ਕਾਰ ਦਾ ਸ਼ੀਸ਼ਾ ਤੋੜ ਕੇ 70 ਹਜ਼ਾਰ ਰੁਪਏ ਨਕਦੀ ਤੇ ਲੈਪਟਾਪ ਕੀਤਾ ਚੋਰੀ

Wednesday, Sep 11, 2019 - 06:16 PM (IST)

ਗੁਰਦਾਸਪੁਰ (ਵਿਨੋਦ) : ਸ਼ਹਿਰ ਦੇ ਸਭ ਤੋਂ ਜ਼ਿਆਦਾ ਭੀੜ ਵਾਲੇ ਸਦਰ ਬਾਜ਼ਾਰ 'ਚ ਕਾਰ ਦਾ ਸ਼ੀਸ਼ਾ ਤੋੜ ਕੇ 70 ਹਜ਼ਾਰ ਰੁਪਏ ਨਕਦ ਅਤੇ ਲੈਪਟਾਪ ਚੋਰੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਹ ਘਟਨਾ ਬਾਜ਼ਾਰ 'ਚ ਲੱਗੇ ਸੀ.ਸੀ.ਟੀ.ਵੀ. ਕੈਮਰੇ 'ਚ ਕੈਦ ਹੋ ਗਈ। ਇਸ ਸਬੰਧੀ ਸੂਚਨਾ ਮਿਲਦਿਆਂ ਮੌਕੇ 'ਤੇ ਪੁੱਜੀ ਸਿਟੀ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਕੁਲਵਿੰਦਰ ਸਿੰਘ ਪੁੱਤਰ ਸੇਵਾ ਸਿੰਘ ਵਾਸੀ ਪਠਾਨਕੋਟ ਨੇ ਦੱਸਿਆ ਕਿ ਉਹ ਗੁਰਦਾਸਪੁਰ ਸਦਰ ਬਾਜ਼ਾਰ 'ਚ ਬੁਟੀਕ ਦਾ ਕੰਮ ਸ਼ੁਰੂ ਕਰ ਰਿਹਾ ਹੈ ਅਤੇ ਇਸ ਸਬੰਧੀ ਦੁਕਾਨ ਵਿਚ ਫਿਟਿੰਗ ਆਦਿ ਕਰਵਾ ਰਿਹਾ ਹੈ।

PunjabKesariਅੱਜ ਵੀ ਉਹ ਲਗਭਗ ਸਵੇਰੇ 11.30 ਵਜੇ ਉਹ ਸਦਰ ਬਾਜ਼ਾਰ ਵਿਚ ਆਪਣੀ ਕਾਰ ਨੰਬਰ ਪੀ.ਬੀ. 02 ਬੀ. ਕੇ. 6607 'ਚ ਆਇਆ ਅਤੇ ਕਾਰ ਖੜ੍ਹੀ ਕਰ ਕੇ ਦੁਕਾਨ ਵਿਚ ਚਲਾ ਗਿਆ। ਦੁਪਹਿਰ ਲਗਭਗ 3 ਵਜੇ ਜਦ ਉਹ ਕਾਰ ਕੋਲ ਆਇਆ ਤਾਂ ਵੇਖਿਆ ਕਿ ਪਿਛਲੀ ਸੀਟ ਦਾ ਸ਼ੀਸ਼ਾ ਟੁੱਟਾ ਹੋਇਆ ਸੀ ਅਤੇ ਕਾਰ 'ਚ ਰੱਖਿਆ ਬੈਗ, ਜਿਸ ਵਿਚ ਲੈਪਟਾਪ ਅਤੇ 70 ਹਜ਼ਾਰ ਰੁਪਏ ਨਕਦ ਰੱਖੀ ਹੋਈ ਸੀ ਉਹ ਗਾਇਬ ਸੀ। ਪੁਲਸ ਨੇ ਮੌਕੇ 'ਤੇ ਆ ਕੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਅਤੇ ਨੇੜੇ ਦੁਕਾਨਾਂ 'ਤੇ ਲੱਗੇ ਸੀ. ਸੀ. ਟੀ. ਵੀ. ਕੈਮਰੇ ਨੂੰ ਚੈੱਕ ਕੀਤਾ ਤਾਂ ਇਕ ਨੌਜਵਾਨ ਜੋ ਪਹਿਲਾਂ ਤਾਂ ਖਾਲੀ ਹੱਥ ਕਾਰ ਦੇ ਆਸਪਾਸ ਘੁੰਮਦਾ ਦੇਖਿਆ ਅਤੇ ਬਾਅਦ ਵਿਚ ਉਹ ਇਕ ਬੈਗ ਚੁੱਕ ਕੇ ਜਾਂਦਾ ਦਿਖਾਈ ਦਿੱਤਾ ਪਰ ਉਸ ਦੀ ਪਛਾਣ ਨਹੀਂ ਹੋ ਪਾ ਰਹੀ ਹੈ।
 


Baljeet Kaur

Content Editor

Related News