ਗੈਰ-ਕਾਨੂੰਨੀ ਮਾਈਨਿੰਗ ਖ਼ਿਲਾਫ਼ ਐਕਸ਼ਨ! 20 ਦਿਨਾਂ ਦੌਰਾਨ 5 FIR ਤੇ 70 ਚਾਲਾਨ

Thursday, Oct 29, 2026 - 07:13 PM (IST)

ਗੈਰ-ਕਾਨੂੰਨੀ ਮਾਈਨਿੰਗ ਖ਼ਿਲਾਫ਼ ਐਕਸ਼ਨ! 20 ਦਿਨਾਂ ਦੌਰਾਨ 5 FIR ਤੇ 70 ਚਾਲਾਨ

ਰੂਪਨਗਰ: ਸਬ-ਡਵੀਜ਼ਨ ਅਨੰਦਪੁਰ ਸਾਹਿਬ ਵਿਚ ਪੁਲਸ ਅਤੇ ਮਾਈਨਿੰਗ ਵਿਭਾਗ ਵੱਲੋਂ ਗੈਰ-ਕਾਨੂੰਨੀ ਮਾਈਨਿੰਗ ਅਤੇ ਨਜਾਇਜ਼ ਮਾਲ ਢੋਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਗਈ ਹੈ। ਜਾਣਕਾਰੀ ਮੁਤਾਬਕ, ਪਿਛਲੇ 20 ਦਿਨਾਂ ਦੌਰਾਨ 5 ਐੱਫ ਆਈ ਆਰ ਦਰਜ ਕੀਤੀਆਂ ਗਈਆਂ ਹਨ ਅਤੇ 70 ਤੋਂ ਵੱਧ ਵਾਹਨਾਂ ਦੇ ਚਲਾਨ ਕੱਟੇ ਗਏ ਹਨ।

ਓਵਰਲੋਡਿੰਗ ਦਾ ਘੱਟੋ-ਘੱਟ ਚਲਾਨ 20,000 ਰੁਪਏ ਹੈ। ਇਸ ਤੋਂ ਇਲਾਵਾ, ਚਾਰ ਮੋਡੀਫਾਈਡ ਬਾਡੀ ਵਾਲੇ ਟਿੱਪਰਾਂ ਦੇ 2.5-2.5 ਲੱਖ ਰੁਪਏ ਦੇ ਚਲਾਨ ਵੀ ਕੀਤੇ ਹਨ। ਜ਼ਿਕਰਯੋਗ ਹੈ ਕਿ ਅਨੰਦਪੁਰ ਸਾਹਿਬ ਦੇ ਇਲਾਕੇ ਨੂੰ ਮਾਈਨਿੰਗ ਦਾ ਗੜ੍ਹ ਮੰਨਿਆ ਜਾਂਦਾ ਹੈ। ਪਿਛਲੇ 20 ਦਿਨਾਂ ਦੌਰਾਨ ਹੋਈ ਸਖ਼ਤ ਕਾਰਵਾਈ ਕਾਰਨ ਗੈਰ-ਕਾਨੂੰਨੀ ਮਾਈਨਿੰਗ ਦਾ ਮੁੱਦਾ ਇਕ ਵਾਰ ਫ਼ਿਰ ਭੱਕ ਗਿਆ ਹੈ। 


author

Anmol Tagra

Content Editor

Related News