗਏ । 337 ਰਿਪੋਰਟਾਂ ਪੈਂਡਿੰਗ ਹਨ ਅਤੇ 4 ਸੈਂਪਲ ਰਿਜੈਕਟ ਹੋਏ ਹਨ ।

 


author

Deepak Kumar

Content Editor

Related News